ਫਾਜ਼ਿਲਕਾ, 13 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪ ਮੰਡਲ ਦੇ ਸਰਹੱਦੀ ਪਿੰਡ ਆਸਫ਼ਵਾਲਾ ਵਿਚ ਸਥਿਤ ਸ਼ਹੀਦਾਂ ਦੀ ਸਮਾਧੀ ਤੇ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਭਾਰਤੀ ਸੈਨਾ ਦੀ 4 ਜਾਟ ਰੈਜੀਮੈਂਟ ਜਿਨ੍ਹਾਂ ਦੇ 82 ਜਵਾਨ ਜੰਗ ਵਿਚ ਸ਼ਹੀਦ ਹੋਏ ਸਨ, ਦੀ ਯਾਦ ਵਿਚ ਵਿਸਾਖੀ ਮੌਕੇ ਅੱਜ ਸ਼ਾਂਤੀ ਯੱਗ ਦਾ ਅਯੋਜਨ ਕੀਤਾ ਗਿਆ।
4 ਜਾਟ ਰੈਜੀਮੈਂਟ ਦੇ ਸੂਬੇਦਾਰ ਮੇਜ਼ਰ ਦਇਆ ਰਾਮ, ਧਰਮ ਗੁਰੂ ਐਸ.ਸੀ ਮਿਸ਼ਰਾ ਅਤੇ ਉਨ੍ਹਾਂ ਦੀ ਟੀਮ ਨੇ ਯੱਗ ਕਰਵਾਇਆ। ਸ਼ਹੀਦਾਂ ਦੀ ਸਮਾਧੀ ਕਮੇਟੀ ਜੋਕਿ ਭਾਰਤ ਦੀਆਂ ਸ਼ਾਨਦਾਰ ਸਮਾਧੀਆਂ ਵਿਚੋਂ ਇੱਕ ਆਸਫ਼ਵਾਲਾ ਸਮਾਧੀ ਦੀ ਦੇਖ-ਰੇਖ ਕਰਦੀ ਹੈ, ਦੇ ਮੀਤ ਪ੍ਰਧਾਨ ਉਮੇਸ਼ ਚੰਦਰ ਕੁੱਕੜ, ਖਜ਼ਾਨਚੀ ਸ਼ਸ਼ੀ ਕਾਂਤ ਅਤੇ ਮੈਂਬਰ ਪ੍ਰਫੁੱਲ ਚੰਦਰ ਨਾਗਪਾਲ, ਦੀਨੇਸ਼ ਠਕਰਾਲ, ਸ਼ਫੀ ਬੱਬਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਤੋਂ ਇਲਾਵਾ ਸ਼ਹੀਦ ਕਨਈਆ ਲਾਲ ਦੇ ਭਰਾ ਜੀਆ ਲਾਲ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੋਏ ਸ਼ਸ਼ੀ ਕਾਂਤ ਨੇ ਕਿਹਾ ਕਿ ਸ਼ਹੀਦਾਂ ਦੇ ਕਰਜ਼ ਨੂੰ ਉਤਾਰਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਯਾਦ ਕਰਨਾ ਅਤੇ ਸਨਮਾਨ ਕਰਨਾ ਸਾਰਿਆਂ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ।4 ਜਾਟ ਰੈਜੀਮੈਂਟ ਦੇ ਅਧਿਕਾਰੀਆਂ ਨੇ ਕਿਹਾ ਕਿ ਫਾਜ਼ਿਲਕਾ ਵਾਸੀਆਂ ਵਿਚ ਦੇਸ਼ ਦੇ ਸਾਹਮਣੇ ਇੱਕ ਮਿਸਾਲ ਕਾਇਮ ਹੈ ਕੀਤ ਹੈ ਕਿ ਉਨ੍ਹਾਂ ਨੇ ਆਪਣੇ ਵੱਲੋਂ 1971 ਦੀ ਜੰਗ ਦੇ 46 ਵਰ੍ਹਿਆਂ ਬਾਅਦ ਵੀ ਸ਼ਹੀਦਾਂ ਦੀ ਯਾਦ ਨੂੰ ਸਹੇਜ ਕੇ ਰੱਖਿਆ ਹੋਇਆ ਹੈ।ਇਹ ਆਪਣੇ ਆਪ ਵਿਚ ਇੱਕ ਬਹੁਤ ਵੱਡਾ ਕੰਮ ਹੈ।ਇਸ ਨਾਲ ਸੈਨਾ ਦੇ ਜਵਾਨਾਂ ਵਿਚ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਸਾਰਾ ਰਾਸ਼ਟਰ ਮੁਸ਼ਕਲ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹੈ।ਇਸ ਮੌਕੇ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਸਾਰਿਆਂ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media