Monday, August 31, 2026

ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਤੀਸਰੀ ਨਾਇਟ ‘ਉਮੀਦ’ ਨੋਜਵਾਨਾਂ ਨੂੰ ਸਮਰਪਿਤ ਰਹੀ

PPN1604201710ਫਾਜ਼ਿਲਕਾ, 16 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸੰਜੇ ਗਾਂਧੀ ਮੈਮੋਰੀਅਲ ਪਾਰਕ ਵਿਚ ਗ੍ਰੈਜੂਏਟਸ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ (ਗਵਫ਼) ਵੱਲੋਂ ਸਮਰਪਤ 11ਵੇਂ ਚਾਰ ਦਿਨਾਂ ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਤੀਸਰੀ ਨਾਇਟ ‘ ਉਮੀਦ’ ਨੋਜਵਾਨਾਂ ਨੂੰ ਸਮਰਪਤ ਰਹੀ।
ਇਸ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਫਾਜ਼ਿਲਕਾ ਵਿਰਾਸਤ ਮਹੋਤਸਵ ਦਾ ਆਨੰਦ ਲਿਆ।ਪ੍ਰੋਗਰਾਮ ਵਿਚ ਰਾਜਦੀਪ ਕੌਰ, ਰੰਜਮ ਕਾਮਰਾ, ਅਤੁਲ ਨਾਗਪਾਲ ਅਤੇ ਅਰੁਣ ਵਧਵਾ ਮੁੱਖ ਮਹਿਮਾਨਾਂ ਦੇ ਰੂਪ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਪਹਿਲਾਂ ਵਿਰਾਸਤ ਭਵਨ ਆਦਿ ਵੱਲੋਂ ਲਗਾਈਆਂ ਗਈਆਂ ਸਟਾਲਾਂ ਤੇ ਪਹੁੰਚਕੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਦੀਪ ਜਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਧਾਰਮੀਕ ਗੀਤ ਨਾਲ ਸ਼ੁਰੂ ਹੋਏ ਸਮਾਗਮ ਵਿਚ ਗਾਇਕ ਜਸਵਿੰਦਰ ਸਿੰਘ ਜੱਸੀ ਅਤੇ ਸ਼ੇਆ ਛਾਬੜਾ ਨੇ ਆਪਣੀ ਮਿੱਠੀ ਆਵਾਜ਼ ਨਾਲ ਦਰਸ਼ਕਾਂ ਤੇ ਜਾਦੂ ਫੈਲਾਇਆ। ਇਸ ਤੋਂ ਬਾਅਦ ਡੀਪੀ ਐਸ ਕਿਡਸ, ਸੈਮਫਰਡ ਲੀਟਲ ਸਟਾਰ, ਰੀਦਮ ਬੈਂਡ, ਐਲਡੀ.ਗਰੁੁੱਪ, ਦੋਸਤ ਗਰੁੰਪ ਵੱਲੋਂ ਕੋਰੀਓਗ੍ਰਾਫ਼ੀ ਦੇ ਰਾਹੀਂ ਵਾਹ ਵਾਹ ਲੁੱਟੀ ਗਈ। ਮਾਤਾ ਸਾਹਿਬ ਕੌਰ ਸਕੂਲ ਗੁਰੂ ਹਰ ਸਹਾਏ ਦੀਆਂ ਵਿਦਿਆਰਥਣਾਂ ਨੇ ਭੰਗੜਾ ਪੇਸ਼ ਕੀਤਾ।
ਪ੍ਰੋਰਗਾਮ ਵਿਚ ਵਿਦਿਆਰਥੀਆਂ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਫਾਜ਼ਿਲਕਾ ਨੂੰ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਦੇਸ਼ ਵਿਦੇਸ਼ ਵਿਚ ਫਾਜ਼ਿਲਕਾ ਦਾ ਨਾਂ ਰੋਸ਼ਨ ਕਰਨ ਵਾਲੇ ਨੋਜਵਾਨਾਂ ਨੂੰ ਯੂਥ ਆਈਕਾਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਗ੍ਰੈਜੂਏਟਸ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਨਵਦੀਪ ਅਸੀਜਾ ਅਤੇ ਪੀਆਰਓ ਲਛਮਣ ਦੋਸਤ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਦੇਣ ਵਾਲੇ ਨੋਜਵਾਨ ਅਮਿਤ ਜੁਨੇਜਾ, ਚਿੱਤਰਕਾਰ ਅਨਿਲ ਗਹਿਲੋਤ, ਡਾ. ਸੁਨੀਲ ਜੁਨੇਜਾ, ਹਰਸ਼ ਡੋਡਾ, ਫਿਲਮੀ ਖੇਤਰ ਦੇ ਮਿੰਟ ੂ ਕਾਪਾ ਤੋਂ ਇਲਾਵਾ ਪਿੰਡ ਨੂੰ ਸੁੰਦਰ ਬਣਾਉਣ ਤੇ ਪਿੰਡ ਆਵਾ ਦੇ ਸਰਪੰਚ ਸ਼ਵਿੰਦਰ ਸਿੰਘ ਸਮੇਤ ਸਪੈਸ਼ਲ ਇਨਾਮ ਸੰਗੀਤਕਾਰ ਮਨਜਿੰਦਰ ਤਨੇਜਾ ਨੂੰ ਯੂਥ ਆਈਕਾਨ ਆਵਰਡ ਨਾਲ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਗਮ ਦਾ ਸੰਚਾਲਨ ਰੋਸ਼ਨ ਵਰਮਾ ਵੱਲੋਂ ਕੀਤਾ ਗਿਆ। ਜਦਕਿ ਮੰਚ ਸੰਚਾਲਨ ਨੀਤਿਨ ਸੇਤੀਆ, ਚੰਦਨ ਕਾਮਰਾ, ਪੰਕਜ ਧਮੀਜਾ ਅਤੇ ਰਵੀ ਖੁਰਾਦਾ ਨੇ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਭੁਪਿੰਦਰ ਸਿੰਘ, ਪ੍ਰਧਾਨ ਐਡਵੋਕੇਟ ਉਮੇਸ਼ ਕੁੱਕਡ, ਸੁਰਿੰਦਰ ਅਹੂਜਾ, ਸ਼ਸ਼ੀ ਅਹੂਜਾ, ਯਸ਼ਪਾਲ, ਪ੍ਰਫੁੱਲ ਨਾਗਪਾਲ, ਸੂਰਜ ਸੇਤੀਆ, ਗੁਰਚਰਨ ਸਿੰਘ ਮੁਸਾਫ਼ਰ, ਅਜੈ ਨਾਗਪਾਲ, ਅਨੁਰਾਗ ਕੰਬੋਜ ਤੋਂ ਇਲਾਵਾ ਮਨੋਜ਼ ਨਾਰੰਗ, ਹਰਮੀਤ ਸਿੰਘ ਜੱਸਲ, ਪਾਰਸ ਕਟਾਰੀਆ, ਸ਼ਿਵਮ ਮਦਾਨ, ਰਾਜੀਵ ਦਾਵਡਾ, ਰਾਜੀਵ ਚੋਪੜਾ, ਸ਼ਿਵਾਂਸ਼ ਕਾਮਰਾ, ਭਾਰਤ ਕਟਾਰੀਆ, ਅਮਿਤ ਸਚਦੇਵਾ, ਅੰਕੁਸ਼ ਗਰੋਵਰ, ਅਮਰੀਕ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply