ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਵਿਭਾਗ ਤੋਂ ਪ੍ਰਾਪਤ ਹੁਕਮਾਂ ਮੁਤਾਬਕ ਅੱਜ ਫ੍ਰਾਈਡੇ ਇਜ ਡਰਾਈਡੇ ਦੇ ਰੂਪ ਵਿਚ ਮਨਾਉਂਦੇ ਹੋਏ ਸਿਵਲ ਸਰਜ਼ਨ ਦਫ਼ਤਰ ਦੀ ਟੀਮ ਵੱਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਗਿਆ।ਇਸ ਮੌਕੇ ਟੀਮ ਵੱਲੋਂ ਸਕੂਲ ਵਿਚ ਲੱਗੀਆਂ ਪਾਣੀ ਦੀਆਂ ਟੈਂਕੀਆਂ, ਕੂਲਰਾਂ ਦੀ ਜਾਂਚ ਕੀਤੀ ਗਈ। ਜਿਸ ਦੌਰਾਨ ਸਭਕੁਝ ਠੀਕ ਪਾਇਆ ਗਿਆ।
ਇਸ ਤੋਂ ਬਾਅਦ ਟੀਮ ਵੱਲੋਂ ਸਕੂਲ ਪਿ੍ਰੰਸੀਪਲ ਸੰਦੀਪ ਧੂੜੀਆ ਦੇ ਨਾਲ ਮੁਲਾਕਾਤ ਕਰਕੇ ਮਲੇਰੀਆ ਅਤੇ ਡੇਂਗੂ ਰੋਗ ਦੀ ਰੋਕਥਾਮ ਲਈ ਪਾਣੀ ਦੀਆਂ ਟੰਕੀਆਂ ਅਤੇ ਕੂਲਰਾਂ ਨੂੰ ਹਰ ਹਫ਼ਤੇ ਸਾਫ਼ ਕਰਵਾਉਣ ਅਤੇ ਹਰ ਸ਼ੁੱਕਰਵਾਰ ਨੂੰ ਡ੍ਰਾਈਡੇ ਮਨਾਉਂਦੇ ਹੋਏ ਕੂਲਰਾਂ ਅਤੇ ਟੰਕੀਆਂ ਨੂੰ ਸਾਫ਼ ਕਰਨ ਦੀ ਗੱਲ ਕਹੀ ਗਈ।ਇਸ ਮੌਕੇ ਸਿਹਤ ਵਿਭਾਗ ਵੱਲੋਂ ਸਹਾਇਕ ਯੂਨਿਟ ਅਧਿਕਾਰੀ ਦਾਨੂੰ ਰਾਮ, ਸੁਵਰਵਾਇਜ਼ਰ ਰਵਿੰਦਰ ਸ਼ਰਮਾ, ਇੰਸਪੈਕਟਰ ਕੁਲੈਕਟਰ ਮਨਪ੍ਰੀਤ ਸਿੰਘ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media