Thursday, July 3, 2025
Breaking News

ਏੇਡਿਡ ਸਕੂਲ ਅਧਿਆਪਕ ਯੂਨੀਅਨ ਦੇ ਵਫਦ ਨੇ ਸਿੱਖਿਆ ਮੰਤਰੀ ਡਾ.ਚੀਮਾ ਨੂੰ ਮਿਲ ਕੇ ਸਮੱਸਿਆਵਾਂ ਦੱਸੀਆਂ

ਰਮਸਾ ਭਰਤੀ ਰੋਕਣ ਤੇ ਏਡਿਡ ਸਟਾਫ ਦੇ ਰਲੇਵੇ ਦੀ ਮੰਗ ਉਠਾਈ

OLYMPUS DIGITAL CAMERA

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ)- ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਸ.ਗੁਰਚਰਨ ਸਿੰਘ ਚਾਹਲ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੂੰ ਮਿਲਿਆ।ਇਸ ਮੀਟਿੰਗ ਵਿਚ ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਏਡਿਡ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਮੰਗਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ।ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਸ.ਹਰਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਯੂਨੀਅਨ ਨੇ ਸੂਬੇ ਦੇ ਸਿੱਖਿਆ ਮੰਤਰੀ ਡਾ.ਚੀਮਾ ਤੋਂ ਮੰਗ ਕੀਤੀ ਕਿ ਸੂਬੇ ਦੇ ਏਡਿਡ ਸਕੂਲਾਂ ਦੇ ਸਮੂਹ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਕੀਤਾ ਜਾਵੇ ਅਤੇ ਸਰਕਾਰ ਵਲੋਂ ਰਮਸਾ ਅਧੀਨ ਏਡਿਡ ਸਕੂਲਾਂ ਵਿਚ ਭਰੀਆਂ ਜਾ ਰਹੀਆਂ ਪੋਸਟਾਂ ਨੂੰ ਰੋਕਿਆ ਜਾਵੇ।ਕਿਉਂਕਿ ਇਹ ਠੇਕੇ ਦੀ ਭਰਤੀ ਜਿਥੇ ਏਡਿਡ ਸਕੂਲਾਂ ਦੇ ਐਕਟ ਦੇ ਵਿਰੁੱਧ ਹੈ ਉਥੇ ਇਸ ਨਾਲ ਏਡਿਡ ਸਕੂਲਾਂ ਦੇ ਸਟਾਫ ਦਾ ਤਰੱਕੀ ਚੈਨਲ ਹਮੇਸ਼ਾ ਲਈ ਬੰਦ ਹੋ ਜਾਵੇਗਾ।ਆਗੂਆਂ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀ ਹਾਲਤ ਬੁਹਤ ਤਰਸਯੋਗ ਹੋਈ ਹੈ ਇਸ ਲਈ ਸਰਕਾਰ ਨੂੰ ਪੈਨਸ਼ਨਰੀ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਤੇ ਹੋਰ ਸਟਾਫ ਦਾ ਸਰਕਾਰੀ ਸਕੂਲਾਂ ਵਿਚ ਰਲੇਵਾਂ ਕੀਤਾ ਜਾਵੇ।ਜਿਸ ਨਾਲ ਸਰਕਾਰ ਤੇ ਬੁਹਤਾ ਵਿੱਤੀ ਬੋਝ ਵੀ ਨਹੀ ਪੈਣਾ ਹੈ।ਇਸ ਤੋਂ ਬਿਨ੍ਹਾਂ ਯੂਨੀਅਨ ਆਗੂਆਂ ਨੇ ਪੰਜਵੇ ਤਨਖਾਹ ਕਮਿਸ਼ਨ ਅਨੁਸਾਰ ਮੈਡੀਕਲ ਤੇ ਮਕਾਨ ਕਿਰਾਇਆ ਭੱਤਾ,4-9-14 ਦੀਆਂ ਸਾਲਾਨਾ ਤਰੱਕੀਆਂ ਦੇਣ,ਪੇਂਡੂ ਤੇ ਮੋਬਾਈਲ ਭੱਤਾ ਦੇਣ,ਏਡਿਡ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਸਕੂਲਾਂ ਵਿਚ ਦਾਖਲੇ, ਕੁੜੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਮੁਫਤ ਸਾਈਕਲ ਅਤੇ ਸਰਬ ਸਿੱਖਿਆ ਅਂਿਭਆਨ ਤਹਿਤ ਇਨਫਰਾਸਟਰਕਚਰ ਵਿਕਾਸ ਲਈ ਸਰਕਾਰੀ ਸਕੂਲਾਂ ਵਾਂਗ ਗ੍ਰਾਂਟਾ ਦਿੱਤੀਆਂ ਜਾਣ।ਯੂਨੀਅਨ ਆਗੂਆਂ ਨੇ ਏਡਿਡ ਸਕੂਲਾਂ ਵਿਚ ਟਾਈਮ ਟੇਬਲ ਸਰਕਾਰੀ ਸਕੂਲਾਂ ਵਾਂਗ ਲਾਗੂ ਕਰਨ ਅਤੇ ਵਿਦਿਆਰਥੀਆਂ ਦੀ ਗਿਣਤੀ ਘੱਟਣ ਤੇ ਅਧਿਆਪਕਾਂ ਦੀ ਤਨਖਾਹ ਗ੍ਰਾਂਟ ਨਾ ਕੱਟਣ ਦੀ ਮੰਗ ਵੀ ਕੀਤੀ।ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ,ਰਾਜ ਕੁਮਾਰ ਮਿਸ਼ਰਾ ਪ੍ਰਧਾਨ ਅੰਮ੍ਰਿਤਸਰ,ਜ਼ਿਲ੍ਹਾ ਸਕੱਤਰ ਰਣਜੀਤ ਸਿੰਘ ਰੋਪੜ,ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ,ਮੈਡਮ ਸ਼ਵਿੰਦਰਜੀਤ ਕੌਰ ਲੁਧਿਆਣਾ,ਸ਼ਵਿੰਦਰ ਮਛਰਾਲ ਪ੍ਰਧਾਨ ਫਿਰੋਜ਼ਪੁਰ,ਰਜਿੰਦਰ ਸ਼ਰਮਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ,ਡਾ.ਗੁਰਮੀਤ ਸਿੰਘ,ਹਰਦੀਪ ਸਿੰਘ ਢੀਂਡਸਾ ਸੂਬਾ ਪ੍ਰੈਸ ਸਕੱਤਰ,ਅਨਿਲ ਭਾਰਤੀ ਪਟਿਆਲਾ,ਨਰਿੰਦਰਪਾਲ ਤਖਤਗੜ੍ਹ,ਯਾਦਵਿੰਦਰ ਕੁਮਾਰ ਕੁਰਾਲੀ,ਦਲਜੀਤ ਸਿੰਘ ਖਰੜ,ਗੁਰਮੀਤ ਸਿੰਘ ਲੁਧਿਆਣਾ,ਅਜੇ ਚੌਹਾਨ ਅੰਮ੍ਰਿਤਸਰ,ਵਿਨੇ ਕੁਮਾਰ ਅਤੇ ਹੋਰ ਆਗੂ ਵੀ ਮੌਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply