ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਕੇਂਦਰ ਦੀ ਮੋਦੀ ਸਰਕਾਰ ਦੀ ਕਰਮਚਾਰੀ, ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ਼ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਦੇ ਦਰਜ਼ਾ ਚਾਰ ਕਰਮਚਾਰੀਆਂ ਨੇ ਆਲ ਇੰਡੀਆ ਸਟੇਟ ਗੌਰਮਿੰਟ ਕਲਾਸ ਫਾਰ ਇੰਪਲਾਇਜ਼ ਫੈਡਰੇਸ਼ਨ ਵੱਲੋਂ ਰਾਜ ਪਰ ਵਿਚ ਕੇਂਦਰ ਸਰਕਾਰ ਦੀ ਅਰਥੀ ਫੂੰਕਣ ਸਬੰਧੀ ਕੀਤੇ ਗਏ ਐਲਾਣ ਤਹਿਤ ਅੱਜ ਦੀ ਕਲਾਸ ਫਾਰ ਗੌਰਮਿੰਟ ਇੰਪਲਾਇਜ਼ ਯੂਨੀਅਨ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੇਂਦਰ ਸਰਕਾਰ ਦੀ ਅਰਥੀ ਫੂੰਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਸੋਂਪਿਆ ਗਿਆ।
ਫੈਡਰੇਸ਼ਨ ਦੇ ਆਲ ਇੰਡੀਆ ਮੀਤ ਪ੍ਰਧਾਨ ਦਰਸ਼ਨ ਸਿੰਘ ਲੁਭਾਣਾ ਨੇ ਦੱਸਿਆ ਕਿ ਚੋਥਾ ਦਰਜ਼ਾ ਕਰਮਚਾਰੀਆਂ (ਡੀ ਸ਼ੇ੍ਰਣੀ) ਅਹੁੱਦਾ ਖ਼ਤਮ ਕਰਨ ਅਤੇ ਉਨਾਂ ਦੇ ਅਹੁੱਦੇ ਨੂੰ ਮਲਟੀਪਰਪਜ਼ ਵਰਕਰ ਦੇ ਐਲਾਣ ਖਿਲਾਫ਼ ਆਲ ਇੰਡੀਆ ਫੈਡਰੇਸ਼ਨ ਨੇ 24 ਜੂਨ ਨੂੰ ਨਵੀਂ ਦਲੀ ਦੇ ਜੰਤਰ ਮੰਤਰ ਚੌਕ ਤੇ ਕੁਲ ਹਿੰਦ ਦਾ ਧਰਨਾ ਦੇਕੇ ਭੇਜੇ ਗਏ ਮੰਗ ਪੱਤਰ ਦਾ ਕੋਈ ਨੋਟਿਸ ਨਾ ਲੈਣ ਅਤੇ ਭਾਜਪਾ ਦੀਆਂ ਰਾਜ ਸਰਕਾਰ ਵੱਲੋਂ (ਡੀ ਸ਼ੇ੍ਰਣੀ) ਅਹੁੱਦਾ ਖ਼ਤਮ ਕਰਨ ਸਬੰਧੀ ਕੀਤੇ ਗਏ ਫੈਸਲਿਆਂ ਖਿਲਾਫ਼ ਅੱਜ ਦੇਸ਼ ਭਰ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਅਰਥੀ ਫੂੰਕ ਪ੍ਰਦਰਸ਼ਨ ਕੀਤੇ ਗਏ ਹਨ ਅਤੇ ਰਾਜ ਦੇ ਮੁੱਖ ਸਕੱਤਰਾਂ ਵੱਲੋਂ ਆਪਣੇ ਮੰਗ ਪੱਤਰ ਪ੍ਰਧਾਨਮੰਤਰੀ ਨੂੰ ਭੇਜੇ ਗਏ ਹਨ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਰਥਿਕ ਸੁਧਾਰਵਾਦੀ ਨੀਤੀਆਂ ਖਿਲਾਫ਼ ਦੇਸ਼ ਵਿਆਪੀ ਸੰਘਰਸ਼ ਕੀਤੇ ਜਾਣ ਕਿਉਂਕਿ ਜੇਕਰ ਕੇਂਦਰ ਸਰਕਾਰ ਵੱਲੋਂ ਮੌਜ਼ੂਦਾ ਕਿਰਤ ਕਾਨੂੰਨ ਵਿਚ ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰਨ ਲਈ ਵਿਅਰਥ ਵਿਚ ਸੋਧ ਕੀਤੀ ਜਾ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਦੇ ਵਿਭਾਗ ਵਿਚ ਇੱਕ ਤੋਂ ਬਾਅਦ ਇੱਥ ਕਰਮਚਾਰੀ ਵਿਰੋਧੀ ਪੱਤਰ ਜਾਰੀ ਕੀਤੇ ਗਏ ਹਨ ਅਤੇ 27000 ਤੋਂ ਵੱਧ ਆਂਕੜਿਆਂ ਵਾਲੇ ਪੰਜਾਬ ਦੇ ਠੇਕਾ ਆਧਾਰਤ, ਆਊਟਸੋਰਸ, ਦਿਹਾੜੀਦਾਰ ਵਰਕਰ, ਐਡਹਾਕ, ਟੈਂਪਰੇਰੀ ਅਤੇ ਪਾਰਟ ਟਾਇਮ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮਾਮਲਾ ਠੰਡੇ ਬਸਤੇ ਵਿਚ ਨਵੀਂ ਸਰਕਾਰ ਨੇ ਪਾ ਦਿੱਤਾ ਹੈ।
ਉਨਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਵਰਕਿੰਗ ਕਲਾਸ ਦੇ ਖਿਲਾਫ਼ ਨੀਤੀਆਂ ਦਾ ਵਿਰੋਧ ਕਰਨ ਦੇ ਲਈ ਇਸ ਸਾਲ ਦਾ ਮਜ਼ਦੂਰ ਦਿਵਸ ਬਹੁਤ ਮਹੱਤਵ ਰਖਦਾ ਹੈ।
ਇਸ ਮੌਕੇ ਯੂਨੀਅਨ ਪ੍ਰਧਾਨ ਜੋਗਿੰਦਰ ਸਿੰਘ, ਓਮ ਪ੍ਰਕਾਸ਼, ਹਰੀ ਚੰਦ, ਸੁਖਦੇਵ ਸਿੰਘ, ਸੁਰਿੰਦਰ ਮੱਕੜ, ਸੋਹਨ ਲਾਲ, ਹਰੀਸ਼ ਕੁਮਾਰ, ਸਰਬਜੀਤ, ਹਰਦੀਪ ਸਿੰਘ, ਜੋਗਿੰਦਰ ਸਿੰਘ, ਜਗਦੀਸ਼ ਰਾਏ, ਕਰਤਾਰ ਸਿੰਘ, ਮਾਘ ਸਿੰਘ, ਬਖ਼ਤਾਵਰ ਸਿੰਘ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media