ਸੰਦੌੜ, 13 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਮਾਜ ਵਿਚ ਵੱਧ ਰਹੀਆਂ ਸਮਾਜਿਕ ਦੁਖਾਂਤ ਦੁਰਦਸ਼ਾ ਨੂੰ ਦਰਸਾਉਂਦੀਆਂ ਲਘੂ ਫ਼ਿਲਮ ”ਕੌੜਾ ਸੱਚ” ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਕੀਤੀ ਜਾ ਰਹੀ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਲਘੂ ਫ਼ਿਲਮ ਕੌੜਾ ਸੱਚ ਦੇ ਨਿਰਦੇਸ਼ਕ ਚੇਤਨ ਤਿਵਾੜੀ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਬੀਤੇ ਵਰ੍ਹੇ ਨੋਟ ਬੰਦੀ ਦੇ ਦੌਰਾਨ ਲੋਕਾਂ ਨੂੰ ਜੋ ਆਰਥਿਕ ਸਮਿਸਾਆਵਾਂ ਨੂੰ ਦਰਸਾਇਆ ਗਿਆ ਹੈ ਜੋ ਕਿ ਤੱਥਾਂ ਅਨੁਸਾਰ ਸੱਚ ਕਹਾਣੀ ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਕਹਾਣੀ ਦੇ ਲੇਖਕ ਨੀਰ ਨਨੂੰ, ਕੈਮਰਾਮੈਨ ਸਤਵੀਰ ਸਿੰਘ ਅਤੇ ਮੁੱਖ ਕਿਰਦਾਰ ਬਲੀ, ਬਲਕਾਰ, ਨੀਰਜ, ਮਿੰਟੂ ਮਹਿਤਾਬ, ਅੰਮ੍ਰਿਤ ਮੋਹਾਲੀ, ਮਨਜੀਤ ਕੌਰ ਅਤੇ ਬਾਲ ਕਲਾਕਾਰ ਕ੍ਰਿਸ਼ਨ ਅਤੇ ਅਨੁਜ ਨੇ ਬਾਖ਼ੂਬੀ ਨਿਭਾਇਆ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media