Monday, September 21, 2026

ਦੋ ਦਿਨਾਂ ਜਿਲ੍ਹਾ ਪੱਧਰੀ ਸਕੇਟਿੰਗ, ਫੁਟਬਾਲ ਤੇ ਐਥਲੈਟਿਕਸ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਸੰਧੂ) –PPN2204201711 ਖੇਡ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲੀ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਸ਼ਹੀਦ ਭਗਤ ਸਿੰਘ ਬਾਕਸਿੰਗ/ਸਪੋਰਟਸ ਕਲੱਬ ਰਜਿ: ਦੇ ਵਲੋਂ ਪਹਿਲੀ ਦੋ ਦਿਨਾਂ ਇੰਟਰ ਸਕੂਲ ਸਕੇਟਿੰਗ, ਫੁਟਬਾਲ ਅਤੇ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਕੋਚ ਬਲਦੇਵ ਰਾਜ ਦੇਵ ਤੇ ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਤ ਇਨ੍ਹਾਂ ਬਹੁ ਖੇਡ ਮੁਕਾਬਲਿਆਂ ਦੋਰਾਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਤੋਂ ਵੱਖ ਵੱਖ ਉਮਰ ਵਰਗ ਦੇ 1000 ਮਹਿਲਾ-ਪੁਰਸ਼ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ।ਜਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਨਜ਼ਦੀਕ ਕਬੀਰ ਪਾਰਕ ਵਿਖੇ ਸਕੇਟਿੰਗ, ਐਸਆਰ ਗੋਰਮਿੰਟ ਕਾਲਜ ਫਾਰ ਵੂਮੈਨ ਵਿਖੇ ਫੁਟਬਾਲ ਜਦੋਂ ਕਿ ਗੁਰੂ ਨਾਨਕ ਸਟੇਡਿਅਮ ਵਿਖੇ ਐਥਲੈਟਿਕਸ ਮੁਕਾਬਲੇ ਆਯੋਜਤ ਕੀਤੇ ਗਏ। ਇੰਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਾਰੰਭ ਉਘੇ ਕਾਂਗਰਸੀ ਆਗੂ ਤੇ ਖੇਡ ਪ੍ਰਮੋਟਰ ਸੁਖਦੇਵ ਸਿੰਘ ਚਾਹਲ, ਪ੍ਰਿੰ: ਰਾਜੇਸ਼ ਪ੍ਰਭਾਕਰ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ ਤੇ ਕਿਹਾ ਕਿ ਆਪਣੀ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰਨ ਵਾਸਤੇ ਕਲੱਬ ਵਲੋਂ ਮੰਚ ਮੁਹੱਈਆ ਕਰਵਾਉਣਾ ਬਹੁਤ ਵਧੀਆ ਗੱਲ ਹੈ।ਸਰਕਾਰਾਂ, ਖੇਡ ਪ੍ਰਮੋਟਰਾਂ ਤੇ ਖਿਡਾਰੀਆਂ ਨੂੰ ਇਸ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਇੰਟਰ ਸਕੂਲ ਖੇਡ ਮੁਕਾਬਲਿਆਂ ਵਿਚ ਇਨ੍ਹੀ ਵੱਡੀ ਗਿਣਤੀ ਦੇ ਖਿਡਾਰੀਆਂ ਦੀ ਸ਼ਮੂਲੀਅਤ ਪ੍ਰਸ਼ੰਸਾ ਯੋਗ ਹੈ।ਫੁਟਬਾਲ ਦੇ ਅੰਡਰ 14 ਸਾਲ ਉਮਰ ਵਰਗ ਦੇ ਵਿਚ ਬੀਡੀਐਸ ਡੇ ਬੋਰਡਿੰਗ ਸੀਨੀ: ਸੈਕੰ: ਸਕੂਲ ਜੰਡਿਆਲਾ ਮੋਹਰੀ ਰਹਿ ਕੇ ਚੈਪੀਅਨ ਬਣਿਆ ਸਕੂਲ ਦੇ ਐਥਲੈਟਿਕਸ ਖਿਡਾਰੀ ਹਰਜੋਤ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ। ਜਦੋਂ ਕਿ 17 ਸਾਲ ਉਮਰ ਵਰਗ ਵਿਚ ਪਾਇਓਨਾਰ ਪਬਲਿਕ ਸਕੂਲ ਜੇਠੂਵਾਲ ਦੀ ਝੰਡੀ ਰਹੀ। ਐਥਲੈਟਿਕਸ ਦੇ ਦੋਰਾਨ ਵਿਵੇਕ ਪਬਲਿਕ ਸਕੂਲ ਨੇ 8 ਗੋਲਡ, 9 ਸਿਲਵਰ ਤੇ 8 ਬਰਾਊਂਜ ਮੈਡਲ ਹਾਸਲ ਕਰਕੇ ਜਿੱਤ ਦੇ ਝੰਡੇ ਬੁਲੰਦ ਕੀਤੇ।
ਇਸ ਮੋਕੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਰੈਫਰੀ ਰਾਜਨ ਕੁਮਾਰ ਸੁੂਰਯਵੰਸ਼ੀ, ਮੁਨੀਸ਼ ਕੁਮਾਰ, ਇੰਸ: ਅਰੁਣ ਖੋਸਲਾ, ਬਲਦੇਵ ਬਾਕਸਰ, ਸੰਤੋਸ਼ ਕੁਮਾਰ, ਅਮਿਤ ਕੁਮਾਰ, ਵਰੁਣ, ਨਵੀਨ, ਗਗਨਦੀਪ ਚਾਹਲ, ਦਿਵਯਾ, ਪੂਜਾ, ਰੂਬੀ, ਪ੍ਰਭਜੋਤ ਕੋਰ, ਦੀਪਿਕਾ, ਕੁਲਜੀਤ ਸਿੰਘ ਲੱਕੀ, ਭੂਸ਼ਣ, ਹਿਮਾਂਸ਼ੂੰ, ਅਕਵਿੰਦਰ ਕੋਰ ਟੀਟੀ, ਮੰਜੂ ਮੈਡਮ, ਰਾਹੁਲ ਓੁਪੋ, ਸੁਖਦੀਪ ਕੋਰ ਆਦਿ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply