Saturday, March 21, 2026

ਯੂਨੀਵਰਸਿਟੀ ਵਿਖੇ ਹਾਈਟੈਕ ਕਾਲ ਸੈਂਟਰ ਸੇਵਾਵਾਂ ਸ਼ੁਰੂ

ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਅਦਾਰਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਇੱਕ ਹਾਈ ਟੈਕ ਕਾਲ ਸੈਂਟਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। PPN1304201710ਇਸ ਕਾਲ ਸੈਂਟਰ ਦਾ ਉਦਘਾਟਨ ਗੁਰਲਾਭ ਸਿੰਘ ਸਿੱਧੂ ਚੇਅਰਮੈਨ, ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ, ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਦੇ ਹੋਰ ਆਹਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ।ਉਨ੍ਹਾਂ ਨਵੇਂ ਬਣੇ ਕਾਲ ਸੈਂਟਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਿੱਤ ਰੋਜ਼ਾ ਕੰਮ ਕਾਜੀ ਗਤੀਵਿਧੀਆਂ ਅਤੇ ਪਸਾਰ ਵਿੱਚ ਧਨਾਤਮਕ ਰੋਲ ਅਦਾ ਕਰ ਰਹੀ ਹੈ। ਸਿੱਖਿਆ ਦੀ ਦੂਰ ਦੁਰਾਡੇ ਅਤੇ ਹਰ ਵਰਗ ਤੱਕ ਸੁਖਾਲੀ ਪਹੁੰਚ ਬਣਾਉਣ ਲਈ ਇਸ ਨਵ-ਨਿਰਮਾਣਤ ਸੈਂਟਰ ਦੀਆਂ ਸੇਵਾਵਾਂ ਬਹੁਤ ਲਾਹੇਵੰਦ ਸਿੱਧ ਹੋਣਗੀਆਂ। ਨਾਲ ਹੀ ਉਨ੍ਹਾਂ ਸਿੱਖਿਆ/ਵਿੱਦਿਆ ਨਾਲ ਜੁੜੇ ਵਿਦਿਆਰਥੀ, ਮਾਪੇ ਅਤੇ ਅਧਿਆਪਕਾਂ ਨੁੂੰ ਸੰਚਾਰ ਮਾਧਿਅਮ ਦੇ ਇਸ ਅਤੀ ਆਧੁਨਿਕ ਸੁਵਿਧਾ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਪ੍ਰੇਰਿਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਿਪਟੀ ਡਾਇਰਕੈਟਰ ਇੰਜ. ਸੰਨ੍ਹੀ ਅਰੋੜਾ ਅਤੇ ਲੋਕ ਸੰਪਰਕ ਅਧਿਕਾਰੀ ਸੁਖਦਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਦਾ ਅਜਿਹਾ ਕੇਂਦਰਤ ਸੈਂਟਰ ਹੋਵੇਗਾ ਜਿਸ ਵਿੱਚ ਰੋਜ਼ਾਨਾ ਬਹੁਗਿਣਤੀ ਵਿੱਚ ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਢੁੱਕਵੇਂ ਉੱਤਰ ਦੇ ਕੇ ਉਹਨਾਂ ਨੂੰ ਉੱਚ ਵਿੱਦਿਆ ਪ੍ਰਦਾਨ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਯੂਨੀਵਰਸਿਟੀ ਦੇ ਅਕਾਦਮਿਕ ਵਰ੍ਹੇ ਦੌਰਾਨ ਵਿਦਿਆਰਥੀਆਂ ਵੱਲੋਂ ਵੀ ਯੂਨੀਵਰਸਿਟੀ ਨਾਲ ਵੱਖ ਵੱਖ ਕਿਸਮ ਦੀ ਜਾਣਕਾਰੀ ਸਾਂਝੀ ਕੀਤੀ ਜਾ ਸਕੇਗੀ ਜੋ ਕਿ ਵਿਚਾਰਾਂ ਦਾ ਦੋਤਰਫਾ ਆਦਾਨ ਪ੍ਰਦਾਨ ਹੋਣ ਕਾਰਣ ਬਹੁਤ ਲਾਹੇਵੰੰਦ ਸਿੱਧ ਹੋਵੇਗੀ। ਸੁਖਰਾਜ ਸਿੰਘ ਸਿੱਧੂ ਨੇ ਉਦਘਾਟਨ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸੈਂਟਰ ਵਿੱਚ ਅਤੀ ਆਧੁਨਿਕ ਟੈਕਨਾਲੋਜੀ ਵਰਤੋਂ ਵਿੱਚ ਲਿਆਂਦੀ ਜਾਵੇਗੀ ਅਤੇ ਸਮੇਂ ਸਮੇਂ ਤੇ ਆਡੀਓ/ਵੀਡੀਓ ਕਾਲਾਂ ਦੇ ਜ਼ਰੀਏ ਵਿਦਿਆਰਥੀ ਵਰਗ ਨੂੰ ਘਰ ਬੈਠੇ ਹੀ ਮੁਫਤ ਅਗਵਾਈ ਅਤੇ ਕੌਂਸਲਿੰਗ ਸਹੂਲਤ ਮਿਲ ਸਕੇਗੀ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਧਾਲੀਵਾਲ, ਪ੍ਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਸਭ ਸਬੰਧਤ ਨੂੰ ਇਸ ਸੁਚੱਜੇ ਕਾਰਜ ਸਬੰਧੀ ਵਧਾਈ ਦੇ ਪਾਤਰ ਦਰਸਾਇਆ।ਉਦਘਾਟਨੀ ਮੌਕੇ ਸਮੇਂ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ,ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਐਡਮਿਨ ਅਫਸਰ ਗੁਰਦੇਵ ਸਿੰਘ ਕੋਟ ਫੱਤਾ, ਸੁਖਦਵਿੰਦਰ ਸਿੰਘ ਕੌੜਾ, ਮਾਰਕੀਟਿੰਗ ਮੈਨੇਜਰ ਵੀ  ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply