ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਸ਼ਾਪਿੰਗ ਕੰਪਲੈਕਸ ਵਿਖੇ ਚੱਲ ਰਹੇ ਬਾਬਾ ਸ਼੍ਰੀਚੰਦ ਚੈਰੀਟੇਬਲ ਹਸਪਤਾਲ, ਟਾਪ ਨਾਚ ਕਾਲਜ ਤੇ ਐਸ.ਜੀ.ਏ.ਡੀ ਪੈਰਾਮੈਡੀਕਲ ਕਾਲਜ ਪ੍ਰਬੰਧਕ ਸਮੂਹਿਕ ਤੋਰ ਤੇ ਸਾਂਝੇ ਯਤਨਾਂ ਰਾਹੀਂ ਵਿੱਦਿਅਕ ਤੇ ਸਮਾਜ ਸੇਵਾ ਦੇ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨਗੇ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ ਡਾ: ਐਲ.ਐਸ ਰਾਜਨ ਨੇ ਦੱਸਿਆ ਕਿ ਸੂਰਦਾਸ ਮਰੀਜ਼ਾਂ ਵਾਸਤੇ ਫ੍ਰੀ ਟੈਸਟ, ਫ੍ਰੀ ਦਵਾਈਆਂ ਅਤੇ ਫ੍ਰੀ ਬਲੱਡ ਗਰੁੱਪ ਦੀ ਸੇਵਾ ਮੁਹੱਈਆ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਵਲੋਂ ਪਹਿਲਾਂ ਵੀ ਗਰੀਬੀ ਰੇਖਾ ਤੋਂ ਹੇਠਾਂ ਗੁਜਰ ਬਸਰ ਕਰਨ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਨਾਮਾਤਰ ਫੀਸਾਂ ਤੇ ਸਿਹਤ ਸੇਵਾਵਾਂ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਸ਼੍ਰੀ ਗੁਰੂ ਅਮਰ ਦਾਸ ਪੈਰਾਮੈਡੀਕਲ ਕਾਲਜ ਐਂਡ ਗੁਰੂਕੁਲ ਆਈਟੀ ਦੀ ਪ੍ਰਿੰ: ਡਾ: ਮੈਡਮ ਪੂਜਾ ਨੇ ਦੱਸਿਆ ਕਿ ਬਾਕੀ ਵਿੱਦਿਅਕ ਅਦਾਰਿਆਂ ਦੇ ਮੁਕਾਬਲੇ ਉਨ੍ਹਾਂ ਵਲੋਂ ਦਸਵੀਂ ਤੇ ਬਾਰਵੀਂ ਪਾਸ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਈ ਤਰ੍ਹਾਂ ਦੇ ਕੋਰਸ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਆਪਣੇ ਇਲਾਕੇ ਵਿਚ ਕਾਲਜ ਨਾਲ ਸਬੰਧਤ ਕੋਰਸਾਂ ਦੀ ਜਾਣਕਾਰੀ ਦੇਣ ਦੇ ਮੰਤਵ ਨਾਲ ਪੰਜ ਲੀਟਰ ਪੈਟ੍ਰੋਲ, ਇਕ ਹਜਾਰ ਰੁਪਏ ਪ੍ਰਤੀ ਹਫਤਾ ਵਜੀਫਾ ਤੇ ਕਈ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਕਿ ਟਾਪ ਨੌਚ ਕਾਲਜ ਦੀ ਐਮ.ਡੀ ਤਰੁਣਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੇ ਵੱਲੋਂ ਆਧੁਨਿਕ ਸਹੂਲਤਾਂ ਭਰਪੂਰ ਤਕਨੀਕੀ ਸਿੱਖਿਆ ਤੇ ਕਿੱਤਾ ਮੁਖੀ ਕੋਰਸਾਂ ਤੋਂ ਇਲਾਵਾ ਵਿਦੇਸ਼ ਜਾਣ ਵਾਸਤੇ ਪੜਾਈ ਵੀ ਕਰਵਾਈ ਜਾਂਦੀ ਹੈ।
ਅੰਤ ਵਿਚ ਡਾ: ਐਲ.ਐਸ ਰਾਜਨ, ਡਾ: ਪੂਜਾ ਤੇ ਤਰਨਦੀਪ ਕੋਰ ਨੇ ਸਾਂਝੇ ਤੋਰ ਤੇ ਦੱਸਿਆ ਕਿ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਕ ਹੀ ਛੱਤ ਥੱਲੇ ਵਿਦਿਆਰਥੀਆਂ ਨੂੰ ਇਹ ਸਾਰੀਆਂ ਸਹੂਲਤਾਂ ਬਾਕੀਆਂ ਦੇ ਮੁਕਾਬਲੇ ਘੱਟ ਫੀਸਾਂ ਤੇ ਦਿੱਤੀਆਂ ਜਾ ਰਹੀਆ ਹਨ।ਜਿਸ ਦਾ ਸਰਹੱਦੀ ਇਲਾਕਾ ਨਿਵਾਸੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ।ਇਸ ਮੋਕੇ ਐਮਡੀ ਢਿੱਲੋਂ, ਦੀਪਕ ਦੇਵਗਨ, ਅਨਮੋਲ, ਮੋਨਿਕਾ, ਸੰਦੀਪ ਕੋਰ ਆਦਿ ਹਾਜਰ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media