Tuesday, September 29, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ. ਰੋਡ ਵਿਖੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ

PPN1204201734 ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਡਾਇਰੈਕਟਰ/ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਸਾਖੀ ਮੌਕੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਆਰੰਭ ਗੁਰਬਾਣੀ ਦੇ ਇਲਾਹੀ ਸ਼ਬਦ ਨਾਲ ਕੀਤਾ ਗਿਆ।ਸਮਾਰੋਹ ਵਿੱਚ ਜਿਲ੍ਹਾ ਸਿਖਿਆ ਅਫਸ਼ਰ (ਸੈਕੰਡਰੀ) ਸ੍ਰ. ਅਮਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੈਂਬਰ ਇੰਚਾਰਚ ਹਰਮਿੰਦਰ ਸਿੰਘ ਨੇ  ਮੁੱਖ ਮਹਿਮਾਨ, ਮਾਪਿਆਂ ਅਤੇ ਹੋਰ ਹਾਜ਼ਰ ਮਹਿਮਾਨਾਂ ਦਾ ਸੁਆਗਤ ਕੀਤਾ।ਵਿਦਿਆਰਥੀਆਂ ਦੁਆਰਾ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਕਵਾਲੀ, ਕਵਿਤਾ, ਟੱਪੇ ਅਤੇ ਭੰਗੜੇ ਨੇ ਖੂਬ ਰੰਗ ਬੰਨ੍ਹਿਆ।ਸਿੱਖੀ ਦੀ ਸ਼ਾਨ ਗਤਕਾ ਵੀ ਪੇਸ਼ ਕੀਤਾ ਗਿਆ।”ਆਓ ਜੀ, ਜੀ ਆਇਆਂ ਨੂੰ” ਸੁਆਗਤੀ ਗੀਤ ਰਾਹੀਂ ਆਏ ਹੋਏ ਮਹਿਮਾਨਾ ਨੂੰ `ਜੀ ਆਇਆਂ` ਆਖਿਆ ਗਿਆ।ਵਿਸਖੀ ਦੇ ਮੇਲੇ ਦੀ ਸ਼ਾਨ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ।ਡਾਇਰੈਕਟਰ/ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਸੀ.ਬੀ.ਐਸ.ਈ ਵਲੋਂ ਪ੍ਰੀਖਿਆਵਾਂ ਦੇ ਸਿਲੇਬਸ ਵਿੱਚ ਕੀਤੀ ਗਈ ਤਬਦੀਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਇਸ ਦੌਰਾਨ ਸੱਤਵੀਂ, ਅੱਠਵੀਂ ਅਤੇ ਗਿਆਰਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਜਿਨਾ ਨੇ ਸਲਾਨਾ ਪ੍ਰੀਖਿਆਵਾਂ 2016-17 ਵਿਚ ਜਮਾਤ ਵਿੱਚ ਉਚਤਮ ਗਰੇਡ ਹਾਸਲ ਕੀਤੇ ਸਨ।ਮੁੱਖ ਮਹਿਮਾਨ ਸ੍ਰ. ਅਮਰਦੀਪ ਸਿੰਘ ਸੈਣੀ, ਚੀਫ਼ ਖ਼ਾਲਦਾ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ, ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਣੀ, ਸਰਬਜੀਤ ਸਿੰਘ. ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਹੋਰ ਅਹੁਦੇਦਾਰਾਂ ਦੁਆਰਾ ਵਿਦਿਆਰਥੀਆਂ ਨੂੰ ਇਨਾਮ ਦਿਤੇ ਗਏ।ਮੁੱਖ ਮਹਿਮਾਨ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਮਿਹਨਤ ਕਰਨ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ ।PPN1204201735ਪ੍ਰੋਗਰਾਮ ਦੌਰਾਨ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਮੈਗਜ਼ੀਨ `ਓਰਪਾਈਨ` ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਰਸਿੱਖੀ ਵਾਲੀ ਸਿਖਿਆ ਦੇਣ ਦਾ ਭਰੋਸਾ ਦਿਵਾਇਆ।ਪ੍ਰੋਗਰਾਮ ਦੇ ਅੰਤ ਵਿੱਚ ਨਵਪ੍ਰੀਤ ਸਿੰਘ ਸਾਹਣੀ ਮੈਂਬਰ ਇੰਚਾਰਜ ਨੇ ਆਏ ਹੋਏ ਮਹਿਮਾਨਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦੇ ਹੋਏ ਉਹਨਾਂ ਦਾ ਧੰਨਵਾਦਾ ਕੀਤਾ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਤੋਂ ਨਿਰੰਜਨ ਸਿੰਘ, ਡਾ: ਸੂਬਾ ਸਿੰਘ, ਅਜੀਤ ਸਿੰਘ, ਸ਼੍ਰੀਮਤੀ ਅਸਮਿਤਾ ਸਿੰਘ ਫਰੀਡਮ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਮੰਜੂ ਸਪਰਾ, ਸ਼੍ਰੀਮਤੀ ਨਿਸ਼ਚਿੰਤ ਕੌਰ, ਸ੍ਰੀਮਤੀ ਅੰਮ੍ਰਿਤਪਾਲ ਕੌਰ, ਸ਼੍ਰੀਮਤੀ ਰਵਿੰਦਰ ਕੌਰ, ਪ੍ਰਿੰਸੀਪਲ ਮਨੀਸ਼ਾ ਵਰਮਾ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply