ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਧਰਮ ਪ੍ਰਚਾਰ ਤਹਿਤ ਬੱਚਿਆਂ ਤੇ ਨੌਜੁਆਨਾਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਦੇਣ ਲਈ ਸਕੂਲਾਂ/ਕਾਲਜਾਂ ਵਿਚ ਲਈ ਜਾਂਦੀ ਧਾਰਮਿਕ ਪ੍ਰੀਖਿਆ 2016 ਦਾ ਨਤੀਜਾ ਘੋਸ਼ਿਤ ਕੀਤਾ ਗਿਆ।ਇਹ ਨਤੀਜਾ ਧਰਮ ਪ੍ਰਚਾਰ ਕਮੇਟੀ ਦੇ ਐਡੀ: ਸਕੱਤਰ ਹਰਭਜਨ ਸਿੰਘ ਮਨਾਵਾਂ ਨੇ ਜਾਰੀ ਕੀਤਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਅਤੇ ਨੌਜੁਆਨਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਦੇ ਮਨਸ਼ੇ ਨਾਲ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਾਰੀ ਕੀਤੇ ਗਏ ਧਾਰਮਿਕ ਪ੍ਰੀਖਿਆ 2016 ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤਕ ਦੇ 38,806 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਸੀ, ਜਿਸ ਵਿੱਚੋਂ 368 ਵਿਦਿਆਰਥੀਆਂ ਨੇ ਵੱਖ-ਵੱਖ ਦਰਜਿਆਂ ਵਿਚ ਵਧੀਆ ਨੰਬਰ ਲੈਂਦਿਆਂ ਵਜੀਫਾ ਪ੍ਰਾਪਤ ਕੀਤਾ ਹੈ। ਮਨਾਵਾਂ ਨੇ ਦੱਸਿਆ ਕਿ ਇਸ ਪ੍ਰੀਖਿਆ ’ਚੋਂ ਵਜੀਫੇ ਪ੍ਰਾਪਤ ਕਰਨ ਵਾਲਿਆਂ ਨੂੰ 8,20,100/- ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦਰਜਾ ਪਹਿਲਾ ਵਿਚੋਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਬੁਤਾਲਾ (ਅੰਮ੍ਰਿਤਸਰ) ਦੀ ਵਿਦਿਆਰਥਣ ਰੋਲ ਨੰਬਰ 1803 ਜਸਲੀਨ ਕੌਰ ਸਪੁੱਤਰੀ ਹਰਜੀਤ ਸਿੰਘ ਨੇ 78% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ ਡਿਵਾਈਨ ਲਾਈਟ ਪਬਲਿਕ ਹਾਈ ਸਕੂਲ, ਭੰਬੋਈ, ਤਹਿ: ਬਟਾਲਾ (ਗੁਰਦਾਸਪੁਰ) ਦੇ ਵਿਦਿਆਰਥੀ ਰੋਲ ਨੰਬਰ 6091 ਸਨਮਪ੍ਰੀਤ ਸਿੰਘ ਸਪੁੱਤਰ ਰਣਜੀਤ ਸਿੰਘ ਤੇ ਰੋਲ ਨੰਬਰ 6085 ਨਵਪ੍ਰੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਦੋਵਾਂ ਨੇ 77.5% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਇਸੇ ਸਕੂਲ ਦੇ ਰੋਲ ਨੰਬਰ 6102 ਮਨਪ੍ਰੀਤ ਸਿੰਘ ਸਪੁੱਤਰ ਹਰਜੀਤ ਸਿੰਘ ਨੇ 76.5% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦਰਜਾ ਦੂਜਾ ਵਿਚੋਂ ਗੁਰੂ ਅਰਜਨ ਦੇਵ ਖਾਲਸਾ ਕਾਲਜੀਏਟ ਸੀਨੀਅਰ ਸੈਕੰ: ਸਕੂਲ, ਚੋਹਲਾ ਸਾਹਿਬ (ਤਰਨ ਤਾਰਨ) ਦੀ ਵਿਦਿਆਰਥਣ ਰੋਲ ਨੰਬਰ 33974 ਰਾਜਬੀਰ ਕੌਰ ਸਪੁੱਤਰੀ ਬਲਵਿੰਦਰ ਸਿੰਘ ਨੇ 81% ਅੰਕ ਲੈ ਕੇ ਪਹਿਲਾ ਸਥਾਨ, ਨਵਚੇਤਨ ਸਕੂਲ, ਖਾਰਾ, ਡਾਕ: ਕਾਦੀਆਂ (ਗੁਰਦਾਸਪੁਰ) ਦੀ ਵਿਦਿਆਰਥਣ ਰੋਲ ਨੰਬਰ 31523 ਬਲਪ੍ਰੀਤ ਕੌਰ ਸਪੁੱਤਰ ਮਿੰਟੂ ਸਿੰਘ ਨੇ 80.5% ਅੰਕ ਲੈ ਕੇ ਦੂਜਾ ਸਥਾਨ, ਐਸ.ਕੇ.ਡੀ. ਖਾਲਸਾ ਸੀਨੀ: ਸੈਕੰ: ਸਕੂਲ, ਤੁਗਲਵਾਲਾ (ਗੁਰਦਾਸਪੁਰ) ਦੀ ਵਿਦਿਆਰਥਣ ਰੋਲ ਨੰਬਰ 29606 ਨਵਨੀਤ ਕੌਰ ਸਪੁੱਤਰ ਬਲਵਿੰਦਰ ਸਿੰਘ ਨੇ 79.5% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦਰਜਾ ਤੀਜਾ ਵਿਚੋਂ ਬਰੱਕਤ ਗਰਲਜ਼ ਆਫ ਐਜੂਕੇਸ਼ਨ, ਟੱਲਵਾਲ (ਬਰਨਾਲਾ) ਦੀ ਰੋਲ ਨੰਬਰ 50984 ਜਸਪ੍ਰੀਤ ਕੌਰ ਸਪੁੱਤਰੀ ਦਰਸ਼ਨ ਸਿੰਘ ਨੇ 82.5% ਅੰਕ ਲੈ ਕੇ ਪਹਿਲਾ ਸਥਾਨ, ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੀ ਰੋਲ ਨੰਬਰ 50665 ਮਨਪ੍ਰੀਤ ਕੌਰ ਸਪੁੱਤਰੀ ਤਰਲੋਕ ਸਿੰਘ ਨੇ 82% ਅੰਕ ਲੈ ਕੇ ਦੂਜਾ ਸਥਾਨ ਤੇ ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ ਦੀ ਰੋਲ ਨੰਬਰ 52433 ਹਰਵੀਨ ਕੌਰ ਸਪੁੱਤਰੀ ਗੁਰਦੇਵ ਸਿੰਘ ਨੇ 80% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਦਰਜਾ ਚੌਥਾ ਵਿਚੋਂ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾ ਨਗਰ (ਗੁਰਦਾਸਪੁਰ) ਦੀ ਰੋਲ ਨੰਬਰ 60086 ਅਮਨਦੀਪ ਕੌਰ ਸਪੁੱਤਰੀ ਜੋਗਿੰਦਰ ਸਿੰਘ ਨੇ 86% ਅੰਕ ਲੈ ਕੇ ਪਹਿਲਾ ਸਥਾਨ, ਇਸੇ ਕਾਲਜ ਦੀ ਰੋਲ ਨੰਬਰ 60107 ਕੁਲਵਿੰਦਰ ਕੌਰ ਸਪੁੱਤਰੀ ਬਲਕਾਰ ਸਿੰਘ ਨੇ 85% ਅੰਕ ਲੈ ਕੇ ਦੂਜਾ ਸਥਾਨ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਤੁਗਲਵਾਲਾ (ਗੁਰਦਾਸਪੁਰ) ਦੀ ਰੋਲ ਨੰਬਰ 60064 ਹਰਜੀਤ ਕੌਰ ਸਪੁੱਤਰੀ ਗੁਰਨਾਮ ਸਿੰਘ ਨੇ 83% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਕੁਲਵਿੰਦਰ ਸਿੰਘ ਰਮਦਾਸ ਤੇ ਬਲਵਿੰਦਰ ਸਿੰਘ ਕਾਹਲਵਾਂ ਮੀਤ ਸਕੱਤਰ, ਨਿਸ਼ਾਨ ਸਿੰਘ ਸੁਪ੍ਰਿੰਟੈਂਡੈਂਟ, ਗੁਰਿੰਦਰਪਾਲ ਸਿੰਘ ਠਰੂ ਇੰਚਾਰਜ ਧਾਰਮਿਕ ਪ੍ਰੀਖਿਆ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ, ਜਗਜੀਤ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਗੁਰਬਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media