
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ)- ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਤੇ ਸਮਾਜ ਸੇਵਾ ਦੇ ਕਾਰਜ ਕਰਨ ਵਾਸਤੇ ਪਿਛਲੇ ਕੁਝ ਕੁ ਸਮੇਂ ਤੋਂ ਬਣੀ ਇੰਟਰਲੈਸ਼ਨਲ ਸਿੱਖ ਫੈਡਰੇਸ਼ਨ ਆਫ਼ ਪੰਜਾਬ (ਆਈਐਸਐਫ਼) ਸਿਰਫ਼ ਸ਼ੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੀ ਅਗ਼ਵਾਈ ਵਿਚ ਹੀ ਸਾਰੇ ਕੌਮੀ ਕਾਰਜ ਰਹੀ ਹੈ, ਇਸਦਾ ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ਼ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਅਤੇ ਸਰਪ੍ਰਸਤ ਡਾ. ਤਸਵੀਰ ਸਿੰਘ ਲਹੌਰੀਆ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸੰਬੰਧੀ ਉਨਾਂ ਕਿਹਾ ਕਿ ਕੱਲ ਸਾਡੇ ਬਾਰੋ ਜੋ ਕੋਟ ਮਿੱਤ ਸਿੰਘ ਵਿਖੇ ਆਮ ਆਦਮੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਜੋ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ ਉਸ ਨਾਲ ਉਥੇ ‘ਆਪ’ ਵੱਲੋਂ ਹੋਈ ਵਿਚਾਰਧਾਰਾ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ, ਅਸੀਂ ਤਾਂ ਸਿਰਫ਼ ਸਾਡੀ ਫੈਡਰੇਸ਼ਨ ਨਾਲ ਸੰਬੰਧਿਤ ਕੁਝ ਨੌਜਵਾਨਾਂ ਨੇ ਸਾਨੂੰ ਬੁਲਾ ਕੇ ਗੁਰਮਤਿ ਨਾਲ ਸੰਬੰਧਿਤ ਵਿਚਾਰਾਂ ਕਰਨ ਦਾ ਹੀ ਸੱਦਾ ਦਿੱਤਾ ਸੀ, ਤੇ ਅਸੀਂ ਸਿਰਫ਼ ਉਥੇ ਨੌਜਵਾਨਾਂ ਨੂੰ ਨਸ਼ੇ ਤੇ ਪਤਿਤਪੁਣੇ ਤੋਂ ਦੂਰ ਰਹਿਣ ਲਈ ਹੀ ਪ੍ਰੇਰਿਤ ਕੀਤਾ ਸੀ। ਉਨਾਂ ਕਿਹਾ ਕਿ ਅਸੀਂ ਫੈਡਰੇਸ਼ਨ ਵਿਚ ਵਰਕਰ ਦੀ ਮੈਂਬਰਸ਼ਿਪ ਕਰਦਿਆਂ ਉਸਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਵੇਰਵਾ ਨਹੀਂ ਪਾਉਂਦੇ ਤੇ ਸਿਰਫ਼ ਧਾਰਮਿਕ ਤੇ ਸਮਾਜਿਕ ਕਾਰਜ ਕਰਨ ਵਾਸਤੇ ਹੀ ਪ੍ਰੇਰਣਾ ਦਿੰਦੇ ਹਾਂ ਤੇ ਉਹ ਨਿੱਜੀ ਤੌਰ ‘ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਰੱਖ ਸਕਦਾ ਹੈ। ਉਨਾਂ ਕਿਹਾ ਕਿ ਕੁਝ ਲੋਕ ਜੋ ਸਾਡੇ ਬਾਰੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਪ੍ਰਚਾਰ ਕਰ ਰਹੇ ਹਨ ਉਹ ਬਿਲਕੁੱਲ ਨਿਰਾਆਧਾਰ ਹੈ ਇਸਦਾ ਅਸੀਂ ਖੰਡਨ ਕਰਦੇ ਹਾਂ। ਅਖ਼ੀਰ ‘ਚ ਚੱਕ ਮੁਕੰਦ ਤੇ ਲਹੌਰੀਆ ਨੇ ਫੈਡਰੇਸ਼ਨ ਨਾਲ ਸੰਬੰਧਤ ਆਗ਼ੂਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਜਦ ਵੀ ਕੌਮੀ ਕਾਰਜ ਕਰਨ ਸੰਬੰਧੀ ਕੋਈ ਮੀਟਿੰਗ ਰਖਵਾਉਣ ਤਾਂ ਅਜਿਹੀ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਕਿਸੇ ਵੱਲੋਂ ਸਾਡੀ ਫੈਡਰੇਸ਼ਨ ਤੇ ਕਿੰਤੂ ਪ੍ਰੰਤੂ ਕਰਨ ਦਾ ਮੁੱਦਾ ਹੱਥ ਨਾ ਆਵੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media