Saturday, July 25, 2026

ਜੀ.ਟੀ.ਯੂ ਪੰਜਾਬ ਚੋਣਾਂ ਦਾ ਐਲਾਨ-16 ਅਪ੍ਰੈਲ ਤੱਕ ਨਾਮਜ਼ਦਗੀ ਦਾਖਲ ਤੇ 19 ਨੂੰ ਹੋਵੇਗੀ ਚੋਣ

ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਵਿਚ ਸਰਕਾਰੀ ਅਧਿਆਪਕਾਂ ਦੀ ਮੌਢੀ ਜੱਥੇਬੰਧੀ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਜੱਥੇਬੰਦਕ ਪੱਧਰ ’ਤੇ ਫਿਰ ਤੋਂ ਗਠਨ ਕਰਨ ਲਈ ਸੰਗਠਨ ਚੋਣਾਂ ਦਾ ਐਲਾਣ ਕਰਜ ਦਿੱਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਇਕਾਈ ਅਤੇ ਬਲਾਕ ਇਕਾਈ ਦੇ ਲਈ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਅਮਨਦੀਪ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਜੋੜਕੀ ਕੰਕਰਵਾਲੀ ਨੂੰ ਰਿਟਰਨਿੰਗ ਅਫ਼ਸਰ, ਪਰਮਜੀਤ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਸਿੰਘ ਪੁਰਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।ਇਹ ਦੋਵ੍ਹੇਂ ਰਿਟਰਨਿੰਗ ਅਫ਼ਸਰ 16 ਅਪ੍ਰੈਲ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਪ੍ਰਾਪਤ ਕਰਨਗੇ। ਜਿਸਤੋਂ ਬਾਅਦ ਜਾਂਚ ਪੜ੍ਹਤਾਲ ਅਤੇ ਨਾਵਾਂ ਦੀ ਵਾਪਸੀ ਹੋ ਸਕੇਗੀ।ਜ਼ਿਲ੍ਹਾ ਫਾਜ਼ਿਲਕਾ ਦੀ ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਇਕਾਈ ਅਤੇ ਸਾਰਿਆਂ ਬਲਾਕਾਂ ਦੀਆਂ ਇਕਾਈਆਂ ਦੀ ਚੋਣ ਪ੍ਰਕਿਰਿਆ 19 ਅਪ੍ਰੈਲ ਨੂੰ ਦੁਪਹਿਰ 3 ਵਜੇ ਤੋਂ ਬਾਅਦ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਚ ਕਰਵਾਈ ਜਾਵੇਗੀ। ਇਸ ਸਬੰਧ ਵਿਚ ਗੌਰਮਿੰਟ ਟੀਚਰ ਯੂਨੀਅਨ ਦੀ ਮੈਂਬਰਸ਼ਿਪ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਮੌਕੇ ਤੇ ਹੀ ਕਰਵਾਈ ਜਾ ਸਕਦੀ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply