Thursday, March 26, 2026

ਡਾ. ਭੀਮ ਰਾਓ ਅੰਬੇਡਕਰ ਨੇ ਸਮਾਜ ਦੇ ਉਥਾਨ ਲਈ ਕਈ ਕੰਮ ਕੀਤੇ – ਡਿਪਟੀ ਕਮਿਸ਼ਨਰ

126ਵੇਂ ਜਨਮ ਦਿਨ ਤੇ ਕੀਤਾ ਬਾਬਾ ਸਾਹਿਬ ਜੀ ਦੇ ਬੁੱਤ ਦਾ ਕੀਤਾ ਉਦਘਾਟਨ

ਪਠਾਨਕੋਟ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਵਸ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 14.05 ਲੱਖ ਰੁਪਏ ਦੀ ਲਾਗਤ ਨਾਲ ਕਰੀਬ 9 ਫੁੱਟ ਉੱਚੇ ਬਣਾਏ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ।PPN1404201724ਇਸ ਮੋਕੇ ਤੇ ਸਰਵਸ੍ਰੀ ਵੀ.ਐਸ.ਸੋਨੀ ਐਸ.ਐਸ.ਪੀ. ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਸੁਖਵਿੰਦਰ ਸਿੰਘ ਸਮਾਜ ਭਲਾਈ ਅਫਸਰ, ਡਾ. ਤਰਸੇਮ ਸਿੰਘ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।ਸ੍ਰੀਮਤੀ ਨੀਲਿਮਾ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਨੇ  ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ  ਭਾਰਤੀ ਸਵਿੰਧਾਨ ਦੇ ਨਿਰਮਾਤਾ ਸਨ, ਜਿੰਨ੍ਹਾਂ ਨੇ ਸਮਾਜ ਦੇ ਉਥਾਨ ਲਈ ਕਈ ਕੰਮ ਕੀਤੇ। PPN1404201725
ਇਸ ਤੋਂ ਬਾਅਦ ਆਡੀਟੋਰੀਅਮ ਪਠਾਨਕੋਟ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਜਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਦਾ ਸੁਭਅਰੰਭ ਸ੍ਰੀਮਤੀ ਨੀਲਿਮਾ (ਆਈ.ਏ.ਐਸ)ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਬਿਜ ਵਿਧਾਇਕ ਪਠਾਨਕੋਟ, ਸ੍ਰੀ ਜੋਗਿੰਦਰ ਪਾਲ ਵਿਧਾਇਕ ਭੋਆ, ਸ. ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਿਿਮਸ਼ਨਰ (ਜ), ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ ਅਤੇ ਹੋਰ ਅਧਿਕਾਰੀਆਂ ਨੇ ਸਮਾ ਰੋਸਨ ਕਰ ਕੇ ਕੀਤਾ। ਇਸ ਮੋਕੇ ਅਮਿਤ ਬਿਜ ਵਿਧਾਇਕ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਭੋਆ, ਜਗਵਿੰਦਰ ਜੀਤ ਸਿੰਘ ਗਰੇਵਾਲ  ਵਧੀਕ ਡਿਪਟੀ ਕਮਿਸ਼ਨਰ (ਜ), ਐਡਵੋਕੇਟ ਜੋਤੀ ਪਾਲ ਪੰਜਾਬ ਪ੍ਰਧਾਨ ਭਾਰਤੀ ਅੰਬੇਡਕਰ ਸੈਨਾ, ਡਾ. ਮੋਹਣ ਲਾਲ ਅੱਤਰੀ, ਸੁਖਵਿੰਦਰ ਸਿੰਘ ਆਦਿ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਰੋਸਨੀ ਪਾਈ ਗਈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸਾਨੂੰ ਸਮਾਨਤਾ ਦਾ ਅਧਿਕਾਰ, ਏਕਤਾ, ਅਖੰਡਤਾ, ਸਾਡੇ ਅਧਿਕਾਰਾਂ ਅਤੇ ਕਰਤੱਵਾਂ, ਕਾਰਜ ਪਾਲਿਕਾ, ਨਿਆ ਪਾਲਿਕਾ ਆਦਿ ਨੂੰ ਇਕ ਸੂਤਰ ਵਿੱਚ ਪਿਰੋਇਆ ਹੈ ਅਤੇ ਉਨ੍ਹਾਂ ਦੀ ਦੇਣ ਸਦਕਾ ਹੀ ਹਰ ਨਾਗਰਿਕ ਆਪਣੇ ਅਧਿਕਾਰਾਂ ਨੂੰ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਵਿਧਾਨ ਦੀ ਰਚਨਾਂ ਕੀਤੀ ਗਈ ਤਾਂ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਕਿ ਸਵਿਧਾਨ ਨਾ ਜਿਆਦਾ ਕਠੋਰ ਹੋਵੇ ਅਤੇ ਨਾ ਹੀ ਜਿਆਦਾ ਲਚਕੀਲਾ ਹੋਵੇ ਤਾਂ ਜੋ ਸਵਿਧਾਨ ਵਿੱਚ ਦਿੱਤੇ ਅਧਿਕਾਰਾਂ ਨੂੰ ਆਸਾਨੀ ਨਾਲ ਲਾਗੂ ਕੀਤਾ ਜਾ ਸਕੇ।ਉਨ੍ਹਾਂ ਸਮਾਰੋਹ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਵੱਚਛ ਭਾਰਤ ਦੀ ਮੁਹਿੰਮ ਵਿੱਚ ਆਪਣਾ ਵਿਸ਼ੇਸ ਯੋਗਦਾਨ ਪਾਈਏ ਅਤੇ ਆਪਣੀ ਜਿੰਮ੍ਹੇਦਾਰੀ ਸਮਝਦੇ ਹੋਏ ਆਪਣੇ ਘਰਾਂ ਦੇ ਨਾਲ ਨਾਲ ਗਲੀ ਮੁਹੱਲੇ ਨੂੰ ਵੀ ਪੂਰੀ ਤਰ੍ਹਾ ਸਾਫ ਸੁਥਰਾ ਰੱਖੀਏ।ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਬੇਟੀ ਪੜਾਓ ਬੇਟੀ ਬਚਾਓ ਤੇ ਵੀ ਬਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲੀਏ।
ਇਸ ਮੌਕੇ ਪੰਨਾ ਲਾਲ ਭਾਟੀਆ ਕੌਂਸਲਰ, ਗੋਰਬ ਬਡੇਹਰਾ ਸਾਬਕਾ ਕੌਂਸਲਰ, ਰਾਮੇਸ ਕੁੱਕ ਸਾਬਕਾ ਕੌਂਸਲਰ, ਰੀਟੂ ਕੋਹਲੀ, ਅਨਿਲ ਬਾਂਸਲ, ਵਿਭੂਤੀ ਸਰਮਾ ਕੌਂਸਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply