Tuesday, September 8, 2026

ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸਕੈ. ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅੰਮ੍ਰਿਤਸਰ ਦਾ 437ਵਾਂ ਸਥਾਪਨਾ ਦਿਵਸ ਮਨਾਇਆ

PPN261403

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅੱਜ ਸਕੂਲ ਦੇ ਵਿਦਿਆਰਥੀਆਂ ਵਲੋ   ਅੰਮ੍ਰਿਤਸਰ ਦਾ 437ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਜਗ੍ਹਾ ਤੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਆਪਣੇ ਰੰਗਾ ਰੰਗ ਪ੍ਰਦਰਸ਼ਨ ਦੁਆਰਾ ਅੰਮ੍ਰਿਤਸਰ ਸ਼ਹਿਰ ਵਾਸਿਆਂ ਨੂੰ ਜਾਗਰਿਤ ਕੀਤਾ ਜਿਸ ਵਿੱਚ ਸਕੂਲ ਦੇ ਤਕਰੀਬਨ ੪੫ ਵਿਦਿਆਰਥੀਆਂ  ਨੇ ਭਾਗ ਲਿਆ ਅਤੇ ਵੱਖ ਵੱਖ ਜਗ੍ਹਾ ਤੇ ਜਿਵੇ ਕੇ ਕੰਪਨੀ ਬਾਗ , ਅਲਫਾ ਮਾੱਲ¸ਸੈਲੀਬ੍ਰੇਸ਼ਨ ਮਾੱਲ, ਟ੍ਰੀਲਿਅਮ ਮਾੱਲ ਆਦਿ ਸਥਾਨਾਂ ਉੱਪਰ ਆਪਣੇ ਫੰਨ ਦਾ ਮੁਜਾਹਰਾ ਕਰਕੇ ਮੌਜੂਦ ਸ਼ਹਿਰ ਵਾਸਿਆਂ ਦਾ ਮਨ ਮੋਹ ਲਿਆ।ਇਹ ਪ੍ਰੋਗਰਾਮ ਸਕੂਲ ਦੇ ਮੈਂਬਰ ਇੰਚਾਰਜ  ਸ੍ਰ: ਰਾਜਮਹਿੰਦਰ ਸਿੰਘ ਜੀ ਮਜੀਠਾ ਅਤੇ ਇੰਜੀਨੀਅਰ ਸ੍ਰ: ਜਸਪਾਲ ਸਿੰਘ ਦੀ ਯੋਗ ਅਗਵਾਈ ਹੇਠ ਹੋਇਆ  ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਸਕੂਲ ਦੇ ਸਟਾਫ ਨਾਲ ਹਾਜਰ ਸਨ। ਇਸ ਮੌਕੇ ਤੇ ਸ੍ਰ: ਹਰਮਿੰਦਰ ਸਿੰਘ ਜੀ ਫਰੀਡਮ ਅਤੇ ਸ. ਮਨਮੋਹਨ ਸਿੰਘ ਸੇਠੀ ਜੀ  ਉਚੇਚੇ ਤੌਰ ਤੇ ਹਾਜਰ ਹੋਏ। ਇਸ ਦੇ ਨਾਲ ਸ. ਗੁਨਬੀਰ ਸਿੰਘ ਪ੍ਰਧਾਨ ਈਕੋ ਸਿੱਖ  ਅਤੇ ਸ. ਤਰਨਦੀਪ ਸਿੰਘ ਪ੍ਰਾਜੈਕਟ ਇੰਚਾਰਜ ਵੀ ਹਾਜਰ ਸਨ।ਵਿਦਿਆਰਥੀਆਂ  ਵੱਲੋ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਅਤੇ ਸਾਫ ਸਫਾਈ ਦੀ ਗੰਭੀਰ ਸਮੱਸਿਆ ਨੂੰ ਮੁੱਖ ਰਖਦਿਆਂ ਬਹੁਤ ਹੀ ਅਨੋਖੇ ਢੰਗ ਨਾਲ ਆਮ ਜਨਤਾ ਨੂੰ ਜਾਗਰਤ ਕੀਤਾ । ਮੌਜੂਦ ਸ਼ਹਿਰ ਵਾਸਿਆਂ ਅਤੇ ਆਏ ਹੋਏ ਮਹਿਮਾਨਾਂ ਵਲੋ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply