ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –
ਗਿੱਦੜਬਾਹਾ ਵਿਖੇ ਇੱਕ ਪੰਜਾਬੀ ਅਖਬਾਰ ਦੇ ਰਿਪੋਰਟਰ ਸ਼ਿਵਰਾਜ ਰਾਜੂ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿਲੋ ਵੱਲੋ ਉਸ ਦੇ ਦਫਤਰ ਵਿੱਚ ਆ ਕੇ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਦੇ ਪੀ.ਏ ਦੇ ਇਸ਼ਾਰਿਆਂ `ਤੇ ਕੁੱਟਮਾਰ ਕਰਨ ਅਤੇ ਉਸ ਨੂੰ ਪਿਸ਼ਾਬ ਤੱਕ ਜਬਰੀ ਪਿਲਾਉਣ ਅਤੇ ਨੱਕ ਨਾਲ ਲਕੀਰਾਂ ਕੱਢਣ ਲਈ ਮਜਬੂਰ ਕਰਨ ਦੀ ਚੰਡੀਗੜ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰਕੇ ਜੇਲ੍ਹ ਯਾਤਰਾ `ਤੇ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਪੱਤਰਕਾਰਾਂ ਨਾਲ ਕਿਸੇ ਵੀ ਸੂਰਤ ਵਿੱਚ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।
ਜਾਰੀ ਇੱਕ ਬਿਆਨ ਰਾਹੀ ਐਸੋਸੀਏਸ਼ਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਮੱਤੇਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਸ਼ਿਵਰਾਜ਼ ਰਾਜੂ ਨਾਲ ਕਾਂਗਰਸੀ ਗੁੰਡਿਆਂ ਵੱਲੋ ਕੀਤੀ ਗਈ ਵਧੀਕੀ ਦਾ ਕਰੜਾ ਨੋਟਿਸ ਲੈਦਿਆ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਤੇ ਸਰਕਾਰ ਤੇ ਸਮਾਜ ਵਿੱਚ ਇੱਕ ਕੜੀ ਦਾ ਕੰਮ ਕਰਦੇ ਹਨ, ਜਿਹਨਾਂ ਦਾ ਕਾਰਜ ਸਰਕਾਰ ਦੀਆ ਨੀਤੀਆਂ ਨੂੰ ਲੋਕਾਂ ਤੱੱਕ ਪਹੁੰਚਾਉਣਾ ਅਤੇ ਜਨਤਕ ਮਸਲਿਆਂ ਨੂੰ ਸਹੀ ਢੰਗ ਨਾਲ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਹੁੰਦਾ ਹੈ।ਉਹਨਾਂ ਕਿਹਾ ਕਿ ਪੱਤਰਕਾਰ ਕਿਸੇ ਇੱਕ ਪਾਰਟੀ, ਵਿਅਕਤੀ ਜਾਂ ਸਰਕਾਰ ਦੇ ਮੁਥਾਜ ਨਹੀ ਹੁੰਦੇ, ਪਰ ਜਿਸ ਤਰੀਕੇ ਨਾਲ ਸ਼ਿਵਰਾਜ ਰਾਜੂ ਦੀ ਗਿੱਦੜਬਾਹਾ ਟਰੱਕ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਢਿਲੋ ਵੱਲੋ ਆਪਣੇ ਗੁੰਡਿਆਂ ਨਾਲ ਕੁੱਟਮਾਰ ਕੀਤੀ ਗਈ ਹੈ, ਉਹ ਅਕਾਲੀਆਂ ਦੇ ਬਾਬਰ ਰਾਜ ਦੀ ਤਸਵੀਰ ਪੇਸ਼ ਕਰਦੀ ਹੈ, ਜਿਸ ਨੇ ਪੱਤਰਕਾਰਾਂ `ਤੇ ਲਾਠੀਚਾਰਜ ਕਰਕੇ ਆਪਣੀ ਸੱਤਾ ਦੀ ਰੇਖ ਵਿੱਚ ਮੇਖ ਮਾਰ ਦਿੱਤੀ ਤੇ ਅੱਜ ਉਹ ਕੱਖੋ ਹੋਲੇ ਹੋ ਪਏ ਹਨ।ਪੱਟੀ ਨੇ ਐਲਾਨ ਕੀਤਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਹਲਕਾ ਵਿਧਾਇਤ ਰਾਜਾ ਵੜਿੰਗ ਦੇ ਪੀ.ਏ, ਚੰਨੀ ਢਿਲੋ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਸਾਰੇ ਪੰਜਾਬ ਵਿੱਚ ਸੰਘਰਸ਼ ਵਿੱਢ ਦੇਵੇਗੀ ਤੇ ਮੁੱਖ ਮੰਤਰੀ ਤੇ ਮੰਤਰੀਆ ਦੇ ਘਿਰਾਉ ਕੀਤੇ ਜਾਣਗੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨਿੱਜੀ ਦਿਲਚਸਪੀ ਲੈ ਕੇ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਦੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ, ਸ਼ਿਵਰਾਜ ਰਾਜੂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੋ ਅਤੇ ਸਰਕਾਰੀ ਖਾਤੇ ਵਿੱਚੋ ਉਸ ਦਾ ਇਲਾਜ ਕਰਵਾਇਆ ਜਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ 20 ਅਪ੍ਰੈਲ ਤੱਕ ਦੋਸ਼ੀਆ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਰੇ ਪੰਜਾਬ ਵਿੱਚ ਧਰਨਿਆਂ ਤੇ ਮੁਜਾਹਰਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਜਿਸ ਤੋ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media