ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੁਲਿਸ ਲਾਈਨ ਜਿਲਾ ਫਾਜਿਲਕਾ ਵਿਖੇ ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੀ ਅਗਵਾਈ ਹੇਠ ਪੁਲਿਸ ਮੁਲਾਜਮਾ ਅਤੇ ਉਹਨਾ ਦੇ ਬੱਚਿਆ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਕਰਮਜੀਤ ਦੁੱਗਲ ਆਈ.ਪੀ.ਐਸ. ਕਮਿਸ਼ਨਰ ਆਫ ਪੁਲਿਸ ਰਾਮਾਗੁੰਡਮ (ਤੇਲੰਗਾਨਾ ਰਾਜ) ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਵਿਕਰਮਜੀਤ ਦੁੱਗਲ ਜਿਲਾ ਫਾਜਿਲਕਾ ਦੇ ਹੀ ਵਸਨੀਕ ਹਨ ਅਤੇ ਉਹਨਾ ਦੇ ਪਿਤਾ ਸਵ: ਕਸ਼ਮੀਰੀ ਲਾਲ ਦੁੱਗਲ ਪੰਜਾਬ ਪੁਲਿਸ ਵਿੱਚ ਨੋਕਰੀ ਕਰਦੇ ਬਤੋਰ ਸਬ ਇੰਸਪੈਕਟਰ ਰਿਟਾਇਰਡ ਹੋਏ ਸਨ।
ਪੁਲਿਸ ਮੁਲਾਜਮਾ ਅਤੇ ਉਹਨਾ ਦੇ ਬੱਚਿਆ ਨੂੰ ਸੰਬੋਧਨ ਕਰਦੇ ਵਿਕਰਮਜੀਤ ਦੁੱਗਲ ਨੇ ਜਿੰਦਗੀ ਵਿੱਚ ਤਰੱਕੀ ਸਬੰਧੀ ਉਤਸਾਹਿਤ ਕਰਨ ਲਈ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ । ਇਸ ਮੋਕੇ ਉਹਨਾ ਖੁਦ ਵੱਲੋ ਜਿੰਦਗੀ ਵਿੱਚ ਕੀਤੇ ਗਏ ਸੰਘਰਸ਼ ਅਤੇ ਆਪਣੇ ਕੈਰੀਅਰ ਦੋਰਾਨ ਵਾਪਰੀਆ ਘਟਨਾਵਾ ਤੇ ਚਾਨਣਾ ਪਾਇਆ। ਉਹਨਾ ਵੱਲੋ ਬੱਚਿਆ ਨਾਲ ਆਪਣੇ ਮਨ ਦੀਆ ਗੱਲਾ ਸਾਂਝੀਆ ਕੀਤੀਆ ਗਈਆ। ਉਹਨਾ ਦੱਸਿਆ ਕਿ ਜੇਕਰ ਜਿੰਦਗੀ ਵਿੱਚ ਸਫਲਤਾ ਹਾਸਿਲ ਕਰਨੀ ਹੈ ਤਾਂ ਸਭ ਤੋ ਪਹਿਲਾ ਸਾਨੂੰ ਇੱਕ ਮੰਜਿਲ ਤੈਅ ਕਰਨੀ ਹੋਵੇਗੀ, ਮੰਜਿਲ ਤੈਅ ਕੀਤੇ ਬਿਨਾ ਕੀਤੀ ਗਈ ਮਿਹਨਤ ਵੀ ਕੋਈ ਫਲ ਨਹੀ ਦਿੰਦੀ। ਸਾਨੂੰ ਜਿੰਦਗੀ ਵਿੱਚ ਕਿੰਨੀਆ ਵੀ ਮੁਸ਼ਕਿਲਾ ਦਾ ਸਾਹਮਣਾ ਕਿਉ ਨਾ ਕਰਨਾ ਪਵੇ ਪਰ ਹਾਰ ਨਹੀ ਮੰਨਣੀ ਚਾਹੀਦੀ ਬਲਕਿ ਆਪਣੀ ਮਿਹਨਤ ਅਤੇ ਸੰਘਰਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ। ਇਸ ਮੋਕੇ ਐਸ ਐਸ ਪੀ ਫਾਜ਼ਿਲਕਾ ਡਾ. ਕੇਤਨ ਪਾਟਿਲ ਅਤੇ ਕਮਿਸ਼ਨਰ ਵਿਕਰਮਜੀਤ ਦੁੱਗਲ ਵੱਲੋ ਬੱਚਿਆ ਨੂੰ ਮੇਹਨਤ ਕਰਨ, ਨਸ਼ੇ ਤੋ ਦੂਰ ਰਹਿਣ ਅਤੇ ਦੇਸ਼ ਸੇਵਾ ਕਰਨ ਦੀ ਸਹੂੰ ਵੀ ਚੁਕਾਈ ਗਈ ।
ਡਾ. ਕੇਤਨ ਪਾਟਿਲ ਨੇ ਸੰਬੋਧਨ ਕਰਦੇ ਦੱਸਿਆ ਕਿ ਚੰਗਿਆ ਪੁਲਸ ਸੇਵਾਵਾਂ ਲਈ ਕਮਿਸ਼ਨਰ ਦੁੱਗਲ ਨੂੰ ਸਾਲ ੨੦੧੪ ਵਿੱਚ ਅੋਰਲੈਂਡੋ, ਫਲੋਰਿਡਾ(ਅਮਰੀਕਾ) ਇੰਟਰਨੈਸ਼ਨਲ ਐਸੋਸਿਏਸ਼ਨ ਆਂਫ ਪੁਲਿਸ ਚੀਫਸ ਵੱਲੋ ਹੋਮਲੈਂਡ ਸਕਿਉਰਿਟੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਮੋਕੇ ਵਿਕਰਮਜੀਤ ਦੁੱਗਲ ਦੇ ਮਾਤਾ ਸ੍ਰੀਮਤੀ ਸੁਰਿੰਦਰ ਦੁੱਗਲ, ਭਰਾ ਸਿਮਰਨਜੀਤ ਦੁੱਗਲ, ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੇ ਮਾਤਾ ਸ੍ਰੀਮਤੀ ਊਸ਼ਾ ਬਾਲੀਰਾਮ ਅਤੇ ਜਿਲਾ ਫਾਜਿਲਕਾ ਦੇ ਸਮੂਹ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜਿਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media