ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜ਼ੂਏਟ ਵਿਭਾਗ ਆਫ਼ ਕਮਿਸਟਰੀ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ‘ਰੀਸੈਂਟ ਐਡਵਾਂਸਮੈਂਟਸ ਇਨ ਕੈਮੀਕਲ ਸਾਇੰਸਸ’ ਵਿਸ਼ੇ ’ਤੇ ਕੌਮੀ ਪੱਧਰ ਦਾ ਸੈਮੀਨਾਰ ਆਯੋਜਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਮਿਸਟਰੀ ਵਿਭਾਗ ਦੇ ਮੁੱਖੀ ਪ੍ਰੋ: ਮਨੋਜ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣਾ ਕੁੰਜੀਵੰਤ ਭਾਸ਼ਣ ਦਿੱਤਾ।
ਸੈਮੀਨਾਰ ’ਚ ਜੰਮੂ ਯੂਨੀਵਰਸਿਟੀ ਤੋਂ ਪੁੱਜੇ ਕਮਿਸਟਰੀ ਵਿਭਾਗ ਦੇ ਪ੍ਰੋ: ਕਮਲ ਕੇ. ਕਪੂਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਤੋਂ ਪ੍ਰੋ: ਬੀ. ਐੱਸ. ਕੈਂਥ ਨੇ ਇਸ ਮੌਕੇ ਪ੍ਰਮੁੱਖ ਬੁਲਾਰੇ ਸਨ। ਇਸ ਸੈਮੀਨਾਰ ’ਚ ਕਾਲਜ ਦੇ ਕਮਿਸਟਰੀ ਵਿਭਾਗ ਦੇ ਗ੍ਰੈਜ਼ੂਏਟ, ਪੋਸਟ ਗ੍ਰੈਜ਼ੂਏਟ ਜਮਾਤਾਂ, ਅਧਿਆਪਨ ਵਿਭਾਗ ਦੇ ਮੈਂਬਰਾਂ ਤੋਂ ਇਲਾਵਾ ਹੋਰਨਾਂ ਕਾਲਜਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ, ਖੋਜਾਰਥੀ ਅਤੇ ਵੀ ਮੌਜ਼ੂਦ ਸਨ।
ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ’ਤੇ ਕਾਲਜ ਦੇ ਕਮਿਸਟਰੀ ਵਿਭਾਗ ਦੇ ਮੁੱਖੀ ਅਤੇ ਕੋਆਰਡੀਨੇਟਰ ਡਾ. ਐੱਮ. ਐੱਸ. ਬੱਤਰਾ ਨੇ ਹਿੱਸਾ ਲੈ ਰਹੇ ਵਿਗਿਆਨੀਆਂ ਅਤੇ ਹੋਰਨਾਂ ਵਿੱਦਿਅਕ ਅਦਾਰਿਆਂ ਤੋਂ ਆਏ ਮਹਿਮਾਨਾਂ ਨੂੰ ਜੀ ਆਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਮਹੱਤਤਾ ਬਾਰੇ ਜ਼ਿਕਰ ਕਰਦਿਆਂ ਅਜਿਹੀਆਂ ਗਤੀਵਿਧੀਆਂ ਰਾਹੀਂ ਜਾਣਕਾਰੀ ’ਚ ਹੋਣ ਵਾਲੇ ਨਿਰੰਤਰ ਵਾਧੇ ਸਬੰਧੀ ਵੀ ਚਾਨਣਾ ਪਾਇਆ।

ਪ੍ਰਿੰ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਪ੍ਰੋ: ਮਨੋਜ਼ ਕੁਮਾਰ ਅਤੇ ਪ੍ਰੋ: ਕਪੂਰ ਹੋਰਾਂ ਦਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਗਿਆਨ ਦਿਨ-ਦਿਨ ਤਰੱਕੀ ਕਰ ਰਹੀ ਹੈ ਅਤੇ ਆਧੁਨਿਕ ਵਿਕਾਸ ਦੇ ਨਾਲ ਚੱਲਣ ਲਈ ਅਜਿਹੇ ਸੈਮੀਨਾਰ ਬਹੁਤ ਮਹੱਤਵਪੂਰਨ ਹੁੰਦੇ ਹਨ। ਕਿਉਂਕਿ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ੇ ਸਬੰਧੀ ਹੋਣ ਵਾਲੇ ਵਿਕਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।
ਇਸ ਮੌਕੇ ਕੋ-ਆਰਡੀਨੇਟਰ ਡਾ. ਅਮਿਤ ਅਨੰਦ ਨੇ ਕਮਿਸਟਰੀ ਵਿਭਾਗ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ 1914 ’ਚ ਸ਼ੁਰੂ ਹੋਏ ਇਸ ਵਿਭਾਗ ’ਚ ਹੁਣ 1200 ਤੋਂ ਵਧੇਰੇ ਵਿਦਿਆਰਥੀ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ। ਆਪਣੇ ਕੁੰਜੀਵਤ ਭਾਸ਼ਣ ’ਚ ਪ੍ਰੋ: ਮਨੋਜ ਕੁਮਾਰ ਨੇ ਫ਼ਲੋਰਸੈਂਸ ਅਤੇ ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ’ਚ ਇਸ ਦੀ ਵਰਤੋਂ ਬਾਰੇ ਜ਼ਿਕਰ ਕੀਤਾ। ਸੈਮੀਨਾਰ ਦੇ ਪਹਿਲੇ ਤਕਨੀਕੀ ਸ਼ੈਸ਼ਨ ਦੌਰਾਨ ਪ੍ਰੋੋ: ਕਪੂਰ ਅਤੇ ਪ੍ਰੋ: ਕੈਂਥ ਨੇ ਵਿਸ਼ੇ ’ਤੇ ਹਾਜ਼ਰੀਨ ਨੂੰ ਸੰਬੋਧਨ ਨੂੰ ਕੀਤਾ। ਪ੍ਰੋ: ਕੈਂਥ ਨੇ ‘ਬਾਇਓਡੀਗਰੇਬਲ ਪੋਲੀਮਰ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਸਮਾਗਮ ਦੇ ਦੂਜੇ ਸ਼ੈਸ਼ਨ ਦੌਰਾਨ ਵਿਦਿਆਰਥੀਆਂ, ਖੋਜ਼ਾਰਥੀਆਂ ਅਤੇ ਅਧਿਆਪਕਾਂ ਵੱਲੋਂ 40 ਤੋਂ ਵਧੇਰੇ ਪੋਸਟਰ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਮਾਹਿਰਾਂ ਵੱਲੋਂ ਬੜੀ ਗਹਿਰਾਈ ਨਾਲ ਜਾਂਚਿਆ ਗਿਆ। ਕਮਿਸਟਰੀ ਵਿਭਾਗ ਦੇ ਡਾ. ਆਨੰਦ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਡਾ. ਮੁਕੇਸ਼ ਚੰਦਰ ਅਤੇ ਕੇ. ਐੱਮ. ਵੀ. ਜਲੰਧਰ ਤੋਂ ਪਹੁੰਚੇ ਪ੍ਰੋ: ਨਰਿੰਦਰ ਕੌਰ ਦੇ ਪੋਸਟਰਾਂ ਨੂੰ ਸਰਵਉੱਤਮ ਐਲਾਨਿਆ ਗਿਆ।
ਸੈਮੀਨਾਰ ਦੇ ਆਰਗੇਨਾਈਜ਼ਿੰਗ ਸਕੱਤਰ ਡਾ. ਰਣਧੀਰ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰੋ: ਨਵਨੀਨ ਬਾਵਾ, ਡਾ. ਹਰਵਿੰਦਰ ਕੌਰ, ਡਾ. ਕਿਰਨਦੀਪ ਕੌਰ, ਡਾ. ਤਮਿੰਦਰ ਸਿੰਘ, ਡਾ. ਜਸਜੀਤ ਕੌਰ ਰੰਧਾਵਾ, ਡਾ. ਕੰਵਲਜੀਤ ਕੌਰ, ਪ੍ਰੋ: ਬੋਨੀ ਬਿਰਗੀ, ਪ੍ਰੋ: ਬਲਵਿੰਦਰ ਕੌਰ ਬਸਰਾ, ਡਾ. ਬਲਜਿੰਦਰ ਕੌਰ ਰੰਧਾਵਾ, ਡਾ. ਹਰਦੀਪ ਕੌਰ, ਡਾ. ਕੁਲਤਾਰ ਸਿੰਘ, ਡਾ. ਪੁਨੀਤਾ, ਡਾ. ਸੀਮਾ, ਡਾ. ਰਾਜਵਿੰਦਰ ਕੌਰ, ਡਾ. ਮੁਹੰਮਦ ਅਰਸ਼ਦ, ਡਾ. ਹਰਕਿਰਤ ਕੌਰ, ਡਾ. ਜੇ. ਐੱਸ. ਗਾਂਧੀ, ਡਾ. ਦੁਰਗੇਸ਼ ਨੰਦਨੀ, ਡਾ. ਤਰੁਣਦੀਪ ਸਿੰਘ, ਪ੍ਰੋ: ਗਗਨਦੀਪ ਕੌਰ, ਪ੍ਰੋ: ਨੇਹਾ, ਪ੍ਰੋ: ਪ੍ਰਭਲੀਨ, ਪ੍ਰੋ: ਰਣਜੀਤ ਸਿੰਘ, ਪ੍ਰੋ: ਅਮਨਪ੍ਰੀਤ, ਪ੍ਰੋ: ਤਨੂੰ, ਪ੍ਰੋ: ਪ੍ਰਿਯੰਕੁਲ, ਪ੍ਰੋ: ਮਨੀਸ਼, ਪ੍ਰੋ: ਮਨਰੂਪ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media