ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ‘ਟੋਟਲ ਕੁਆਲਿਟੀ ਮੈਨੇਜ਼ਮੈਟ (ਟੀ. ਕਿਯੂ. ਐੱਮ.) ਟੂਲ ਇਨ ਫੂਡ ਇੰਡਸਟਰੀ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰੋਗਰਾਮ ’ਚ ਡਾ. ਰਿਸ਼ੀ ਦੀਵਾਨ, ਆਈ.ਐਸ.ਓ ਮਾਹਿਰ ਅਤੇ ਭੋਜਨ ਦੀ ਗੁਣਵਤਾ ਦੇ ਆਡੀਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਦੀਵਾਨ ਨੇ ਇਸ ਮੌਕੇ ਗੁਣਵਤਾ ਨਿਰਧਾਰਿਤ ਕਰਨ ਵਾਲੇ ਸੰਦਾਂ ਜਿਵੇਂ ਕਿ ਨੋਰਮਲ ਡਿਸਟ੍ਰੀਬਿਊਸ਼ਨ ਕਰਵ, ਟਗੂਚੀਸ ਲੋਸ ਫੰਕਸ਼ਨ ਅਤੇ ਆਈ. ਐੱਸ. ਓ. ਬਾਰੇ ਜਾਣਕਾਰੀ ਦਿੰਦਿਆ ਭੋਜਨ ਪ੍ਰਣਾਲੀ ’ਚ ਗੁਣਵਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਚਾਹੇ ਭੋਜਨ ਦੀ ਪੈਕਜ਼ਿੰਗ ਹੋਵੇ ਤਾਂ ਫ਼ਿਰ ਵਿਤਰਣ, ਹਰ ਪੱਧਰ ’ਤੇ ਗੁਣਵਤਾ ਨੂੰ ਬਰਕਰਾਰ ਰੱਖਣਾ ਮੌਜ਼ੂਦਾ ਸਮੇਂ ’ਤੇ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਪੰਜਾਬ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਇਸ ਲਈ ਇੱਥੇ ਭੋਜਨ ਦੀ ਗੁਣਵਤਾ ’ਤੇ ਜ਼ੋਰ ਦੇਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਾਹਲ ਸਿੰਘ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਡਾ. ਦੀਵਾਨ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕੀਤੀ ਗਈ ਜਾਣਕਾਰੀ ਅਤਿ ਲਾਹੇਵੰਦ ਸਾਬਤ ਹੋਵੇਗੀ ਅਤੇ ਉਹ ਭਵਿੱਖ ’ਚ ਅਜਿਹੇ ਵਿਧੀਆਂ ਰਾਹੀਂ ਭੋਜਨ ਦੀ ਗੁਣਵਤਾ ’ਤੇ ਤਜ਼ਰਬਿਆਂ ’ਚ ਮੁਹਾਰਤ ਹਾਸਲ ਕਰ ਸਕਣਗੇ।
ਪ੍ਰੋ: ਮਨਬੀਰ ਸਿੰਘ, ਮੁੱਖੀ ਵਿਭਾਗ ਨੇ ਖਾਦ-ਪਦਾਰਥਾਂ ਦਾ ਨਿਰਮਾਣ ਕਰਨ ਲਈ ਗੁਣਵਤਾ ਨੂੰ ਨਿਰਧਾਰਿਤ ਕਰਨ ਵਾਲੇ ਸੰਦ ਦੀ ਖਾਸ ਵਿਸ਼ੇਸ਼ਤਾ ’ਤੇ ਜ਼ੋਰ ਦਿੱਤਾ ਤਾਂ ਜੋ ਖਾਣ-ਪੀਣ ਵਾਲੀਆਂ ਵਸਤੂਆਂ ਦਾ ਉੱਚ ਪੱਧਰ ਦਾ ਮਿਆਰ ਹਾਸਲ ਕਰਕੇ ਗ੍ਰਾਹਕਾਂ ਦੀ ਗੁਣਵਤਾ ਸਬੰਧੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪ੍ਰੋ: ਗੁਰਸ਼ਰਨ ਕੌਰ ਨੇ ਆਪਣੇ ਸ਼ਬਦਾਂ ’ਚ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਵੱਲੋਂ ਦਿੱਤੀ ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਸੰਦੀਪ ਸਿੰਘ, ਪ੍ਰੋ: ਦਵਿੰਦਰ ਪਾਲ ਸਿੰਘ, ਪ੍ਰੋ: ਸੀਰਤਪ੍ਰੀਤ ਕੌਰ, ਪ੍ਰੋ: ਸ਼ੁਭਪ੍ਰੀਤ ਕੌਰ, ਪ੍ਰੋ: ਰੀਤੂਪ੍ਰਿਯਾ, ਪ੍ਰੋ: ਹਰਮੀਤ ਚੌਹਾਨ, ਪ੍ਰੋ: ਕਮਲਦੀਪ ਕੌਰ, ਪ੍ਰੋ: ਹਰਮੀਨ ਕੌਰ, ਪ੍ਰੋ: ਦਵਿੰਦਰ ਕੌਰ, ਪ੍ਰੋ: ਗਰੀਮਾ ਢੀਂਗਰਾ, ਪ੍ਰੋ: ਰਾਜਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਮੌਜ਼ੂਦ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media