Wednesday, November 18, 2026

ਤੇਜ਼ ਰਫਤਾਰ ਬੁਲੇਰੋ ਨੇ 4 ਬੱਚਿਆਂ ਸਮੇਤ 6 ਲੋਕਾਂ ਦੀ ਲਈ ਜਾਨ

ਇਕ ਲੜਕੀ ਹਾਦਸੇ ਵਿੱਚ ਗੰਭੀਰ ਜ਼ਖਮੀ

PPN1204201721 ਜੰਡਿਆਲਾ ਗੁਰੂ, 12 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅੱਜ ਦੁਪਹਿਰ ਕਰੀਬ 3 ਵੱਜੇ ਖਾਜਾਲਾ ਤੋਂ ਜੰਡਿਆਲਾ ਨੂੰ ਆਉਣ ਵਾਲੀ ਸੜਕ ਤੇ ਪਿੰਡ ਦਸ਼ਮੇਸ਼ ਨਗਰ ਵਿੱਚ ਰੋਡ ਤੇ ਇਹ ਦਰਦਨਾਕ ਘਟਨਾ ਹੋਈ।ਇਸ ਦੁਖਦਾਈ ਘਟਨਾ ਵਿੱਚ 4 ਬੱਚਿਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ।ਮਿਲੀ ਜਾਣਕਾਰੀ ਅਨੁਸਾਰ ਇਸ ਵਿੱਚ ਦੋ ਹੋਰ ਜਿਨ੍ਹਾਂ ਵਿੱਚੋਂ ਇੱਕ ਕੁਲਫੀ ਵੇਚਣ ਵਾਲਾ ਜਿਸਦੀ ਸ਼ਨਾਖਤ ਰਮੇਸ਼ ਕੁਮਾਰ ਪੁੱਤਰ ਰਾਮ ਦਾਸ ਨਿਵਾਸੀ ਫਤਿਆਬਾਦ ਹਰਿਆਣਾ ਦੇ ਰੂਪ ਵਿੱਚ ਹੋਈ।ਜਦਕਿ ਦੂਸਰਾ ਕੁਲਚੇ ਵੇਚਣ ਵਾਲੀ ਦੀ ਸ਼ਨਾਖਤ ਨਹੀਂ ਹੋ ਸਕੀ।ਇਸ ਤੇਜ ਰਫਤਾਰ ਬੁਲੇਰੋ ਨੇ ਇੰਨੀ ਜਬਰਦਸਤ ਟੱਕਰ ਮਾਰੀ ਕਿ ਘਰ ਦੇ ਬਾਹਰ ਵਾਲੀ ਕੰਧ ਵੀ ਡਿੱਗ ਪਈ।ਇਨਾ ਮਰਣ ਵਾਲੇ ਚਾਰ ਬੱਚਿਆਂ ਦੀ ਪਹਿਚਾਣ ਜੋਬਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਪਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਮੋਟਾ ਪੁੱਤਰ ਮੇਜਰ ਸਿੰਘ, (ਦੋਵੇਂ ਸਕੇ ਭਰਾ )ਪਹਿਚਾਣ ਹੋਈ।ਜਦਕਿ ਜੋਤੀ ਪੁੱਤਰੀ ਜਗਤਾਰ ਸਿੰਘ ਲੜਕੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ।ਪੁਲਿਸ ਨੇ ਬੁਲੇਰੋ ਗੱਡੀ ਨੰਬਰ ਪੀ.ਬੀ 02 ਸੀ ਆਰ 2892ਨੂੰ ਕਬਜੇ ਵਿੱਚ ਲੈ ਲਿਆ ਹੈ।PPN1204201722ਜਦਕਿ ਇਸ ਦੇ ਚਾਲਕ ਹਰਭਜਨ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਅੰਨਗੜ ਅਤੇ ਅਕਾਲੀ ਆਗੂ ਜੈਲ ਸਿੰਘ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਮੇਂਬਰ ਹੈ ਨੂੰ ਕਾਬੂ ਕਰ ਲਿਆ।ਗੱਡੀ ਵਿੱਚੋ ਪੁਲਿਸ ਨੂੰ ਦੇਸੀ ਸ਼ਰਾਬ ਦੀ ਬੋਤਲ ਮਿਲੀ ਹੈ।ਇਸ ਘਟਨਾ ਦਾ ਜਾਇਜ਼ਾ ਲੈਣ ਲਈ ਐਸ.ਪੀ ਹੈਡਕੁਆਰਟਰ ਜਗਜੀਤ ਸਿੰਘ ਸਰੋਆ, ਡੀ.ਐਸ.ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ,ਐਸ ਐਚ ਓ ਸ਼ਿਵਦਰਸ਼ਨ ਸਿੰਘ ਆਪਣੀ ਫੋਰਸ ਸਮੇਤ ਪਹੁੰਚੇ ।ਇਸ ਤੋਂ ਇਲਾਵਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੀ ਪਹੁੰਚੇ ।ਉਨ੍ਹਾਂ ਨੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਉਹ ਹਰ ਸੰਭਵ ਸਹਾਇਤਾ ਕਰਨਗੇ।

Check Also

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …

Leave a Reply