Monday, June 29, 2026

ਜੀ.ਟੀ.ਯੂ ਪੰਜਾਬ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ

PPN1604201711ਫਾਜ਼ਿਲਕਾ, 16 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੱਜ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀਆਂ 15ਵੀਆਂ ਜਨਰਲ ਕੌਂਸਲ ਜੱਥੇਬੰਦਕ ਚੋਣਾਂ ਸਬੰਧੀ ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਅਤੇ 8 ਸਿੱਖਿਆ ਬਲਾਕਾਂ ਦੇ ਬਲਾਕ ਪ੍ਰਧਾਨਾਂ ਨੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਸਥਾਨਕ ਪ੍ਰਤਾਪ ਬਾਗ ਵਿਖੇ ਦਾਖ਼ਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਟੀਯੂ ਪੰਜਾਬ ਵੱਲੋਂ ਨਿਯੁਕਤ ਕੀਤੇ ਗਏ ਰਿਟਰਨਿੰਗ ਅਧਿਕਾਰੀ ਅਮਨਦੀਪ ਸਿੰਘ ਮੁੱਖ ਅਧਿਆਪਕ ਜੋੜਕੀ ਕੰਕਰ ਵਾਲੀ, ਸਹਾਇਕ ਰਿਟਰਨਿੰਗ ਅਫ਼ਸਰ ਪਰਮਜੀਤ ਸਿੰਘ ਮੁੱਖ ਅਧਿਆਪਕ ਸਿੰਘ ਪੁਰਾ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਅੱਜ ਦੁਪਹਿਰ 3 ਵਜੇ ਤੱਕ ਜ਼ਿਲ੍ਹਾ ਫਾਜ਼ਿਲਕਾ ਗੌਰਮਿੰਟ ਟੀਚਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨਗੀ ਅਤੇ ਸਿੱਖਿਆ ਬਲਾਕਾਂ ਫਾਜ਼ਿਲਕਾ-1 ਅਤੇ ਫਾਜ਼ਿਲਕਾ-2 ਅਤੇ ਜਲਾਲਾਬਾਦ -1 ਅਤੇ 2, ਗੁਰੂ ਹਰ ਸਹਾਏ-3, ਬਲਾਕ ਅਬੋਹਰ-1 ਅਤੇ 2 ਅਤੇ ਖੂਈਆਂ ਸਰਵਰ ਦੇ ਬਲਾਕ ਪ੍ਰਧਾਨਾਂ ਲਈ ਜੱਥੇਬੰਦੀ ਦੇ ਮੈਂਬਰਾਂ ਨੇ ਨਾਮਜ਼ਦਗੀ ਪੱਤਰ ਤਿੰਨ ਵਜੇ ਤੱਕ ਦਾਖ਼ਲ ਕੀਤੇ। ਇਨ੍ਹਾਂ ਪੱਤਰਾਂ ਦੀ ਜਾਂਚ ਪੜ੍ਹਤਾਲ ਮੌਕੇ ਤੇ ਕਰ ਲਈ ਗਈ। ਉਕਤ ਰਿਟਰਨਿੰਗ ਅਫ਼ਸਰਾਂ ਨੇ ਦੱਸਿਆ ਕਿ ਹੁਣ 23 ਅਪ੍ਰੈਲ ਨੂੰ ਸਥਾਨਕ ਪ੍ਰਤਾਪ ਬਾਗ ਵਿਖੇ ਉਪਰੋਕਤ ਅਨੁਸਾਰ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਣ ਅਤੇ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ ਅਤੇ ਉਸ ਦਿਨ ਹੀ ਸਬੰਧਤ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਆਪਣੀ ਟੀਮ ਦਾ ਐਲਾਣ ਵੀ ਕਰਨਗੇ। ਨਾਮਜ਼ਦਗੀ ਪੱਤਰ ਲੈਣ ਮੌਕੇ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਰਾਮ ਕ੍ਰਿਸ਼ਨ ਧੁਨਕੀਆਂ, ਭਗਵੰਤ ਭਠੇਜਾ, ਨਿਸ਼ਾਂਤ  ਅਗਰਵਾਲ, ਰਾਜੀਵ ਚਗਤੀ, ਰਿਸ਼ੂ ਸੇਠੀ, ਵਿਨੈ ਕੁਮਾਰ, ਕੁਲਬੀਰ ਸਿੰਘ, ਰਵੇਲ ਸਿੰਘ, ਧਰਮਿੰਦਰ ਗੁਪਤਾ, ਵਰਿੰਦਰ ਸਿੰਘ ਮਿੱਤਲ, ਰਾਜ ਕੁਮਾਰ ਖਤਰੀ, ਕ੍ਰਿਸ਼ਨ ਕੁਮਾਰ, ਓਮ ਪ੍ਰਕਾਸ਼, ਸੁਸ਼ੀਲ ਕੁਮਾਰ, ਸੁਧੀਰ ਕਾਲੜਾ ਹਾਜ਼ਰ ਸਨ।
ਇਸ ਦੇ ਨਾਲ ਹੀ ਗੁਆਂਢੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਚੋਣਾਂ ਸਬੰਧੀ ਰਿਟਰਨਿੰਗ ਅਫ਼ਸਰ ਗੌਰਵ ਮੁਜ਼ਾਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨੀਰਜ਼ ਯਾਦਵ  ਵੱਲੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਗਏ। ਜਿਸ ਮੁਤਾਬਕ ਜ਼ਿਲ੍ਹਾ ਪ੍ਰਧਾਨ ਲਈ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਲਹਿਰਾਰੋਈ, ਬਲਾਕ ਫਿਰੋਜ਼ਪੁਰ ਲਈ ਗੁਰਪ੍ਰੀਤ ਸਿੰਘ ਹੈਡ ਟੀਚਰ, ਫਿਰੋਜ਼ਪੁਰ-2 ਦੇ ਲਈ ਸੰਦੀਪ ਟੰਡਨ, ਫਿਰੋਜਪੁਰ -3 ਤ੍ਰਿਲੋਕ ਭੱਟੀ, ਫਿਰੋਜ਼ਪੁਰ-4 ਲਈ ਜਸਵਿੰਦਰ ਸਿੰਘ, ਘਲਖੁਰਦ-1 ਕਸ਼ਮੀਰ ਸਿੰਘ, ਘਲਖੁਰਦ -2 ਰਜਿੰਦਰ ਸਿੰਘ, ਗੁਰੂ ਹਰ ਸਹਾਏ-1 ਅਸ਼ੋਕ ਕੁਮਾਰ, ਗੁਰੂ ਹਰ ਸਹਾਏ-2 ਜਨਕ ਰਾਜ ਚੋਪੜਾ, ਜੀਰਾ-1 ਭੁਪਿੰਦਰ ਸਿੰਘ, ਜੀਰਾ-2 ਸੁਖਵਿੰਦਰ ਸਿੰਘ ਅਤੇ ਜੀਰਾ -3 ਤੋਂ ਬਲਜਿੰਦਰ ਸਿੰਘ ਵੱਲੌਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਨ੍ਹਾਂ ਨਾਮਜ਼ਦਗੀਆਂ ਤੋਂ ਇਲਾਵਾ ਹੋਰ ਕੋਈ ਵੀ ਨਾਮਜ਼ਦਗੀ ਪੱਤਰ ਦਾਖ਼ਲ ਨਾ ਹੋਣ ਕਾਰਨ ਰਿਟਰਨਿੰਗ ਅਫ਼ਸਰ ਵੱਲੋਂ ਬਲਵਿੰਦਰ ਭੁਟੋ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਬਾਕੀਆਂ ਨੂੰ ਬਲਾਕ ਪ੍ਰਧਾਨ ਐਲਾਣਿਆ ਗਿਆ ਅਤੇ ਜ਼ਿਲ੍ਹਾ ਵਰਕਿੰਗ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ।ਜ਼ਿਲ੍ਹਾ ਵਰਕਿੰਗ ਕਮੇਟੀ ਵਿਚ ਰਾਜੀਵ ਹਾਂਡਾ, ਜਸਬੀਰ ਸਿੰਘ ਸ਼ੇਰ ਖਾਂ ਅਤੇ ਸੁਖਜਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੋਰਵ ਮੁੰਜ਼ਾਲ ਅਤੇ ਬਲਵਿੰਦਰ ਬਹਿਲ ਨੂੰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮਮਦੋਟ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਨੂੰ ਵਿੱਤ ਸਕੱਤਰ, ਸੰਜੀਵ ਟੰਡਰ ਜੁਆਇੰਟ ਸਕੱਤਰ, ਨੀਰਜ਼ ਯਾਦਵ ਪ੍ਰੈਸ ਸਕੱਤਰ, ਬਲਕਾਰ ਸਿੰਘ ਸਹਾਇਕ ਪ੍ਰੈਸ ਸਕੱਤਰ, ਅਮਿਤ ਸੋਨੀ ਤੇ ਗੁਰਮੀਤ ਸਿੰਘ ਜੱਥੇਬੰਦਕ ਸਕੱਤਰ, ਸ਼ਾਮ ਸੁੰਦਰ, ਸੰਜੈ ਚੋਧਰੀ ਅਤੇ ਸੰਜੀਵ ਹਾਂਡਾ ਨੂੰ ਸਹਾਇਕ ਜੱਥੇਬੰਦਕ ਸਕੱਤ, ਕ੍ਰਿਸ਼ਨ ਚੋਪੜਾ, ਲਖਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਦਫ਼ਤਰੀ ਸਕੱਤਰ ਨਿਯੁਕਤ ਕੀਤਾ ਗਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply