
ਫਾਜਿਲਕਾ, 24 ਜੂਨ (ਵਿਨੀਤ ਅਰੋੜਾ) – ਉਪਮੰਡਲ ਦੇ ਪਿੰਡ ਲਾਲੋਵਾਲੀ ਵਿੱਚ ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਤੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਸੇਨੇਟਰੀ ਇੰਸਪੇਕਟਰ ਕਮਲਜੀਤ ਸਿੰਘ ਬਰਾੜ, ਸਿਹਤ ਕਰਮਚਾਰੀ ਪਰਮਜੀਤ ਸਿੰਘ ਰਾਏ ਨੇ ਕੈਂਪ ਵਿੱਚ ਆਏ ਗਏ ਲੋਕਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਆਪਣੇ ਨਜਦੀਕੀ ਸਿਹਤ ਕੇਂਦਰ ਉੱਤੇ ਬਲਡ ਲੇਪ ਸਲਾਇਡ ਬਣਵਾਓ ਅਤੇ ਕਲੋਰੋਕੁਨੀਨ ਦੀ ਦਵਾਈ ਮੁਫਤ ਮਿਲੇਗੀ ।ਸਿਹਤ ਕਰਮਚਾਰੀ ਪਰਮਜੀਤ ਸਿੰਘ ਰਾਏ ਨੇ ਦੱਸਿਆ ਕਿ ਆਪਣੇ ਘਰਾਂ ਦੇ ਆਸਪਾਸ ਪਾਣੀ ਨਹੀਂ ਖੜਾ ਹੋਣ ਦਿਓ, ਕੂਲਰਾਂ ਵਿੱਚ ਪਾਣੀ ਸਮੇਂ-ਸਮੇਂ ਉੱਤੇ ਬਦਲਦੇ ਰਹੇ, ਸੋਂਦੇ ਸਮੇਂ ਪੂਰੀ ਬਾਜੂ ਵਾਲੇ ਕੱਪੜੇ ਪਹਿਨੋ, ਮੱਛਰ ਭਜਾਉਣ ਲਈ ਕਰੀਮਾਂ ਅਤੇ ਮੱਛਰਦਾਰੀ ਦਾ ਇਸਤੇਮਾਲ ਕਰੋ।ਕੈਂਪ ਦੇ ਦੌਰਾਨ ਪਿੰਡਾਂ ਵਿੱਚ ਵੱਖ-ਵੱਖ ਸਥਾਨਾਂ ਉੱਤੇ ਸਾਰਵਜਨਿਕ ਬੈਠਕਾਂ ਕੀਤੀਆਂ ਗਈ ਅਤੇ ਬਲਡ ਲੇਪ ਸਲਾਈਡਾਂ ਤਿਆਰ ਕੀਤੀਆਂ ਗਈਆਂ।ਇਸ ਕੈਂਪ ਕਮਲਜੀਤ ਸਿੰਘ ਬਰਾੜ, ਕ੍ਰਿਸ਼ਣ ਲਾਲ ਧੰਜੂ, ਜਤਿੰਦਰ ਕੁਮਾਰ ਸਾਮਾ, ਮਨਪ੍ਰੀਤ ਕੌਰ, ਜਮਨਾ ਬਾਈ, ਉਸ਼ਾ ਰਾਣੀ, ਹਰਕ੍ਰਿਸ਼ਣ ਆਦਿ ਮੌਜੂਦ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media