Saturday, November 21, 2026

ਨੋਜਵਾਨਾਂ ਨੇ ਖੇਡ ਸਟੇਡੀਅਮ ਬਣਵਾਉਣ ਸਬੰਧੀ ਡੀ.ਸੀ ਨੂੰ ਸੋਂਪਿਆ ਮੰਗ ਪੱਤਰ

PPN2804201713ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਚੱਕ ਖਿਓਵਾਲੀ ਬੋਦਲਾ ਵਾਸੀ ਨੋਜਵਾਨਾਂ ਨੇ ਪਿੰਡ ਵਿਚ ਖੇਡ ਸਟੇਡੀਅਮ ਬਣਵਾਉਣ ਦੀ ਮੰਗ ਨੂੰ ਲੈਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ।ਜਾਣਕਾਰੀ ਦਿੰਦੇ ਹੋਏ ਪਿੰਡ ਚੱਕ ਖਿਓਵਾਲੀ ਬੋਦਲਾ ਦੇ ਨੋਜਵਾਨਾਂ ਬਲਵੰਤ ਸਿੰਘ, ਰਜਿੰਦਰ ਸਿੰਘ, ਰਾਜ ਸਿੰਘ, ਸੁੱਚਾ ਸਿੰਘ, ਮੰਗਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਪਿੰਡ ਵਿਚ ਹਰ ਰੋਜ਼ ਕ੍ਰਿਕੇਟ ਖੇਡਦੇ ਹਨ ਅਤੇ ਪਿੰਡ ਵਿਚ ਖੇਡਣ ਲਈ ਕੋਈ ਖੇਡ ਸਟੇਡੀਅਮ ਨਹੀਂ ਹੈ। ਉਨਾਂ ਦੱਸਿਆ ਕਿ ਪਿੰਡ ਵਿਚ ਇੱਕ ਖੇਡ ਸਟੇਡੀਅਮ ਮੰਜੂਰ ਹੋਇਆ ਹੈ ਜਿਸਦੇ ਲਈ ਪੰਚਾਇਤ ਦੇ ਖਾਤੇ ਵਿਚ ਗ੍ਰਾਂਟ ਵੀ ਆ ਚੁੱਕੀ ਹੈ ਜਿਸ ਵਿਚੋਂ ਕੁਝ ਰੁਪਏ ਖਰਚ ਕਰਕੇ ਪੰਚਾਇਤ ਵੱਲੋਂ ਸਟੇਡੀਅਮ ਦੇ ਲਈ ਦੋ ਕੰਥਾਂ ਵੀ ਬਣਾਈਆਂ ਜਾ ਚੁੱਕੀਆਂ ਹਨ ਜਦਕਿ ਸਟੈਪ ਬਣਾਉਣੇ ਹਾਲੇ ਬਾਕੀ ਹਨ। ਉਨਾਂ ਕਿਹਾ ਕਿ ਜ਼ਮੀਨ ਘੱਟ ਹੋਣ ਦੇ ਕਾਰਨ ਪੰਚਾਇਤ ਨੈ ਕੰਮ ਬੰਦ ਕਰ ਦਿੱਤਾ ਸੀ ਅਤੇ ਕਣਕ ਦੀ ਫਸਲ ਕੱਟ ਲੈਣ ਤੋਂ ਬਾਅਦ ਹੋਰ ਜ਼ਮੀਨ ਦੇਕ ੇ ਸਟੇਡੀਅਮ ਬਣਵਾਉਣ ਦੀ ਗੱਲ ਕਹੀ ਸੀ।
ਪਿੰਡ ਦੇ ਨੋਜਵਾਨਾਂ ਨੇ ਕਿਹਾ ਕਿ ਹੁਣ ਕਣਕ ਦੀ ਫਸਲ ਕੱਟੀ ਜਾ ਚੁੱਕੀ ਹੈ ਅਤੇ ਪੰਚਾਇਤ ਜ਼ਮੀਨ ਦੇਣ ਦੇ ਲਈ ਤਿਆਰ ਨਹੀਂ ਹੈ ਅਤੇ ਪੰਚਾਇਤ ਸਟੇਡੀਅਮ ਨਾ ਬਣਵਾਉਣ ਦੀ ਗੱਲ ਕਹਿ ਰਹੀ ਹੈ। ਜਦਕਿ ਪਿੰਡ ਵਿਚ ਸਟੇਡੀਅਮ ਦੀ ਪ੍ਰਵਾਣਗੀ ਪਹਿਲਾਂ ਤੋਂ ਹੀ ਮਿਲੀ ਹੋਈ ਹੈ। ਉਨਾਂ ਮੰਗ ਕਰਦੇ ਹੌਏ ਕਿਹਾ ਕਿ ਪਿੰਡ ਵਿਚ ਖੇਡ ਸਟੇਡੀਅਮ ਬਣਵਾਇਆ ਜਾਵੇ। ਉਨਾਂ ਕਿਹਾ ਕਿ ਖੇਡ ਸਟੇਡੀਅਮ ਬਣਨ ਨਾਲ ਪਿੰਡ ਦੇ ਨੋਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਹਟਾਕੇ ਖੇਡਾਂ ਵੱਲ ਲਗਾਇਆ ਜਾ ਸਕੇਗਾ ਅਤੇ ਇਸ ਸਟੇਡੀਅਮ ਦਾ ਪਿੰਡਾਂ ਦੇ ਨੋਜਵਾਨਾਂ ਨੂੰ ਕਾਫ਼ੀ ਲਾਭ ਹੋਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply