Friday, September 25, 2026

ਸਾਈਂ ਝੂਲੇ ਲਾਲ ਭਜਨ ਤੇ ਆਰਤੀ ਦੀ ਸੀ.ਡੀ ਰਿਲੀਜ਼

ਫਾਜ਼ਿਲਕਾ, 13 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵਾਮੁਕਤ ਲੈਕਚਰਾਰ ਅਤੇ ਲੇਖਕ ਠੱਕਰ ਖਰੈਤੀ ਲਾਲ ਵੱਲੋਂ ਲਿਖੀ ਸਾਈਂ ਝੂਲੇ ਲਾਲ ਭਜਨ ਅਤੇ ਆਰਤੀ ਦੀ ਸੀਡੀ ਸ਼੍ਰੀ ਵਰੁਣ ਦੇਵ ਜੀ ਦੇ ਸਲਾਨਾ ਪ੍ਰੋਗਰਾਮ ਵਿਚ ਸ਼੍ਰੀ ਵਰੁਣ ਦੇਵ ਮੰਦਰ ਦੇ ਗੱਦੀਨਸ਼ੀਨ ਡਾ. ਕ੍ਰਿਸ਼ਨ ਠੱਕਰ ਅਤੇ ਹੋਰ ਠੱਕਰ ਭਾਈਚਾਰੇ ਵੱਲੋਂ ਰਿਲੀਜ਼ ਕੀਤੀ ਗਈ।PPN1304201723 ਜਾਣਕਾਰੀ ਦਿੰਦੇ ਹੋਏ ਸ਼੍ਰੀ ਠੱਕਰ ਨੇ ਦੱਸਿਆ ਕਿ ਇਸ ਸੀਡੀ ਵਿਚ ਮਸ਼ਹੂਰ ਭਜਨ ਗਾਇਕਾ ਰਸ਼ਮੀ ਅਰੋੜਾ ਤੋਂ ਇਲਾਵਾ ਹੋਰ ਨਾਮੀ ਗਾਇਕਾਂ ਪ੍ਰਿਯੰਕਾ ਰਾਜੋਰੀਆ, ਵਿੱਕੀ ਸ਼ੇਰਗਿੱਲ ਅਤੇ ਪ੍ਰਿਆ ਕੰਬੋਜ ਵੱਲੋਂ ਆਪਣੀ ਮਧੁਰ ਆਵਾਜ਼ ਵਿਚ ਭਜਨ ਗਾਏ ਗਏ ਹਨ ਅਤੇ ਇਨ੍ਹਾਂ ਭਜਨਾ ਦੇ ਸੰਗੀਤ ਨਿਰਦੇਸ਼ਕ ਸੁਰੇਸ਼ ਰਹੇਜਾ ਅਤੇ ਸੁਨੀਲ ਜਾਂਗਿੜ ਹਨ। ਇਸ ਪ੍ਰੋਗਰਾਮ ਵਿਚ ਡਾ. ਸਾਮ ਲਾਲ ਠੱਕਰ, ਡਾ. ਰਤਨ ਲਾਲ ਠੱਕਰ, ਗੁਲਸ਼ਨ ਠੱਕਰ, ਨਰੇਸ਼ ਠੱਕਰ, ਡਾ. ਵਿਜੈ ਠੱਕਰ, ਵੀਨਾ ਠੱਕਰ, ਵਰੁਣ ਠੱਕਰ, ਅਨਾਮੀਕਾ ਅਸਮੀ ਤੋਂ ਇਲਾਵਾ ਹੋਰ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply