Friday, September 25, 2026

ਚੋਰਾਂ ਨੇ ਦੁਕਾਨ ਦਾ ਸ਼ਟਰ ਵਿਚੋਂ ਚੁੱਕ ਕੇ ਸਮਾਨ ਕੀਤਾ ਚੋਰੀ

PPN2004201715ਫਾਜ਼ਿਲਕਾ, 20 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਿਰੋਜ਼ਪੁਰ ਰੋਡ ਤੇ ਸਥਿਤ ਮਿਆਣੀ ਬਸਤੀ ਦੇ ਮੋੜ ਤੇ ਸਥਿਤ ਕਰਨ ਟ੍ਰੇਟਿੰਗ ਕੰਪਨੀ ਦੀ ਦੁਕਾਨ ਵਿਚੋਂ ਚੋਰਾਂ ਵੱਲੋਂ ਬੀਤੀ ਰਾਤ ਧਾਵਾ ਬੋਲਦੇ ਹੋਏ ਦੁਕਾਨ ਵਿਚ ਪਿਆ ਹੋਇਆ ਮਾਨ ਅਤੇ ਨਗਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ।ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਰਜੇਸ਼ ਕੁਮਾਰ ਨਾਰੰਗ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਬੀਤੀ ਰਾਤ ਲਗਭਗ 8 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਲਗਭਗ 5 ਵਜੇ ਉਨ੍ਹਾਂ ਨੂੰ ਨੇੜਲੇ ਇੱਕ ਪਿੰਡ ਵਾਸੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਨੂੰ ਉੱਚਾ ਚੁੱਕ ਕੇ ਹੇਠਾਂ ਇੱਟਾਂ ਲਗਾਈਆਂ ਹੋਈਆਂ ਹਨ ਅਤੇ ਦੁਕਾਨ ਵਿਚ ਲਾਇਟ ਜਗ ਰਹੀ ਹੈ।ਜਿਸ ਤੋਂ ਬਾਅਦ ਉਹ ਆਪਣੀ ਦੁਕਾਨ ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਚੋਰਾਂ ਵੱਲੋਂ ਅੰਦਰ ਜਾਣ ਲਈ ਸ਼ਟਰ ਨੂੰ ਕਿਸੇ। ਚੀਜ਼ ਨਾਲ ਉਪਰ ਚੁੱਕ ਕੇ ਹੇਠਾਂ ਇੱਟਾਂ ਲਗਾਈਆਂ ਹੋਈਆਂ ਸਨ ਅਤੇ ਚੋਰੀ ਕਰਨ ਲਈ ਦੁਕਾਨ ਦੇ ਪਿੱਛੇ ਵਾਲੀ ਕੰਧ ਵਿਚੋਂ ਇੱਟਾਂ ਕੱਢ ਕੇ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ, ਪਰ ਕੰਧ ਦੇ ਨਾਲ ਫੀਡ ਦੇ ਗਟੇ ਲੱਗੇ ਹੋਣ ਕਾਰਨ ਚੋਰ ਸੰਨ੍ਹ ਨਹੀਂ ਲਗਾ ਸਕੇ।ਉਨ੍ਹਾਂ ਦੱਸਿਆ ਕਿ ਚੋਰ ਸ਼ਟਰ ਨੂੰ ਉੱਪਰ ਚੁੱਕ ਕੇ ਅੰਦਰ ਵੜ੍ਹ ਗਏ ਅਤੇ ਦੁਕਾਨ ਵਿਚ ਲੱਗੀਆਂ ਦੋ ਐਲ.ਈ.ਡੀ ਟੀ.ਵੀ, ਦੁਕਾਨ ਵਿਚ ਰੱਖੀ ਹੋਈ ਲਗਭਗ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ।ਉਨ੍ਹਾਂ ਦੱਸਿਆ ਕਿ ਜਦੋਂ ਉਹ ਦੁਕਾਨ ਦੇ ਅੰਦਰ ਗਏ ਤਾਂ ਵੇਖਿਆ ਕਿ ਦੁਕਾਨ ਦੇ ਅੰਦਰ ਪਿਆ ਸਮਾਨ ਖਿਲਰਿਆ ਪਿਆ ਸੀ ਅਤੇ ਫਰਿਜ਼ ਖੁਲਾ ਪਿਆ ਸੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply