Sunday, August 30, 2026

ਸਾਬਕਾ ਫੌਜੀ ਬਲਦੇਵ ਸਿਂੰਘ ਦੇ ਘਰ ਚੋਰੀ- ਨਕਦੀ ਤੇ ਗਹਿਣੇ ਲੈ ਕੇ ਚੋਰ ਫਰਾਰ

ਜੰਡਿਆਲਾ ਗੁਰੂ, 16 ਅਪ੍ਰੈਲ (ਪੰਜਾਬ ਬਪੋਸਟ- ਹਰਿੰਦਰ ਪਾਲ ਸਿੰਘ)  – ਮੁਹੱਲਾ ਬਾਗ ਵਾਲਾ ਖੂਹ ਨਿਵਾਸੀ ਸਾਬਕਾ ਫੌਜੀ ਬਲਦੇਵ ਸਿਂੰਘ ਦੇ ਘਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੋਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਦੇਵ ਸਿਂੰਘ ਅਪਣੇ ਪਰਿਵਾਰ ਸਮੇਤ ਗੁਰਦਵਾਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਹਰ ਵਾਰ ਦੀ ਤਰਾਂ ਐਤਵਾਰ ਗਏ ਹੋਏ ਸਨ ਅਤੇ ਇਕ ਲੜਕਾ ਸੁਖਜੀਤ ਸਿਂੰਘ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਡਿਊਟੀ ‘ਤੇ ਗਿਆ ਹੋਇਆ ਸੀ ਜਦੋ ਉਸ ਨੇ ਵਾਪਿਸ ਦੁਪਹਿਰ ਬਾਅਦ ਕਰੀਬ 4.00 ਵਜੇ ਆ ਕੇ ਘਰ ਦਾ ਗੇਟ ਖੋਲ ਕੇ ਦੇਖਿਆ ਤਾਂ ਅੰਦਰ ਕਮਰਿਆਂ ਵਿਚ ਸਭ ਸਮਾਨ ਖਿਲਰਿਆ ਪਿਆ ਸੀ।ਬਲਦੇਵ ਸਿਂੰਘ ਫੌਜੀ ਨੇ ਦੱਸਿਆ ਕਿ ਉਹਨਾਂ ਦੇ ਕਰੀਬ ਦੋ ਲੱਖ ਚਾਲੀ ਹਜ਼ਾਰ ਰੁਪਏ ਨਕਦ, ਦੋ ਸੋਨੇ ਦੀਆਂ ਮੁਦਰੀਆ, ਇਕ ਕੜਾ ਤੋਂ ਇਲਾਵਾ ਨੁੰਹ ਦੇ ਵੀ ਸਾਰੇ ਗਹਿਣੇ ਚੋਰ ਕੋਠੇ ਰਾਹੀਂ ਲੈ ਕੇ ਫਰਾਰ ਹੋ ਗਏ ਹਨ।ਘਰ ਦੀਆਂ ਪੌੜੀਆਂ ਵਿਚ ਸੋਨੇ ਦੇ ਸਮਾਨ ਦੀਆਂ ਖਾਲੀ ਡੱਬੀਆਂ ਆਦਿ ਸਮਾਨ ਖਿਲਰਿਆ ਲਿਆ ਸੀ ਅਤੇ ਚੋਰ ਠੰਡੇ ਪਾਣੀ ਦੀ ਬੋਤਲ ਵੀ ਪੀਕੇ ਗਏ।ਇਥੇ ਇਹ ਦਸਣਯੋਗ ਹੈ ਕਿ ਬਲਦੇਵ ਸਿਂੰਘ ਅਕਸਰ ਜੰਡਿਆਲਾ ਗੁਰੂ  ਨਗਰ ਕੀਰਤਨ ਵਿਚ ਪੰਜ ਪਿਆਰਿਆਂ ਦੀ ਸੇਵਾ ਵੀ ਕਰਦੇ ਹਨ ।
ਪੁਲਿਸ ਚੌਂਕੀ ਇੰਚਾਰਜ ਨਰੇਸ਼ ਕੁਮਾਰ ਅਤੇ ਹਰਜੀਤ ਸਿਂੰਘ ਨੇ ਪੁਲਿਸ ਪਾਰਟੀ ਸਮੇਤ ਮੋਕੇ ‘ਤੇ ਜਾ ਕੇ ਸਥਿਤੀ ਦਾ ਦਾ ਜਾਇਜ਼ਾ ਲਿਆ।ਨਰੇਸ਼ ਕੁਮਾਰ ਇੰਚਾਰਜ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਹਿਰਾਸਤ ਵਿਚ ਲਿਆ ਜਾਵੇਗਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply