Monday, June 29, 2026

ਗਿਦੜਬਾਹਾ ਵਿਖੇ ਪੱਤਰਕਾਰ ਸ਼ਿਵਰਾਜ ਰਾਜੂ ਦੀ ਕੁੱਟਮਾਰ ਕਰਨ ਵਾਲ਼ਿਆਂ ਨੂੰ ਗ੍ਰਿਫਤਾਰ ਕਰੇ ਸਰਕਾਰ- ਮਲਹੋਤਰਾ

PPN1604201713ਜੰਡਿਆਲਾ ਗੁਰੂ, 16 ਅਪ੍ਰੈਲ (ਪੰਜਬ ਪੋਸਟ- ਹਰਿੰਦਰਪਾਲ ਸਿੰਘ) – ਗਿੱਦੜਬਾਹਾ ਵਿਖੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਸ਼ਿਵਰਾਜ ਰਾਜੂ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿਲੋ ਵਲੋ ਉਸ ਦੇ ਦਫਤਰ ਵਿੱਚ ਆ ਕੇ ਕੁੱਟਮਾਰ ਕਰਨ ਅਤੇ ਨੱਕ ਨਾਲ ਲਕੀਰਾਂ ਕੱਢਣ ਲਈ ਮਜਬੂਰ ਕਰਨ ਦੀ ਜੰਡਿਆਲਾ ਪ੍ਰੈਸ ਕਲੱਬ (ਰਜ਼ਿ ) ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰਕੇ ਜੇਲ ਭੇਜਣ ਦੀ ਮੰਗ ਕੀਤੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਵਰਿੰਦਰ ਸਿਂੰਘ ਮਲਹੋਤਰਾ ਨੇ ਕਿਹਾ ਕਿ ਪੱਤਰਕਾਰਾਂ ਨਾਲ ਵਧੀਕੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ।ਸ਼ਿਵਰਾਜ਼ ਰਾਜੂ ਨਾਲ ਕੀਤੀ ਗਈ ਜ਼ਿਆਦਤੀ ਦਾ ਕਰੜਾ ਨੋਟਿਸ ਲੈਦਿਆ ਉਨਾਂ ਕਿਹਾ ਕਿ ਪੱਤਰਕਾਰ ਸਰਕਾਰ ਤੇ ਸਮਾਜ ਵਿੱਚ ਇੱਕ ਕੜੀ ਦਾ ਕੰਮ ਕਰਦੇ ਹਨ, ਜਿਹਨਾਂ ਦਾ ਕਾਰਜ ਸਰਕਾਰ ਦੀਆ ਨੀਤੀਆ ਨੂੰ ਲੋਕਾਂ ਤੱਕ ਪੁੱਜਦ ਕਰਨਾ ਅਤੇ ਜਨਤਕ ਮਸਲਿਆਂ ਨੂੰ ਸਹੀ ਢੰਗ ਨਾਲ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਹੁੰਦਾ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨਿੱਜੀ ਦਿਲਚਸਪੀ ਲੈ ਕੇ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰਕੇ ਜੇਲ ਭੇਜਣ ਅਤੇ ਸ਼ਿਵਰਾਜ ਰਾਜੂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply