Saturday, July 25, 2026

ਮਿੰਨੀ ਯੂਨੀਵਰਸਿਟੀ ਦੇ ਨਾ ਨਾਲ ਜਾਣਿਆ ਜਾਂਦਾ ਹੈ ਸਰਕਾਰੀ ਕੰਨਿਆਂ ਸੀਨੀ. ਸੰਕੈ. ਸਕੂਲ ਬਟਾਲਾ ਨੂੰ

ਬਟਾਲਾ, 15 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਪੰਜਾਬ ਦੇ ਸਕੂਲਾਂ ਵਿਖੇ ਦਾਖਲੇ ਦੀ ਪ੍ਰੀਕ੍ਰਿਆ ਇਸ ਸਮੇਂ ਜੋਰਾਂ `ਤੇ ਹੈ, ਭਾਵੇਂ ਪ੍ਰਾਈਵੇਟ ਸਕੂਲ ਇਸ ਸਬੰਧ ਵਿੱਚ ਅੱਗੇ ਹਨ, ਕਿਉਂਕਿ ਸਰਕਾਰੀ ਸਕੂਲ ਦੇ ੍ਿਪੰਸੀਪਲਾਂ ਤੇ ਅਧਿਆਪਕ ਅਮਲੇ ਨੇ ਕੰਮ ਸਿਖਿਆ ਵਿਭਾਗ ਵਲੋ ਮਿਲੀਆਂ ਹਦਾਇਤਾ ਮੁਤਾਬਿਕ ਕਰਨ ਹੁੰਦਾ ਹੈ।PPN1504201707ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਲਾਨਾ ਇਮਤਿਹਾਨ ਨਵੰਬਰ ਜਾਂ ਦਸੰਬਰ ਵਿਚ ਮੁਕਾ ਲਏ ਜਾਂਦੇ ਹਨ।ਪਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਵਿਦਿਅਕ ਵਰ੍ਹਾ ਅਪਰੈਲ ਤੋਂ ਮਾਰਚ ਤੱਕ ਦਾ ਹੁੰਦਾ ਹੈ।ਫਿਰ ਵੀ ਇਸ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਚ ਇਸ ਵੇਲੇ ਦਾਖਲਾ ਪੂਰੇ ਜੋਰਾਂ `ਤੇ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਗੱਲ ਬਾਤ ਦੌਰਾਨ ਦੱਸਿਆ ਕਿ ਸਕੂਲ ਦਾ ਮਿਡਲ ਵਿੰਗ ਕਿਲਾਂ ਮੰਡੀ ਵਿਖੇ ਹੈ, ਜਿਸ ਵਿਚ ਇਸ ਵਾਰ ਦਾਖਲੇ ਦਾ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।ਪਹਿਲਾਂ ਇਸ ਵਿੰਗ ਵਿਚ ਕਮਰਿਆਂ ਦੀ ਘਾਟ ਸੀ ਪਰ ਪੰਜ ਕਮਰਿਆਂ ਦੀ ਗਰਾਂਟ ਮਿਲਣ ਨਾਲ ਇਸ ਸਮੱਸਿਆ ਦਾ ਹੱਲ ਹੋ ਗਿਆ।ਧਰਮਪੁਰਾ ਕਲੌਨੀ ਵਿਖੇ ਸਰਕਾਰੀ ਕੰਨਿਆ ਸਕੂਲ ਵਿਚ ਨੌਵੀ ਤੋ ਬਾਰਵੀ ਦੀਆਂ ਜਮਾਤਾਂ ਲੱਗਦੀਆਂ ਹਨ, ਪਿਛਲੇ ਸਾਲ 1500 ਦੇ ਕਰੀਬ ਲੜਕੀਆਂ ਦੀ ਗਿਣਤੀ ਸੀ, ਪਰ ਇਸ ਵਾਰ ਇਹ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਤੇ ਅਸਾਰ ਹਨ ਇਕ ਇਸ ਸਾਲ ਵਿਦਿਆਰਥੀ ਦਾਖਲੇ ਵਿਚ ਭਾਰੀ ਵਾਧਾ ਹੋਵੇਗਾ।ਇਸ ਵੇਲੇ ਸੰਕੈਡਰੀ ਵਿਚ ਵਿਚ ਵੋਕੇਸ਼ਨਲ, ਸਾਇੰਸ ਮੈਡੀਕਲ, ਨਾਨ ਮੈਡੀਕਲ, ਹੋਮ ਸਾਇੰਸ, ਕਾਮਰਸ ਵਿੰਗਾਂ ਦੀ ਪੜਾਈ ਕਰਵਾਈ ਜਾ ਰਹੀ ਹੈ।ਇਸ ਸਕੂਲ ਦੀਆਂ ਪੜੀਆਂ ਕੁੜੀਆਂ, ਕੇਂਦਰ ਤੇ ਸਿਵਲ ਦੀਆ ਸੇਵਾਵਾਂ ਵਿਚ ਭਰਤੀ ਹੋ ਕੇ ਸਕੂਲ ਦਾ ਨਾਮ ਚਮਕਾ ਰਹੀਆਂ ਹਨ, ਵਿਦੇਸ਼ਾਂ ਵਿਚ ਪਹੰੁਚਣ ਵਾਲੀਆਂ ਲੜਕੀਆਂ ਦਾ ਆਪਣੇ ਸਕੂਲ ਨਾਲ ਅਥਾਹ ਮੋਹ ਹੈ।ਅਧਿਆਪਕਾਂ ਦੀਆਂ ਅਸਾਮੀਆਂ ਪੱਖੋਂ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਕੂਲ ਵਿਚ ਸਾਰੀਆਂ ਹੀ ਅਸਾਮੀਆਂ ਭਰੀਆਂ ਹੋਈਆਂ ਹਨ।ਇਸੇ ਕਰਕੇ ਹੀ ਸਕੂਲਾਂ ਦੇ ਹਰ ਵਿੰਗ ਦਾ ਨਤੀਜਾ ਸੌ ਪ੍ਰਤੀਸਤ ਰਹਿੰਦਾ ਹੈ। ਧਾਰਮਿਕ ਸਬਦ ਕੀਰਤਨ ਦੀ ਸਿਖਿਆ ਦੇ ਨਾਲ ਐਨ.ਸੀ.ਸੀ ਦਾ ਵਿੰਗ ਹੈ ਜਿਹੜਾ ਕਿ ਹਰ ਸਾਲ 15 ਅਗਸਤ ਤੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਕਰਵਾਈਆਂ ਜਾਂਦੀਆਂ ਰਸਮਾਂ ਵਿਚ ਮੋਹਰੀ ਰਹਿੰਦਾ ਹੈ।ਸਕੂਲ `ਚ ਖੇਡਾਂ ਦੀ ਸਥਿਤੀ ਦੇ ਸਬੰਧ ਵਿਚ ਖੇਡ ਅਧਿਆਪਕ ਨਿਸ਼ਾ ਤੇ ਅਸ਼ੋਕ ਕੁਮਾਰ ਵੱਲੋਂ ਪੰਜਾਬ ਤੇ ਰਾਸ਼ਟਰ ਪੱਧਰ ਤੱਕ ਖੇਡ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਕੰਨਿਆਂ ਸਕੂਲ ਹੋਣ ਕਰਕੇ ਬਟਾਲਾ ਸ਼ਹਿਰ ਦੇ ਆਸ ਪਾਸ ਤਕਰੀਬਨ 35 ਪਿੰਡਾਂ ਦੇ ਲੋਕ ਆਪਣੀਆਂ ਧੀਆਂ ਨੂੰ ਇਸ ਵਿਚ ਪੜਨ ਵਾਸਤੇ ਭੇਜਦੇ ਹਨ, ਦੂਰ ਤੋਂ ਆਉਣ ਵਾਲੀਆਂ ਲੜਕੀਆਂ ਬੱਸਾਂ ਆਦਿ ਤੇ ਆਉਦੀਆਂ ਹਨ। ਵਿਦਿਆਰਥੀਆਂ ਦੀ ਹਰ ਸਹੂਲਤ ਵਾਸਤੇ ਪੰਜਾਬ ਸਰਕਾਰ ਵੱਲੋ ਦਿਤੀਆਂ ਜਾਂਦੀਆ ਸਾਰੀਆਂ ਸਹੁਲਤਾਂ ਪਹਿਲ ਦੇ ਅਧਾਰ `ਤੇ ਮੁਹੱਈਆ ਕਰਵਾਈਆਂ ਜਾਂਦੀਆ ਹਨ।
ਇਸ ਤੋਂ ਇਲਾਵਾ ਬਟਾਲਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾ ਦਾ ਵੀ ਬਹੁਤ ਸਹਿਯੋਗ ਹੈ ਕਿ ਉਹ ਲੜਕੀਆਂ ਦੀ ਹਰ ਤਰਾਂ ਨਾਲ ਮਦਦ ਕਰਦੀਆ ਹਨ।ਜਿੰਨਾਂ ਬੱਚੀਆਂ ਦਾ ਪਿਉ ਨਹੀ ਹੈ, ਭਾਵੇ ਉਹ ਕਿਸੇ ਵੀ ਜਾਤ ਨਾਲ ਸਬੰਧ ਰੱਖਦੀਆਂ ਹਨ, ਉਹਨਾਂ ਵਿਦਿਆਰਥਣਾ ਨੂੰ 10000 ਰੂਪੈ ਐਨ.ਆਰ.ਆਈ ਸੰਸਥਾ ਵੱਲੋ ਸਾਲ ਦੇ ਦਿੱਤੇ ਜਾਦੇ ਹਨ। ਇਹ ਰਕਮ ਕਲਾਸ ਮੁਤਾਬਿਕ ਹੁੰਦੀ ਹੈ, ਜਿੰਨਾਂ ਸਮਾਂ ਲੜਕੀ ਪੜਦੀ ਰਹੇਗੀ, ਭਾਵ ਬੀ.ਏ ਪੱਧਰ, ਐਮ.ਏ ਪੱਧਰ, ਇੰਜੀਅਰਰਿੰਗ, ਐਮ.ਬੀ.ਬੀ.ਐਸ ਤੱਕ ਵੀ ਇਸ ਸੰਸਥਾ ਵੱਲੋ ਮਦਦ ਕੀਤੀ ਜਾਂਦੀ ਹੈ।ਹਰਪ੍ਰੀਤ ਸਿੰਘ ਵੱਲੋ ਲੱਖਾਂ ਹੀ ਰੁਪੈ ਐਨ ਆਰ ਆਈ ਸੰਸਥਾ ਵੱਲੋ ਪ੍ਰਾਪਤ ਕਰਕੇ ਵਿਦਿਆਰਥਣਾ ਨੂੰ ਦਿੱਤੇ ਜਾ ਚੁਕੇ ਹਨ। ਬੀਤੇ ਸਾਲ ਵੀ ਕੰਨਿਆਂ ਸਕੂਲ ਦੀ ਲੜਕੀ ਸ਼ਿਵਾਨੀ ਪੰਜਾਬ ਪੱਧਰ `ਤੇ ਮੋਹਰੀ ਰਹੀ ਸੀ। ਜਿਸ ਨਾਲ ਬਟਾਲੇ ਦਾ ਮਾਣ ਹੋਰ ਵੀ ਵਧਿਆ ਹੈ। ਸਕੂਲ ਦਾ ਸਮੁਚਾ ਸਟਾਫ ਮਿਹਨਤੀ ਹੋਣ ਕਾਰਨ ਹੀ ਇਸ ਸੰਸਥਾ ਦੀਆਂ ਪ੍ਰਾਪਤੀਆਂ ਦੀ ਚਰਚਾ ਇਲਾਕੇ ਭਰ ਵਿਚ ਹੈ।
ਇਸ ਸਕੂਲ ਦੇ ਅਧਿਆਪਕਾਂ ਨੂੰ ਸਕਾਰਾਤਮਿਕ ਪੜਾਈ ਕਰਵਾਉਣ ਹਿੱਤ ਐਸ.ਡੀ.ਐਮ ਤੇ ਡਿਪਟੀ ਕਮਿਸਨਰ ਵੱਲੋ ਸਨਮਾਨ ਵੀ ਦਿੱਤਾ ਗਿਆ ਹੈ। ਸਕੂਲ ਅਧਿਆਪਕਾਂ ਦੀ ਟੀਮ ਦੇ ਹਰਕ੍ਰਿਸਨ, ਗੁਰਮੀਤ ਸਿੰਘ, ਜੀਵਨ ਸਿੰਘ ਵੱਲੋ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦਿਤੀ ਗਈ ਜਿਸ ਨਾਲ ਗਿਆਰਾਂ ਵਿਦਿਆਰਥੀਆਂ ਦਾ ਪੰਜਾਬ ਦੇ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਹੋਇਆ ਹੈ।ਆਉਦੇ ਸਮੇ ਵਿਚ ਦਸਵੀਂ ਦੇ ਨਤੀਜੇ ਤੋ ਬਾਅਦ ਕੋਚਿੰਗ ਦੇ ਕੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲਾਂ ਵਾਸਤੇ ਤਿਆਰੀ ਕਰਵਾਈ ਜਾਵੇਗੀ।ਜਿਕਰਯੋਗ ਹੈ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਦੀ ਪਹਿਚਾਨ ਜਿਲੇ ਵਿਚ ਵਿਲੱਖਣ ਹੈ ਤੇ ਇਸੇ ਕਾਰਨ ਹੀ ਇਸ ਸਕੂਲ ਨੂੰ ਮਿੰਨੀ ਯੂਨੀਵਰਸਿਟੀ ਦੇ ਨਾ ਨਾਲ ਨਿਵਾਜਿਆ ਜਾਂਦਾ ਹੈ।

Check Also

ਜਿਲ੍ਹਾ ਪਸ਼ਾਸਨ ਦੇ ਯਤਨਾਂ ਸਦਕਾ ਲਾਪਤਾ ਮਹਿਲਾ ਆਪਣੇ ਪਰਿਵਾਰ ਨੂੰ ਮਿਲੀ

ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ …

Leave a Reply