ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਣਾਈ ਗਈ ਸਟੇਟ ਪੱਧਰ ਦੀ ਕਮੇਟੀ ਵੱਲੋਂ ਬਠਿੰਡਾ ਜ਼ਿਲ੍ਹੇ ਵਿਖੇ ਅਚਨਚੇਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵੀ ਸਕੂਲੀ ਵਾਹਨ ਬੱਚਿਆਂ ਲਈ ਅਸੁਰੱਖਿਅਤ ਹਨ, ਉਨ੍ਹਾਂ ਨੂੰ ਕਮੇਟੀ ਵੱਲੋਂ ਤੁਰੰਤ ਇਮਪਾਊਂਡ ਕੀਤਾ ਗਿਆ। 
ਕਮੇਟੀ ਵੱਲੋਂ ਕਿਹਾ ਗਿਆ ਕਿ ਸਕੂਲੀ ਵਾਹਨਾਂ ਵਿਚ ਪ੍ਰਮੁੱਖ ਚੀਜਾਂ ਜਿਵੇਂ ਕਿ ਵਾਹਨ 15 ਸਾਲ ਪੁਰਾਣਾ ਨਾ ਹੋਵੇ, ਵੈਨਾਂ ਵਿਚ ਫਸਟ ਏਡ ਕਿੱਟ, ਅੱਗ ਬੁਝਾੳ ਯੰਤਰ ਆਦਿ ਮੌਜੂਦ ਹੋਣਾ ਯਕੀਨੀ ਬਣਾਇਆ ਜਾ ਰਿਹਾ ਹੈ। ਚੈਕਿੰਗ ਵੱਖ-ਵੱਖ ਸਕੂਲ ਜਿਵੇਂ ਕਿ ਸੈਂਟ ਜ਼ੋਸਫ ਸਕੂਲ ਬਠਿੰਡਾ, ਸੈਂਟ ਜੇਵੀਅਰ ਸਕੂਲ ਬਠਿੰਡਾ, ਸੈਂਟ ਪੋਲ ਸਕੂਲ ਬਠਿੰਡਾ, ਰੇਡੀਏਂਟ ਪਲੇਅਵੇਅ ਸਕੂਲ ਬਠਿੰਡਾ, ਐਸ.ਐਸ.ਡੀ ਕ੍ਰਿਸ਼ਨਾ ਵਾਟੀਕਾ ਸਕੂਲ ਭੋਖੜਾ, ਗੁਰੂ ਗੋਬਿੰਦ ਸਿੰਘ ਸਕੂਲ ਨਥਾਣਾ, ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ, ਟੋਪ ਰੈਂਕਰ ਸਕੂਲ ਨਥਾਣਾ ਆਦਿ ਸਕੂਲ ਚੈੱਕ ਕੀਤੇ ਗਏ। ਚੈਕਿੰਗ ਦੌਰਾਨ ਕੁੱਲ 7 ਬੱਸਾਂ ਇਮਪਾਊਂਡ ਕੀਤੀਆਂ ਗਈਆਂ ਅਤੇ 11 ਬੱਸਾਂ ਦੇ ਚਲਾਨ ਕੱਟੇ ਗਏ। ਚੈਕਿੰਗ ਦੌਰਾਨ ਸਟੇਟ ਪੱਧਰ ਦੀ ਸੇਫ ਸਕੂਲ ਵਾਹਨ ਕਮੇਟੀ ਦੇ ਮੈਂਬਰ ਅਮਰੀਸ਼ ਸ਼ੁਕਲਾ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ, ਬਲਵੀਰ ਸਿੰਘ ਮੈਂਬਰ ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ, ਮਨਕੰਵਲ ਸਿੰਘ ਚਹਿਲ ਜਿਲ੍ਹਾ ਟਰਾਂਸਪੋਰਟ ਅਫਸਰ ਬਠਿੰਡਾ, ਮੈਡਮ ਰਵਨੀਤ ਕੌਰ ਸਿੱਧੂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ, ਰਾਜਵਿੰਦਰ ਸਿੰਘ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ, ਖੁਸ਼ਦੀਪ ਸਿੰਘ ਬਾਲ ਸੁਰੱਖਿਆ ਅਫ਼ਸਰ, ਰਛਪਾਲ ਸਿੰਘ, ਜਗਤਾਰ ਸਿੰਘ ਐਸ.ਆਈ ਟ੍ਰੈਫਿਕ ਪੁਲਿਸ ਬਠਿੰਡਾ ਆਦਿ ਮੈਂਬਰ ਸ਼ਾਮਿਲ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media