ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਚ ਪਿ੍ਰੰਸੀਪਲ ਹਰਦੀਪ ਕੁਮਾਰ ਦੀ ਅਗਵਾਈ ਵਿਚ ਟ੍ਰੈਫਿਕ ਇੰਚਾਰਜ਼ ਐਜੂਕੇਸ਼ਨ ਸੈਲ ਜੰਗੀਰ ਸਿੰਘ ਵੱਲੋਂ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਲਗਭਗ 300 ਸਿੱਖਿਆਰਥੀਆਂ ਨੇ ਹਿੱਸਾ ਲਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜੰਗੀਰ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਵੀਕਲਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਜਿਸ ਕਾਰਨ ਆਏ ਦਿਨ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਹਾਦਸਿਆਂ ਦਾ ਮੁੱਖ ਕਾਰਨ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਨਾ ਹੋਣਾ ਅਤੇ ਨਿਯਮਾਂ ਦੇ ਤਹਿਤ ਨਾ ਚਲਣਾ ਹੈ।
ਉਨਾਂ ਦੱਸਿਆ ਕਿ ਸੜਕ ਤੇ ਸਭ ਤੋਂ ਵੱਧ ਮਹੱਤਵਪੂਰਨ ਟ੍ਰੈਫਿਕ ਚਿੰਨ ਹਨ ਜਿਨਾਂ ਨੂੰ ਅਸੀਂ ਸੰਕੇਤਿਕ ਚਿਨ ਸੂਚਨਾ ਦੇਣ ਵਾਲੇ, ਚੇਤਾਵਨੀ ਦੇਣ ਵਾਲੇ ਚਿੰਨ ਅਤੇ ਆਦੇਸ਼ਾਤਮਕ ਚਿਨ। ਉਨਾਂ ਦੱਸਿਆ ਕਿ ਸੰਕੇਤਿਕ ਚਿਨ ਅੱਗੇ ਪੁਲ ਤੰਗ ਹੈ, ਫਾਟਕ ਹੈ, ਸਕੂਲ ਹੈ ਆਦਿ। ਚੇਤਾਵਨੀ ਚਿੰਨ ਗੋਲਾਕਾਰ ਦੇ ਜਿਵੇਂ ਤੰਬਾਕੂਨੋਸ਼ੀ ਦੀ ਮਨਾਹੀ, ਹਾਰਨ ਨਾ ਬਜਾਉਣਾ ਆਦਿ ਦੀ ਜਾਣਕਾਰੀ ਦਿੰਦੇ ਹਨ। ਉਨਾਂ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਹੋਰ ਸ਼ਹਿਰ ਵਿਚ ਜਾਂਦੇ ਹਨ ਤਾਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ ਅਤੇ ਜੇਕਰ ਸਾਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਵੇਗੀ ਤਾਂ ਅਸੀਂ ਇਨਾਂ ਹਾਦਸਿਆਂ ਤੋਂ ਬੱਚਕੇ ਸਫ਼ਰ ਕਰ ਸਕਦੇ ਹਾਂ। ਇਸ ਮੌਕੇ ਉਨਾਂ ਕਿਹਾ ਕਿ ਕਿਹਾ ਕਿ 18 ਸਾਲ ਤੱਕ ਘੱਟ ਉਮਰ ਦੇ ਨੋਜਵਾਨ ਵੀਕਲ ਨਾ ਚਲਾਉਣ ਅਤੇ ਵੀਕਲ ਨੂੰ ਚਲਾਉਂਦੇ ਸਮੇਂ ਆਵਾਜ਼ਾਈ ਨਿਯਮਾਂ ਦੀ ਪਾਲਣਾ ਕਰਨ ਅਤੇ ਵੀਕਲ ਨੂੰ ਪੂਰੇ ਕਾਗਜ਼ ਆਪਣੇ ਕੋਲ ਰੱਖਣ। ਇਸ ਮੌਕੇ ਐਨਐਸਐਸ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਵੀਕਲ ਚਲਾਉਣ ਦੇ ਲਈ ਲਾਇਸੰਸ ਬਣਵਾਉਣ ਲਈ ਪ੍ਰੇਰਿਤ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media