ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਬੀਤੇ ਦੋ ਦਿਨ ਪਹਿਲਾਂ ਸਥਾਨਕ ਮਹਰੀਆਂ ਬਾਜ਼ਾਰ ਦੇ ਨੇੜੇ ਸ਼ਰਾਰਤੀ ਅਨਸਰਾਂ ਵੱਲੋਂ ਆਈ.ਸੀ.ਆਈ.ਸੀ.ਆਈ ਬੈਂਕ ਦੇ ਨਾਲ ਵਾਲੀ ਗਲੀ ਵਿਚ ਦੋ ਕਾਰਾਂ ਦੇ ਸ਼ੀਸ਼ੇ ਤੋੜੇ ਜਾਣ ਤੋਂ ਬਾਅਦ ਬੀਤੀ ਰਾਤ ਸਥਾਨਕ ਕੈਲਾਸ਼ ਨਗਰ ਵਿਚ ਸਥਿਤ ਡਾਕਟਰ ਲਾਲ ਚੰਦ ਵਾਲੀ ਗਲੀ ਵਿਚ ਤਿੰਨ ਕਾਰਾਂ ਦੇ ਸ਼ੀਸ਼ੇ ਟੁੱਟਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਸਾਹਿਲ ਕੁਮਾਰ, ਮਿੰਟੂ ਅਤੇ ਡਾ. ਲਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਸਵਿਫ਼ਟ ਕਾਰ ਨੰਬਰ ਬੀਪੀ-22ਡੀ-4488, ਇੰਡੀਗੋ ਪੀਬੀ-22ਬੀ-7272 ਅਤੇ ਜੈਨ ਡੀਐਲ9ਸੀਬੀ-9945 ਇੱਕ ਹੀ ਗਲੀ ਵਿਚ ਕੁੱਝ ਦੂਰੀ `ਤੇ ਖੜ੍ਹੀਆਂ ਸਨ ਕਿ ਰਾਤ ਲਗਭਗ 2.30 ਤੋਂ 3 ਵਜੇ ਦੇ ਵਿਚਕਾਰ ਕੁੱਝ ਸ਼ਰਾਰਤੀ ਨੋਜਵਾਨ ਮੋਟਰ ਸਾਇਕਲਾਂ ਤੇ ਆਏ ਅਤੇ ਇੰਟਾਂ ਨਾਲ ਤਿੰਨਾਂ ਕਾਰਾਂ ਵਿਚੋਂ ਸਵਿਫਟ ਅਤੇ ਇੰਡੀਗੋ ਕਾਰ ਦਾ ਪਿਛੇ ਵਾਲੇ ਅਤੇ ਜੈਨ ਕਾਰ ਦਾ ਅੱਗੇ ਵਾਲਾ ਸ਼ੀਸ਼ਾ ਤੋੜ ਗਏ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਨਾਂ ਸ਼ਹਿਰ ਦੇ ਹੋਰਨਾਂ ਮੁਹੱਲਿਆਂ ਵਿਚ ਵੀ ਸ਼ਰਾਰਤੀ ਅਨਸਰਾਂ ਵੱਲੋਂ ਕਾਰਾਂ ਦੇ ਸ਼ੀਸ਼ੇ ਤੋੜੇ ਜਾਣ ਦੀਆਂ ਖ਼ਬਰਾਂ ਮਿਲ ਚੁੱਕੀਆਂ ਹਨ।ਅੱਧੀ ਰਾਤ ਦੇ ਸਮੇਂ ਸ਼ਰਾਰਤੀ ਅਨਸਰਾਂ ਵੱਲੋਂ ਕਾਰਾਂ ਦੇ ਸ਼ੀਸ਼ੇ ਤੋੜੇ ਜਾਣ ਦੇ ਚਲਦੇ ਕਾਰ ਮਾਲਿਕਾਂ ਵਿਚ ਡੱਰ ਦਾ ਮਹੋਲ ਬਣਿਆ ਹੋਇਆ ਹੈ।ਨੁਕਸਾਨੀਆਂ ਕਾਰਾਂ ਦੇ ਮਾਲਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਰਾਤ ਦੇ ਸਮੇਂ ਗਸ਼ਤ ਨੂੰ ਤੇਜ਼ ਕੀਤਾ ਜਾਵੇ ਅਤੇ ਕਾਰਾਂ ਦੇ ਸ਼ੀਸ਼ੇ ਤੋੜਨ ਵਾਲੇ ਸ਼ਰਾਰਤੀ ਅਨਸਾਂ ਦੇ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ ਤਾਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media