Thursday, June 11, 2026

ਵਿਦਾਇਗੀ ਪਾਰਟੀ ਮੌਕੇ ਵਿਸਾਖੀ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ

ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਵਿਖੇ ਆਪਣੇ ਆਪਣੇ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਅਤੇ ਵਿਸਾਖੀ ਦੇ ਸੰਬੰਧ ਵਿੱਚ ਇੱਕ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।PPN1304201708ਇਸ ਸਮਾਗਮ ਵਿੱਚ ਐਸ.ਐਸ.ਡੀ. ਸਭਾ ਦੇ ਪ੍ਰਧਾਨ,ਐਡਵੋਕੇਟ ਅਭੈ ਸਿੰਗਲਾ,ਕਾਲਜ ਦੇ ਚੇਅਰਮੈਨ ਐਡਵੋਕਟ ਨੰਦ ਲਾਲ ਗਰਗ ਨੇ ਸ਼ਮੂਲੀਅਤ ਕੀਤੀ।ਇਹਨਾਂ ਦੇ ਨਾਲ ਸਭਾ ਦੇ ਹੋਰ ਮੈਂਬਰ ਵੀ ਮੌਜੂਦ ਰਹੇ।ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਪ੍ਰਿੰਸੀਪਲ, ਡਾ. ਰਾਜੇਸ਼ ਸਿੰਗਲਾ ਨੇ ਵਿਸਾਖੀ ਦੇ ਤਿਉਹਾਰ ਬਾਰੇ ਬੋਲਦਿਆਂ ਕਿਹਾ ਕਿ ਵਿਸਾਖੀ ਫਸਲਾਂ ਪੱਕਣ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਪੰਜਾਬ ਦਾ ਕੌਮੀ ਤਿਉਹਾਰ ਹੈ।ਇਸ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ ਕਿਉਂਕਿ ਇਸੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਖਾਲਸਾ ਪੰਥ ਦਾ ਭਾਵ ਸੀ ਕਿ ਇੱਕ ਖਾਲਸ ਮਨੁੱਖ ਜੋ ਬੁਰਾਈਆਂ ਤੋਂ ਰਹਿਤ ਹੋਵੇ।ਗੁਰੂ ਸਾਹਿਬ ਨੇ ਉਸ ਸਮੇਂ ਜਾਤ ਪਾਤ ਨੂੰ ਖਤਮ ਕਰਨ ਲਈ ਸਾਰੇ ਮਨੁੱਖਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।ਪ੍ਰੋ. ਜਗਸੀਰ ਸਿੰਘ ਨੇ ਵਿਦਾਇਗੀ ਪਾਰਟੀ ਦੇ ਸੰਬੰਧ ਵਿੱਚ ਬੋਲਦਿਆਂ ਕਿਹਾ ਕਿ ਇਹ ਕਾਲਜ ਛੱਡਣ ਵਾਲੇ ਵਿਦਿਆਰਥੀਆਂ ਲਈ ਇਹ ਸਮਾਂ ਕੁਝ ਉਦਾਸੀ ਭਰਿਆ ਹੋ ਸਕਦਾ ਹੈ।ਕਿਉਂਕਿ ਉਹ ਕਾਲਜ ਛੱਡ ਕੇ ਜਾ ਰਹੇ ਹਨ ਆਪਣੇ ਦੋਸਤਾਂ ਮਿੱਤਰਾਂ ਅਤੇ ਅਧਿਆਪਕਾਂ ਤੋਂ ਜੁਦਾ ਹੋਣਾ ਔਖਾ ਹੈ।ਪਰ ਇਸਦੇ ਨਾਲ ਨਾਲ ਉਹ ਆਪਣੀ ਜਿੰਦਗੀ ਦਾ ਅਗਲਾ ਸਫਰ ਵੀ ਸ਼ੁਰੂ ਕਰ ਰਹੇ ਹਨ।ਅਸੀਂ ਦੁਆ ਕਰਦੇ ਹਾਂ ਕਿ ਉਹ ਹਮੇਸ਼ਾ ਤਰੱਕੀ ਕਰਦੇ ਰਹਿਣ ।
ਇਸ ਤੋਂ ਮਗਰੋਂ ਪ੍ਰੋਗਰਾਮ ਦਾ ਆਗਾਜ ਰਾਸ਼ਟਰੀ ਗੀਤ ਨਾਲ ਕਰਦਿਆਂ ਸੋਲੋ ਡਾਂਸ, ਗਰੁੱਪ ਡਾਂਸ, ਸਕਿੱਟ, ਮੋਨੋ ਐਕਟਿੰਗ, ਮਾਡਲਿੰਗ ਵਿੱਚ ਕਾਲਜ ਦੇ ਐਗਰੀਕਲਚਰ, ਕਮਰਸ, ਆਰਟਸ, ਕੰਪਿਊਟਰ ਸਾਇੰਸ਼ ਅਤੇ ਮੈਨੇਜਮੈਂਟ ਵਿਭਾਗ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਸਮਾਜਿਕ ਬੁਰਾਈਆਂ ਦੀ ਨਿਸ਼ਾਨਦੇਈ ਕਰਦੀਆਂ ਸਕਿੱਟਾਂ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ।ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ, ਭੰਗੜਾ ਇਸ ਪ੍ਰੋਗਰਾਮ ਦਾ ਹਾਸਿਲ ਹੋ ਨਿਬੜਿਆ ਜਿਸ ਨੇ ਸਾਰੇ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ।ਵਿਦਿਆਰਥੀਆਂ ਦੀਆਂ ਦੋ ਖੇਡਾਂ ਕਰਵਾਈਆਂ ਗਈਆਂ ਵਿੱਚ ਪਿੰਕ ਐਂਡ ਥਰੋ ਖੇਡ ਦੇ ਵਿਜੇਤਾ ਆਤਿਫ ਅਲੀ ਖਾਨ ਬੀ.ਕਾਮ ਭਾਗ ਦੂਜਾ ਦਾ ਵਿਦਿਆਰਥੀ ਰਿਹਾ। ਈਟਿੰਗ ਵਿਦਾਆਊਟ ਟੱਚਇੰਗ ਖੇਡ ਦੇ ਵਿਜੇਤਾ ਸੰਦੀਪ ਸਿੰਘ ਬੀ.ਕਾਮ ਭਾਗ ਦੂਜਾ ਦਾ ਵਿਦਿਆਰਥੀ ਰਿਹਾ ਅਤੇ ਮਾਡਲਿੰਗ ਦੇ ਵਿੱਚ ਕੁੜੀਆਂ ਵਿੱਚੋਂ ਸਿਮਰਨ ਵਾਲੀਆ ਬੀ.ਕਾਮ. ਭਾਗ ਤੀਜਾ ਨੇ ਪਹਿਲਾ ਸਥਾਨ ਅਤੇ ਨੈਨਸੀ ਵਰਮਾ ਬੀ.ਬੀ.ਏ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਮੁੰਡਿਆਂ ਵਿੱਚੋਂ ਸੰਦੀਪ ਸਿੰਘ ਬੀ.ਐਸ ਐਗਰੀਕਲਚਰ ਭਾਗ ਦੂਜਾ ਨੇ ਪਹਿਲਾ ਸਥਾਨ ਅਤੇ ਸੁਰਿੰਦਰ ਸਿੰਘ ਬੀ.ਏ ਭਾਗ ਦੂਜਾ ਨੇ ਦੂਜਾ ਸਥਾਨ ਹਾਸਿਲ ਕੀਤਾ ।
ਆਖੀਰ ਵਿੱਚ ਸਭਾ ਦੇ ਮੈਂਬਰਾਨ, ਪ੍ਰਿੰਸੀਪਲ ਸਾਹਿਬ ਅਤੇ ਸਟਾਫ ਵੱਲੋਂ ਕਾਲਜ ਛੱਡਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ।ਸਭਾ ਦੇ ਪ੍ਰਧਾਨ ਨੇ ਕਾਲਜ ਸਟਾਫ  ਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਇਸ ਸ਼ਾਨਦਾਰ ਸਮਾਗਮ ਲਈ ਵਧਾਈ ਦਿੱਤੀ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਬੇਹਤਰ ਤੇ ਕਾਮਯਾਬ ਭਵਿੱਖ ਲਈ ਆਸ਼ੀਰਵਾਦ ਦਿੱਤਾ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply