Friday, March 20, 2026

ਵੋਟਾਂ ਖਾਤਰ ਸੌਦਾ ਸਾਧ ਦੇ ਡੇਰੇ ਜਾਣ ਵਾਲੇ ਜਾਂ ਉਸ ਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਆਗੂਆਂ ਨੂੰ ਲੱਗੀ ਤਨਖਾਹ

ਪੇਸ਼ ਹੋਏ 39 ਆਗੂਆਂ ਵਿੱਚ 18 ਪਤਿਤ ਅਤੇ 21 ਸਾਬਤ ਸੂਰਤ- 4 ਰਹੇ ਗੈਰਹਾਜਰ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) –akal takht ਵੋਟਾਂ ਖਾਤਰ ਸੌਦਾ ਸਾਧ ਦੇ ਡੇਰੇ ਜਾਣ ਵਾਲੇ ਜਾਂ ਉਸ ਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਵਿਅਕਤੀਆਂ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰਾਂ ਕਰਨ ਉਪਰੰਤ ਅੱਜ 39 ਵਿਅਕਤੀਆਂ ਨੂੰ ਤਨਖਾਹੀਏ ਐਲਾਨ ਕੇ ਧਾਰਮਿਕ ਸਜ਼ਾ (ਤਨਖਾਹ) ਲਗਾਈ ਗਈ।ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਲੋਂ ਜਾਰੀ ਪ੍ਰੈਸ ਰਲੀਜ਼ ਅਨੁਸਾਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਖ ਵੱਖ ਪਾਰਟੀਆਂ ਦੇ 39 ਆਗੂ ਪੇਸ਼ ਹੋਏ ਅਤੇ ਉਨਾਂ ਨੇ ਹੋਈ ਅਵੱਗਿਆ ਦੀ ਮਾਫੀ ਮੰਗੀ। ਜਿੰਨਾਂ 39 ਆਗੂਆਂ ਨੂੰ ਤਨਖਾਹ ਲਗਾਈ ਗਈ ਉਨਾਂ ਵਿੱਚ 18 ਪਤਿਤ ਅਤੇ 21 ਸਾਬਤ ਸੂਰਤ ਦੱਸੇ ਜਾਂਦੇ ਹਨ, ਪਰ ਸਾਬਤ ਸੂਰਤ ਆਗੂਆਂ ਵਿੱਚ ਅੰਮ੍ਰਿਤਧਾਰੀ ਨੇਤਾਵਾਂ ਦਾ ਜਿਕਰ ਨਹੀਂ ਹੈ।4 ਆਗੂ ਅੱਜ ਸ੍ਰੀ ਅਖਾਲ ਤਖਤ ਸਾਹਿਬ ਦੇ ਹੁਕਮਾਂ `ਤੇ ਨਾ ਹੋਏ ਪੇਸ਼।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਕਈ ਕਾਂਗਰਸੀ ਆਗੂਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਣ ਦੇਣ ਲਈ ਬੁਲਾਉਣ ਦੀ ਮੰਗ ਕੀਤੀ। ਉਨਾਂ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਮੁਖੀ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਵਿੱਚ ਖੁੱਲੀ ਹਮਾਇਤ ਦੇਣ ਦਾ ਐਲਾਨ ਕੀਤਾ ਸੀ।ਕਾਂਗਰਸੀ ਆਗੂਆਂ ਨੇ ਕਿਹਾ ਇਸ ਹਮਾਇਤ ਸਬੰਧੀ ਉਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਪੂਰਾ ਰਿਕਾਰਡ ਉਪਲੱਬਧ ਕਰਵਾਇਆ ਹੈ। ਇਸ ਬਾਬਤ ਜਦ ਪੱਤਰਕਾਰਾਂ ਨੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਪੱਖ ਰੱਖਣ ਲਈ  ਕਿਹਾ ਤਾਂ ਉਹ ਇਸ ਦਾ ਸਿੱਧਾ ਜਵਾਬ ਦੇਣ ਤੋਂ ਭੱਜਦੇ ਨਜਰ ਆਏ।

ਇਨ੍ਹਾਂ ਵਿਅਕਤੀਆਂ ਜੋ ਤਨਖਾਹ ਲਗਾਈ ਗਈ ਹੈ ਉਸ ਵਿੱਚ –
1.    ਇਹ ਸਾਰੇ ਵਿਅਕਤੀ ਇੱਕ ਦਿਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਰਸ਼ਨੀ ਡਿਉੜੀ, ਘੰਟਾ ਘਰ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਰਸਤੇ ਦੀ ਸਫਾਈ ਕਰਨਗੇ।
2.    ਇਹ ਇੱਕ ਦਿਨ ਸਾਰੀ ਪ੍ਰਕਰਮਾਂ ਵਿਚ ਸਫਾਈ-ਧੁਆਈ ਦੀ ਸੇਵਾ ਕਰਨਗੇ।
3.    ਇਹ ਇੱਕ ਦਿਨ ਦੋ ਘੰਟੇ ਜੋੜੇ ਘਰ ਵਿਚ ਜੋੜੇ ਪਾਲਿਸ਼ ਕਰਨ ਦੀ ਸੇਵਾ ਕਰਨਗੇ।
4.    ਇਹ ਇੱਕ ਦਿਨ ਦੋ ਘੰਟੇ ਲੰਗਰ ਵਰਤਉਣ ਦੀ ਸੇਵਾ ਕਰਨਗੇ।
5.    ਇਹ ਇੱਕ ਦਿਨ ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਣ ਕਰਕੇ ਸਾਰੇ ਵਿਅਕਤੀ 501 ਰੁਪਏ ਦੀ ਵੱਖਰੀ-ਵੱਖਰੀ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਲੈ ਕੇ ਇਕਵੰਜਾ-ਇਕਵੰਜਾ ਸੌ ਰੁਪਏ ਗੋਲਕ ਵਿਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾਂ-ਯਾਚਨਾਂ ਦੀ ਅਰਦਾਸ ਕਰਵਾਉਣਗੇ। ਇਹ ਸਾਰੇ ਵਿਅਕਤੀ ਇਕੱਠੇ ਆ ਕੇ ਸੇਵਾ ਕਰਨ।

ਪਤਿਤ
ਸੀ: ਨੰ:    ਨਾਮ    ਪਾਰਟੀ     ਹਲਕਾ
1    ਸਾਧੂ ਸਿੰਘ ਧਰਮਸੋਤ    ਕਾਂਗਰਸ    ਨਾਭਾ, ਪਟਿਆਲਾ
2    ਅਮਰਿੰਦਰ ਸਿੰਘ ਰਾਜਾ    ਕਾਂਗਰਸ    ਗਿੱਦੜਬਾਹਾ, ਮੁਕਤਸਰ
3    ਕੁਸ਼ਲਦੀਪ ਸਿੰਘ     ਕਾਂਗਰਸ    ਫਰੀਦਕੋਟ
4    ਕੇਵਲ ਸਿੰਘ     ਕਾਂਗਰਸ    ਬਰਨਾਲਾ
5    ਕਰਨ ਕੌਰ     ਕਾਂਗਰਸ    ਮੁਕਤਸਰ
6    ਦਰਸ਼ਨ ਸਿੰਘ     ਕਾਂਗਰਸ    ਬਾਘਾਪੁੁਰਣਾ, ਮੋਗਾ
7    ਰਣਦੀਪ ਸਿੰਘ ਨਾਭਾ    ਕਾਂਗਰਸ    ਅਮਲੋਹ, ਫਤਹਿਗੜ੍ਹ ਸਾਹਿਬ
8    ਰਜਿੰਦਰ ਸਿੰਘ ਸਮਾਣਾ    ਕਾਂਗਰਸ    ਸਮਾਣਾ, ਪਟਿਆਲਾ
9    ਖੁਸ਼ਬਾਜ ਸਿੰਘ ਜਟਾਣਾ    ਕਾਂਗਰਸ    ਤਲਵੰਤ ਸਾਬੋ, ਬਠਿੰਡਾ
10    ਦਮਨ ਕੌਰ     ਕਾਂਗਰਸ    ਸੁਨਾਮ, ਸੰਗਰੂਰ
11    ਨਰਿੰਦਰ ਸਿੰਘ     ਆਪ    ਫਿਰੋਜਪੁਰ
12    ਸੁਰਿੰਦਰਪਾਲ ਸਿੰਘ     ਅ: ਦਲ    ਬਰਨਾਲਾ
13    ਗੁਲਜਾਰ ਸਿੰਘ     ਅ: ਦਲ    ਦਿੜ੍ਹਬਾ, ਸੰਗਰੂਰ
14    ਹਰਦੀਪ ਸਿੰਘ     ਅ: ਦਲ    ਗਿੱਦੜਬਾਹਾ, ਮੁਕਤਸਰ
15    ਨਿਸ਼ਾਨ ਸਿੰਘ ਬੁੱਢਲਾਡਾ    ਅ: ਦਲ    ਬੁੱਢਲਾਡਾ, ਮਾਨਸਾ
16    ਦਰਸ਼ਨ ਸਿੰਘ ਕੋਟ ਫੱਤਾ    ਅ: ਦਲ    ਬਠਿੰਡਾ ਰੂਰਲ
17    ਦਿਲਰਾਜ ਸਿੰਘ ਭੂੰਦੜ    ਅ: ਦਲ    ਸਰਦੂਲਗੜ, ਮਾਨਸਾ
18    ਜਗਦੀਪ ਸਿੰਘ ਨਕੱਈ     ਅ: ਦਲ    ਮਨਾਸਾ
ਸਾਬਤ-ਸੂਰਤ
ਸੀ: ਨੰ:    ਨਾਮ    ਪਾਰਟੀ     ਹਲਕਾ
1    ਅਜੀਤ ਸਿੰਘ ਸ਼ਾਂਤ    ਅ: ਦਲ    ਮਹਿਲਕਲਾਂ, ਬਰਨਾਲਾ
2    ਦਰਬਾਰ ਸਿੰਘ ਗੁਰੂ    ਅ: ਦਲ    ਬੱਸੀ ਪਠਾਣਾ, ਬਰਨਾਲਾ
3    ਪਰਮਿੰਦਰ ਸਿੰਘ ਢੀਂਡਸਾ    ਅ: ਦਲ    ਲਹਿਰਾਗਾਗਾ, ਸੰਗਰੂਰ
4    ਵਰਿੰਦਰ ਕੌਰ    ਅ: ਦਲ    ਸ਼ਤਰਾਣਾ, ਪਟਿਆਲਾ
5    ਇੰਦਰਇਕਬਾਲਸਿੰਘ ਅਟਵਾਲ    ਅ: ਦਲ    ਰਾਏਕੋਟ, ਲੁਧਿਆਣਾ
6    ਮਨਤਾਰ ਸਿੰਘ ਬਰਾੜ    ਅ: ਦਲ    ਕੋਟਕਪੁਰਾ
7    ਪ੍ਰਕਾਸ਼ ਸਿੰਘ ਭੱਟੀ    ਅ: ਦਲ    ਬੱਲੂਆਣਾ, ਫਾਜ਼ਿਲਕਾ
8    ਸਿਕੰਦਰ ਸਿੰਘ ਮਲੂਕਾ    ਅ: ਦਲ    ਰਾਮਪੁਰਾ ਫੂਲ, ਬਠਿੰਡਾ
9    ਗੁਰਪ੍ਰੀਤ ਸਿੰਘ ਰਾਜੂ    ਅ: ਦਲ    ਅਮਲੋਹ, ਫਤਹਿਗੜ੍ਹ ਸਾਹਿਬ
10    ਜੀਤਮਹਿੰਦਰ ਸਿੰਘ ਸਿੱਧੂ    ਅ: ਦਲ    ਤਲਵੰਡੀ ਸਾਬੋ ਬਠਿੰਡਾ
11    ਪਰਮਬੰਸ ਸਿੰਘ     ਅ: ਦਲ    ਫਰੀਦਕੋਟ
12    ਕੰਵਲਜੀਤ ਸਿੰਘ ਰੋਜੀ ਬਰਕੰਦੀ    ਅ: ਦਲ    ਮੁਕਤਸਰ
13    ਹਰਪ੍ਰੀਤ ਸਿੰਘ ਕੋਟਭਾਈ    ਅ: ਦਲ    ਭੁੱਚੋ ਬਠਿੰਡਾ
14    ਸੁਰਜੀਤ ਸਿੰਘ ਰੱਖੜਾ    ਅ: ਦਲ    ਸਮਾਣਾ, ਪਟਿਆਲਾ
15    ਇਕਬਾਲ ਸਿੰਘ ਝੂੰਦਾ    ਅ: ਦਲ    ਅਮਰਗੜ੍ਹ, ਸੰਗਰੂਰ
16    ਈਸ਼ਰ ਸਿੰਘ ਮਿਹਰਬਾਨ    ਅ: ਦਲ    ਪਾਇਲ, ਲੁਧਿਆਣਾ
17    ਗੋਬਿੰਦ ਸਿੰਘ ਲੋਂਗੋਵਾਲ    ਅ: ਦਲ    ਸੁਨਾਮ, ਸੰਗਰੂਰ
18    ਰਣਜੀਤ ਸਿੰਘ ਤਲਵੰਡੀ    ਅ: ਦਲ    ਖੰਨਾ, ਲੁਧਿਆਣਾ
19    ਹਰੀ ਸਿੰਘ ਨਾਭਾ    ਅ: ਦਲ     ਧੂਰੀ, ਸੰਗਰੂਰ
20    ਦੀਦਾਰ ਸਿੰਘ ਭੱਟੀ    ਅ: ਦਲ    ਫਤਹਿਗੜ੍ਹ ਸਾਹਿਬ
21    ਅਜੀਤਇੰਦਰ ਸਿੰਘ ਮੋਫਰ     ਕਾਂਗਰਸ    ਸਰਦੂਲਗੜ, ਮਾਨਸਾ
ਗੈਰ-ਹਾਜਰ
ਸੀ: ਨੰ:    ਨਾਮ    ਪਾਰਟੀ    ਹਲਕਾ
1    ਰਜਿੰਦਰ ਕੌਰ ਭੱਠਲ    ਕਾਂਗਰਸ    ਲਹਿਰਾਗਾਗਾ, ਸੰਗਰੂਰ
2    ਜਨਮੇਜਾ ਸਿੰਘ ਸੇਖੋਂ    ਅ: ਦਲ    ਮੌੜ, ਬਠਿੰਡਾ
3    ਅਜਾਇਬ ਸਿੰਘ ਭੱਟੀ    ਕਾਂਗਰਸ    ਮਲੋਟ, ਮੁਕਤਸਰ
4    ਅਰਜਨ ਸਿੰਘ ਪੁਤਰ  ਮ: ਬਾਦਲ    ਕਾਂਗਰਸ    ਬਠਿੰਡਾ, ਸ਼ਹਿਰੀ

ਇਸ ਤੋਂ ਇਲਾਵਾ ਗੁਰਦੁਆਰਾ ਹਿੰਦ ਦੀ ਚਾਦਰ ਪਿੰਡ ਔਲਖ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਅਗਨ ਭੇਂਟ ਹੋਏ ਪਾਵਨ ਸਰੂਪਾਂ ਸਬੰਧੀ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੋ ਕੇ ਆਪਣੇ ਦਿੱਤੇ ਸਪੱਸ਼ਟੀਕਰਨ ਪੁਰ ਦੀਰਘ ਵਿਚਾਰ ਕਰਨ ਉਪਰੰਤ ਫੈਸਲਾ ਲਿਆ ਗਿਆ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਹੋਈ ਬੇਅਦਬੀ ਦੇ ਪਸ਼ਚਾਤਾਪ ਲਈ ਇੱਕ ਸ੍ਰੀ ਅਖੰਡਪਾਠ ਸਾਹਿਬ ਕਰਵਾਏ ਅਤੇ ਇੱਕ ਸਹਿਜਪਾਠ ਖੁਦ ਆਪ ਕਰੇ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਪਾਠ ਸਰਵਣ ਕਰੇ।ਉਪਰੰਤ ਹਰੇਕ ਵਿਅਕਤੀ ਗਿਆਰਾਂ-ਗਿਆਰਾਂ ਸੌ ਰੁਪਏ ਗੁਰੂ ਕੀ ਗੋਲਕ ਵਿਚ ਪਾ ਕੇ ਖਿਮਾਂ-ਯਾਚਨਾਂ ਦੀ ਅਰਦਾਸ ਕਰੇ।
ਸਮੁੱਚੀ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਜਿਨ੍ਹਾਂ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਓਨੀ ਦੇਰ ਤੱਕ ਇੱਕ ਸੇਵਾਦਾਰ ਹਾਜ਼ਰ ਰਹੇ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਦੁਬਾਰਾ ਨਾ ਵਾਪਰ ਸਕੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply