Saturday, November 21, 2026

ਫਾਜ਼ਿਲਕਾ ਪੁਲਿਸ ਨੇ ਜ਼ਿਲੇ ਵਿੱਚ ਵੱਖ ਵੱਖ ਥਾਵਾਂ ਤੇ ਪਕੜੀ ਨਸ਼ੇ ਦੀ ਖੇਪ

ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ: ਡਾ: ਕੇਤਨ ਪਾਟਿਲ

PPN2804201721ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰੰਮ ਤਹਿਤ ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾ ਹੇਠ ਫਾਜਿਲਕਾ ਜਿਲਾ ਪੁਲਿਸ ਵੱਲੋ ਕੱਲ ਮਿਤੀ 27 ਅਪ੍ਰੈਲ ਨੂੰ ਜਿਲੇ ਦੇ ਵੱਖ-ਵੱਖ ਥਾਣਿਆ ਵਿੱਚ 12 ਵਿਅਕਤੀਆ ਖਿਲਾਫ ਨਸ਼ੇ ਸਬੰਧੀ 08 ਮੁੱਕਦਮੇ ਦਰਜ ਕੀਤੇ ਗਏ ਅਤੇ ਇਹਨਾ ਪਾਸੋ ਕਈ ਲੀਟਰ ਲਾਹਣ, ਭੁੱਕੀ ਚੂਰਾ ਪੋਸਤ, ਭੱਚੀ, ਠੇਕਾ ਸ਼ਰਾਬ ਬਰਾਮਦ ਕੀਤੀ ਗਈ ਅਤੇ ਇੱਕ ਨਜਾਇਜ ਤੋਰ ਤੇ ਚਲਾਏ ਜਾ ਰਹੇ ਨਸ਼ਾ ਛੁਡਾਉ ਕੇਂਦਰ ਨੂੰ ਵੀ ਸੀਲ ਕੀਤਾ ਗਿਆ ਹੈ।
ਇਸੇ ਲੜੀ ਤਹਿਤ ਥਾਣਾ ਖੂਈਆ ਸਰਵਰ ਦੇ ਪਿੰਡ ਦੋਲਤਪੁਰਾ ਨਜਦੀਕ ਕਿ੍ਰਸ਼ਨ ਲਾਲ ਪੁੱਤਰ ਹੰਸ ਰਾਜ ਵਾਸੀ ਸੱਪਾਵਾਲੀ ਤੋ 09 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀ ਖਿਲਾਫ ਮੁੱਕਦਮਾ ਦਰਜ ਕਰਕੇ ਗਿ੍ਰਫਤਾਰ ਕੀਤਾ ਗਿਆ। ਥਾਣਾ ਸਿਟੀ-੧ ਅਬੋਹਰ ਦੇ ਦਵਿੰਦਰ ਕੁਮਾਰ ਨੇ ਈਦਗਾਹ ਬਸਤੀ ਪਾਸੋ ਗੁਰਪ੍ਰੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਈਦਗਾਹ ਬਸਤੀ ਪਾਸੋ 192 ਬੋਤਲਾ ਠੇਕਾ ਸ਼ਰਾਬ ਦੇਸੀ ਬ੍ਰਾਮਦ ਕਰਕੇ ਦੋਸ਼ੀ ਖਿਲਾਫ ਆਬਕਾਰੀ ਐਕਟ ਅਧੀਨ ਥਾਣਾ ਸਿਟੀ-੧ ਅਬੋਹਰ ਵਿਖੇ ਮਾਮਲਾ ਦਰਜ ਕੀਤਾ। ਥਾਣਾ ਸਦਰ ਫਾਜਿਲਕਾ ਦੇ ਅਧਿਕਾਰੀ ਪਿ੍ਰਤਪਾਲ ਸਿੰਘ ਨੇ ਪਿੰਡ ਨਵਾ ਸਲੇਮਸ਼ਾਹ ਦੇ ਨੇੜਿਉ ਲੇਖ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਗੰਜੂਆਣਾ ਕੋਲੋ ਇੱਕ ਚਾਲੂ ਭੱਠੀ ਅਤੇ 10 ਲੀਟਰ ਲਾਹਣ ਤੋ ਇਲਾਵਾ ਸਵਾ ਸੱਤ ਬੋਤਲਾ ਸ਼ਰਾਬ ਦੇਸੀ ਬਰਾਮਦ ਕਰਕੇ ਦੋਸ਼ੀ ਖਿਲਾਫ ਆਬਕਾਰੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਗਿ੍ਰਫਤਾਰ ਕਰ ਲਿਆ।
