ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਰੇਡੀਓਲਾਜੀ ਵਿਭਾਗ ਵੱਲੋਂ ਮੈਨੇਜਮੈਂਟ ਅਤੇ ਰੇਡੀਓਲਾਜੀ ਵਿਭਾਗ ਦੇ ਸਹਿਯੋਗ ਦੇ ਨਾਲ ਦੋ ਦਿਨਾ ਖੇਤਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਇਸ ਕਾਨਫਰੰਸ ਵਿੱਚ ਹੱਡੀਆਂ ਦੇ ਪ੍ਰਸਿੱਧ ਮਾਹਰ ਡਾ: ਹਰਦਾਸ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਤੇ ਉਨ੍ਹਾਂ ਬੋਲਦਿਆ ਕਿਹਾ ਕਿ ਅਜਿਹੇ ਪ੍ਰੋਗਰਾਮ ਆਯੋਜਤ ਕਰਕੇ ਇਹ ਸੰਸਥਾਂ ਡਾਕਟਰਾਂ ਦੇ ਹੁਨਰ ਅਤੇ ਗਿਆਨ ਨੂੰ ਹਮੇਸ਼ਾਂ ਵਧਾਉਦੀ ਆਈ ਹੈ।ਕਾਨਫਰੰਸ ਵਿੱਚ ਇੰਟਰਵੇਸ਼ਨਲ ਰੇਡੀਓਲਾਜੀ ਤਕਨੀਕ ਰਾਹੀ ਬਿਨ੍ਹਾਂ ਚੀਰ-ਫਾੜ ਮਰੀਜ਼ ਦਾ ਸੈਂਪਲ ਲੈ ਕੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਉਸ ਦਾ ਸਹੀ ਇਲਾਜ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਤਕਨੀਕ ਦਾ ਮਰੀਜ਼ਾਂ ਨੂੰ ਬਹੁਤ ਹੀ ਲਾਭ ਹੋਵੇਗਾ ਅਤੇ ਕਈ ਵਾਰ ਕੇਵਲ ਬਿਮਾਰੀ ਦਾ ਪਤਾ ਲਗਾਉਣ ਲਈ ਮਰੀਜ਼ਾਂ ਦੀ ਚੀਰ-ਫਾੜ ਕਰਨੀ ਪੈਂਦੀ ਸੀ, ਉਸ ਤੋਂ ਮਰੀਜ਼ਾਂ ਨੂੰ ਛੁਟਕਾਰਾ ਮਿਲੇਗਾ।ਜਲਦੀ ਅਤੇ ਸਹੀ ਇਲਾਜ ਕਰਕੇ ਬਿਮਾਰੀ ਨੂੰ ਸਹੀ ਕੀਤਾ ਜਾ ਸਕੇਗਾ।ਜਿਨ੍ਹਾਂ ਨੇ ਅਲਟਰਾਸੋਨੋਗ੍ਰਾਫੀ ਅਤੇ ਇੰਟਰਵੇਂਸ਼ਨਲ ਪ੍ਰੋਸੀਜਰ ਦੀਆਂ ਨਵੀਆਂ ਤਕਨੀਕਾਂ ਸਬੰਧੀ ਅਨੁਭਵ ਹਾਸਲ ਕੀਤਾ।ਪੋਸਟ ਗ੍ਰੈਜੂਏਟ ਵਿਦੀਆਰਥੀ ਅਤੇ ਰੇਜੀਡੈਂਟ ਡਾਕਟਰਾਂ ਨੇ ਇਸ ਕਾਨਫਰੰਸ ਵਿੱਚ ਮਰੀਜ਼ਾਂ ਦੇ ਇਲਾਜ ਦੀਆਂ ਨਵੀਆਂ ਤਕਨੀਕਾਂ ਸਿਖਣ ਦੇ ਨਾਲ ਆਪਣੀ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ।
ਡਾ. ਕੁਲਵੰਤ ਸਿੰਘ ਦੇਦ, ਵਾਈਸ ਚਾਂਸਲਰ, ਤ। ਗਜਹਝਦਗ ਜਤਝਭ ਹਜ਼ ਠਜੀ੍ਰਮ, ਮੈਂਬਰ ਟਰੱਸਟ, ਮਿ। ਂਗਜਡਝਦਗਬਮ; ਜਤਝਭ, ਡੀਨ ਕਾਲਜਿਸ, ਮਿ। ਪਜ਼੍ਰਮ ਛਗਠਮ, ਡਾਇਰੈਕਟਰ ਪ੍ਰਿੰਸੀਪਲ, ਡਾ. ਤੇਜਬੀਰ ਸਿੰਘ, ਇੰਟਰਵੇਸ਼ਨਲ ਰੇਡੀਓਲਾਜੀ ਚੰਡੀਗੜ੍ਹ, ਡਾ. ਜੀ. ਐਸ. ਰੰਧਾਵਾ, ਐਮ. ਡੀ. ਰੇਡੀਓਡਾਇਗਨੋਸਿਸ, ਡਾ. ਯੂ. ਪੀ ਸਿੰਘ, ਐਮ.ਡੀ ਰੇਡੀਓਡਾਇਗਨੋਸਿਸ, ਡਾ. ਮਹੇਸ਼ ਇੰਦਰ ਸਿੰਘ, ਐਮ. ਡੀ. ਰੇਡੀਓਡਾਇਗਨੋਸਿਸ, ਡਾ. ਰਾਜੀਵ ਚੋਧਰੀ, ਐਮ.ਡੀ ਅਤੇ ਦੇਸ਼ ਦੇ ਵੱਖ-ਵੱਖ ਹਿਸੇ ਜਿਵੇਂ ਕਿ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਲਗਭਗ 350 ਡਾਕਟਰਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media