
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਫ਼ਾਜ਼ਿਲਕਾ ਦੇ ਆਰਮੀ ਰੋਡ ‘ਤੇ ਸਥਿਤ ਚਾਣਕਿਆ ਮਾਡਲ ਸਕੂਲ ਨੇੜੇ ਰੋਕ ਸਟਾਰ ਕ੍ਰਿਕੇਟ ਕਲੱਬ ਵੱਲੋਂ ਕ੍ਰਿਕੇਟ ਟੂਰਨਾਂਮੈਂਟ ਕਰਵਾਇਆ ਗਿਆ। ਇਹ ਟੂਰਨਾਂਮੈਂਟ ਕਾਲੀ ਕਰਿਆਨਾ ਇਲੈਵਨ ਨੇ ਜਿੱਤਿਆ।ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਰੋਹਿਤ ਕੁਮਾਰ, ਰੌਸ਼ਨ, ਪ੍ਰਦੀਪ, ਧੀਰਜ, ਮਨੋਜ ਆਦਿ ਨੇ ਦੱਸਿਆ ਕਿ ਨੀਰਜ ਬਾਲਮੀਕੀ ਇਲੈਵਨ ਨੇ ਮਿਥੇ 15 ਔਵਰਾਂ ਵਿਚ 140 ਦੌੜਾਂ ਦਾ ਟੀਚਾ ਦਿੱਤਾ। ਬਾਅਦ ਵਿਚ ਕਾਲੀ ਇਲੈਵਨ ਨੇ ਇਹ ਟੀਚਾ 14.2 ਓਵਰਾਂ ਵਿਚ ਹੀ ਪੂਰਾ ਕਰ ਲਿਆ। ਸਮਾਪਤੀ ਸਮਾਗਮ ‘ਚ ਭਾਜਪਾ ਸਪੋਰਟਸ ਸੈਲ ਦੇ ਜ਼ਿਲਾ ਪ੍ਰਧਾਨ ਸ਼ਿਵ ਕੁਮਾਰ ਜਜੋਰੀਆ, ਦਰਸ਼ਨ ਕਾਮਰਾ, ਸਰਹੱਦ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਕੈਸ਼ੀਅਰ ਮਨੋਜ ਨਾਗਪਾਲ ਅਤੇ ਦੀਪਕ ਨਾਗਪਾਲ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਕਲੱਬ ਦੇ ਸਰਗਰਮ ਮੈਂਬਰ ਲਖਵਿੰਦਰ ਸਿੰਘ ਬਰਾੜ ਅਭੁੱਨ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਲਾਈਫ਼ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਪਿੰਡ ਕਬੂਲਸ਼ਾਹ ਖੁੱਬਣ ਦੇ ਸਰਪੰਚ ਹਰਭਗਵਾਨ ਮਹੰਤ, ਸ਼ਗਨ ਲਾਲ ਗਿਰਧਰ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media