ਇਸੇ ਤਰਾ ਅਸ਼ੋਕ ਕੁਮਾਰ ਉਪ ਕਪਤਾਨ ਪੁਲਿਸ ਸਬ ਡਵੀਜਨ ਜਲਾਲਾਬਾਦ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਨਾਲ ਵੱਖ-ਵੱਖ ਟੀਮਾ ਵੱਲੋ ਹਲਕਾ ਜਲਾਲਾਬਾਦ ਦੇ ਪਿੰਡ ਮਹਾਲਮ ਵਿਖੇ ਛਾਪਾਮਾਰੀ ਕੀਤੀ ਗਈ, ਛਾਪੇਮਾਰੀ ਦੋਰਾਨ ਵੱਖ-ਵੱਖ ਵਿਅਕਤੀਆ ਅਤੇ ਅੋਰਤਾ ਪਾਸੋ ਨਜਾਇਜ ਸ਼ਰਾਬ ਕੱਢਣ ਲਈ ਪਾਈ ਹੋਈ 7000 ਲੀਟਰ ਲਾਹਣ ਬ੍ਰਾਮਦ ਕੀਤੀ ਹੈ। ਜਿਸ ਸਬੰਧੀ ਆਬਕਾਰੀ ਐਕਟ ਅਧੀਨ ਥਾਣਾ ਸਦਰ ਜਲਾਲਾਬਾਦ ਵਿਖੇ ਗੁਰਮੀਤ ਕੋਰ ਪਤਨੀ ਗੁਰਨਾਮ ਸਿੰਘ ਅਤੇ ਨਿੰਮੋ ਪਤਨੀ ਚੰਨਣ ਸਿੰਘ, ਬੂੜ ਸਿੰਘ ਪੁੱਤਰ ਬਲਵੀਰ ਸਿੰਘ, ਆਸ਼ਾ ਰਾਣੀ ਪਤਨੀ ਗੁਰਮੇਲ ਸਿੰਘ ਅਤੇ ਬਚਨ ਸਿੰਘ ਪੁੱਤਰ ਇੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਸ ਤੋ ਇਲਾਵਾ ਜਲਾਲਾਬਾਦ ਨਜਦੀਕ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਨਜਾਇਜ ਤੋਰ ਤੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਕੇ ਮੁਨੀਸ ਕੁਮਾਰ ਪੁੱਤਰ ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਸਤਪਾਲ ਸਿੰਘ ਪੁੱਤਰ ਲੱਖਾ ਸਿੰਘ, ਰਾਹੁਲ ਧਾਮੀ ਪੁੱਤਰ ਰਜੀਵ ਕੁਮਾਰ ਵਾਸੀਆਨ ਜੀਰਾ ਖਿਲਾਫ ਮੁੱ: ਨੰ. ੬੧ ਮਿਤੀ ੨੭-੦੪-੧੭ ਅ/ਧ ੩੪੨,੪੨੦,੪੬੫,੪੭੧,੪੬੮,੧੨੦-ਬੀ ਭ:ਦ, ੧੫(੨) ਇੰਡੀਅਨ ਮੈਡੀਕਲ ਕਾਊਸਿਲ ਐਕਟ ੧੯੫੬ ਅਧੀਨ ਥਾਣਾ ਸਿਟੀ ਜਲਾਲਾਬਾਦ ਵਿਖੇ ਮੁੱਕਦਮਾ ਦਰਜ ਕੀਤਾ ਗਿਆ। ਜਿਲਾ ਫਾਜਿਲਕਾ ਦੀ ਪੁਲਿਸ ਵੱਲੋ ਨਸ਼ਿਆ ਦੇ ਖਾਤਮੇ ਲਈ ਚਲਾਈ ਗਈ ਮੁਹਿੰੰਮ ਵਿੱਚ ਇਹ ਇੱਕ ਵੱਡੀ ਉਪਲਬਧੀ ਹਾਸਿਲ ਹੋਈ ਹੈ ।
ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਨੇ ਅੱਗੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ। ਜੇਕਰ ਜਿਲੇ ਦੇ ਅੰਦਰ ਕੋਈ ਵੀ ਵਿਅਕਤੀ ਨਸ਼ੇ ਦਾ ਧੰਦਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾ ਨੇ ਇਹ ਵੀ ਦੱਸਿਆ ਕਿ ਆਮ ਲੋਕ ਜਿਲੇ ਅੰਦਰ ਨਸ਼ੇ ਸਬੰਧੀ ਕੋਈ ਵੀ ਜਾਣਕਾਰੀ ਪੁਲਿਸ ਨੂੰ ਦੇਣਾ ਚਾਹੁੰਦੇ ਹਨ ਤਾਂ ਉਹ ਸਿੱਧਾ ਉਹਨਾ ਨਾਲ ਵੀ ਸੰਪਰਕ ਕਰ ਸਕਦੇ ਹਨ। ਸੂਚਨਾ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply