Saturday, March 7, 2026

ਪਿੰਡ ਢਿੱਲਵਾਂ ਵਿਖੇ ਦੂਜੇ ਕਬੂਤਰਬਾਜ਼ੀ ਮੁਕਾਬਲੇ `ਚ ਜਸ਼ਨ ਖਾਨਪੁਰ ਦੇ ਕਬੂਤਰ ਨੇ ਮਾਰੀ ਬਾਜ਼ੀ

ਸਮਰਾਲਾ, 21 ਅਪ੍ਰੈਲ (ਪੰਜਾਬ ਪੋਸਟ- ਕੰਗ) –

U
U

ਇੱਥੋਂ ਨਜਦੀਕੀ ਪਿੰਡ ਢਿੱਲਵਾਂ ਵਿਖੇ ਸਮੂਹ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਸ਼ਾਨਦਾਰ ਕਬੂਤਰਬਾਜੀ ਦਾ ਮੁਕਾਬਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਖੇਡ ਪ੍ਰਮੋਟਰ ਜਸਦੇਵ ਸਿੰਘ ਗੱਗੀ ਢਿੱਲਵਾਂ ਦੱਸਿਆ ਕਿ ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ 153 ਕਬੂਤਰਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸਵੇਰੇ 7 ਵਜੇ  ਤੋਂ ਸ਼ਾਮ 4 ਵਜੇ ਤੱਕ ਖੁੱਲੇ ਅਸਮਾਨ ਵਿੱਚ ਛੱਡਿਆ ਗਿਆ। ਇਸ ਕਬੂਤਰਬਾਜੀ ਵਿੱਚ ਨਾਮਵਰ ਕਬੂਤਰ ਮਾਲਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨਾਨਕ ਘੁਮਾਣ ਸੁਧਾਰ, ਹੈਪੀ ਗਹਿਲੇਵਾਲ, ਡਾ. ਮੇਸ਼ੀ ਜੰਡ, ਲਾਲੀ ਮਾਦਪੁਰ, ਦਿਲਸ਼ਾਦ ਘੁਮਾਣ, ਕੇਸਰ ਮਾਣਕੀ, ਕਾਲਾ ਢਿੱਲਵਾਂ, ਜੱਗੀ ਸੇਹ, ਗਗਨੀ ਕੂੰਮਕਲਾਂ, ਬਿੱਲਾ ਬੌਂਦਲੀ ਤੋਂ ਇਲਾਵਾ ਹੋਰ ਵੀ ਪੰਜਾਬ ਭਰ ਦੇ ਨਾਮਵਰ ਕਬੂਤਰਬਾਜਾਂ ਨੇ ਭਾਗ ਲਿਆ। ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ ਜਸ਼ਨ ਖਾਨਪੁਰ ਦੇ ਕਬੂਤਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਗੱਗੀ ਉਟਾਲਾਂ ਦਾ ਕਬੂਤਰ ਦੂਜੇ ਸਥਾਨ ਤੇ ਰਿਹਾ।ਨਾਨਕ ਘੁਮਾਣ ਦੇ ਕਬੂਤਰ ਨੇ ਤੀਸਰਾ ਸਥਾਨ ਹਾਸਲ ਕੀਤਾ। ਚੌਥਾ ਇਨਾਮ ਹੈਪੀ ਗਹਿਲੇਵਾਲ ਦੇ ਕਬੂਤਰ ਦੇ ਹਿੱਸੇ ਆਇਆ। ਪੰਜਵਾਂ ਸਥਾਨ ਰਾਜਵੀਰ ਭਾਂਬਰੀ ਦੇ ਕਬੂਤਰ ਨੇ ਹਾਸਲ ਕੀਤਾ। ਮੱਲਾ ਜਮਾਲਪੁਰ ਦਾ ਕਬੂਤਰ ਛੇਵੇਂ ਸਥਾਨ ਤੇ ਰਿਹਾ। ਜੋਗਾ ਗੰਢੂਆਂ ਦਾ ਕਬੂਤਰ ਸੱਤਵੇਂ ਸਥਾਨ ਤੇ ਰਿਹਾ। ਗੁਰਜੰਟ ਦਾ ਕਬੂਤਰ ਅੱਠਵੇਂ ਸਥਾਨ ਤੇ ਰਿਹਾ। ਜੇਤੂ ਕਬੂਤਰਾਂ ਨੂੰ ਇਨਾਮਾਂ ਦੀ ਵੰਡ ਉੱਘੇ ਖੇਡ ਪ੍ਰਮੋਟਰ ਜਸਦੇਵ ਸਿੰਘ ਗੱਗੀ ਢਿੱਲਵਾਂ, ਕੁਲਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਨੇ ਕੀਤੀ। ਪਹਿਲੇ ਅੱਠ ਸਥਾਨਾਂ ਦੇ ਆਉਣ ਵਾਲੇ ਜੇਤੂਆਂ ਨੂੰ 90 ਹਜਾਰ ਰੁਪਏ ਅਤੇ ਦੋ ਕੱਪ ਇਨਾਮ ਵਿੱਚ ਦਿੱਤੇ ਗਏ।ਇਸ ਮੁਕਾਬਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਰਾਮ ਕਰਨ ਸਰਪੰਚ, ਕਾਲਾ ਢਿੱਲਵਾਂ, ਦਿਲਬਾਗ ਸਿੰਘ ਢਿੱਲੋਂ, ਪਹਿਲਵਾਨ ਜੱਗੀ ਢਿੱਲਵਾਂ, ਗੁਲਬਾਗ ਸਿੰਘ ਢਿੱਲੋਂ, ਪੀਤਾ ਢਿੱਲੋਂ, ਭਿੰਦਾ ਢਿੱਲੋਂ, ਗੁਰਪ੍ਰੀਤ, ਵੰਨਟੂ, ਗੱਗੀ ਢਿੱਲੋਂ ਨੇ ਪੂਰਾ ਸਹਿਯੋਗ ਦਿੱਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply