Friday, October 2, 2026

ਸੇਂਟ ਸੋਲਜ਼ਰ ਸਕੂਲ ਵਿੱਚ ਪਈਆਂ ਵਿਸਾਖੀ ਦੀਆਂ ਧੁੰਮਾਂ

PPN1204201720ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰਪਾਲ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਬੱਚੇ ਅਤੇ ਸਮੂਹ ਸਟਾਫ ਆਪਣੇ ਸੱਭਿਆਚਾਰਕ ਤੇ ਵਿਰਸੇ ਨਾਲ ਸੰਬੰਧਿਤ ਪੰਜਾਬੀ ਪਹਿਰਾਵਾ ਪਹਿਨ ਕੇ ਆਏ।ਇਸ ਮੌਕੇ ਬੱਚਿਆਂ ਵੱਲੋਂ ਵਿਸਾਖੀ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।ਇਸ ਮੌਕੇ ਬੱਚਿਆਂ ਵੱਲੋਂ “ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹਿਓ ਬਹਿੰਦੀ” ਗੀਤ ਤੇ ਗਰੁੱਪ ਡਾਂਸ ਪੇਸ਼ ਕੀਤਾ ਗਿਆ।ਉਪਰੰਤ ਸਕੂਲ ਦੇ ਬੱਚਿਆਂ ਵੱਲੋਂ “ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ” ਗੀਤ ਗਰੁੱਪ ਵਿੱਚ ਗਾ ਕੇ ਮਾਹੌਲ ਬੰਨਿਆ। ਪਲੇ ਪੈਨ ਤੋਂ ਦੂਜੀ ਕਲਾਸ ਗਰੁੱਪ ਤੱਕ ਜਸਕਿਰਨ ਕੌਰ ਦੂਜੀ-ਬੀ ਮਿਸ ਮੁਟਿਆਰ, ਤਨਵੀਰ ਸਿੰਘ  ਯੂ.ਕੇ.ਜੀ-ਏ ਮਿਸਟਰ ਪੰਜਾਬੀ ਗੱਭਰੂ, ਇਬਾਦਤ ਕੌਰ ਪਹਿਲੀ ਏ ਬਿਊਟੀਫੁਲ ਸਮਾਇਲ, ਅਗਮ ਯੂ.ਕੇ.ਜੀ-ਏ ਵਧੀਆ ਸੱਭਿਆਚਾਰਕ ਪਹਿਰਾਵਾ, ਤੀਜੀ ਤੋਂ ਪੰਜਵੀਂ ਕਲਾਸ ਗਰੁੱਪ ਮਿਸ ਮੁਟਿਆਰ ਰਿਸ਼ਮ ਪੰਜਵੀ ਡੀ, ਮਿਸਟਰ ਗੱਭਰੂ ਹਰਨੂਰ ਸਿੰਘ  ਚੌਥੀ-ਬੀ, ਛੇਵੀਂ ਤੋਂ ਅੱਠਵੀਂ ਕਲਾਸ ਗਰੁੱਪ ਮਿਸ ਮੁਟਿਆਰ ਅਮਰਤਪਾਲ ਕੌਰ ਅੱਠਵੀਂ ਅਤੇ ਮਿਸਟਰ ਗਭੱਰ ਨਵਜੋਤ ਸਿੰਘ ਛੇਵੀਂ ਬੀ, ਨੌਵੀਂ ਤੋਂ 12ਵੀਂ ਕਲਾਸ ਗਰੁੱਪ  ਮਿਸ ਮੁਟਿਆਰ ਅਪਨੀਤ ਕੌਰ ਦੱਸਵੀਂ ਸੀ, ਮਿਸਟਰ ਗਭੱਰੂ ਮਨਪ੍ਰੀਤ ਸਿੰਘ ਰਹੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਵੱਲੋਂ ਵਿਸਾਖੀ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਅਤੇ ਆਪਣੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਜੀ ਨੇ ਸਾਰੇ ਫੰਕਸ਼ਨ ਦੀ ਖੂਬ ਸ਼ਲਾਂਘਾ ਕੀਤੀ ਅਤੇ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ।ਸਟੇਜ ਸੰਚਾਲਕ ਦੀ ਭੂਮਿਕਾ ਮੈਡਮ ਹਰਮਨਪ੍ਰੀਤ ਕੌਰ ਤੇ ਜਸਬੀਰ ਸਿੰਘ ਨੇ ਬਖੂਬੀ ਨਿਭਾਈ। ਇਸ ਮੌਕੇ ਕੋਆਰਡੀਨੇਟਰ ਵਿਰਤੀ ਦੁੱਗਾ, ਸ਼ਿਲਪਾ ਅਤੇ ਸਿਮਰਨ ਕੌਰ, ਸਮੂਹ ਸਟਾਫ ਅਤੇ ਬੱਚਿਆਂ ਨੇ ਵੀ ਸਾਰੇ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply