Saturday, November 21, 2026

ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਟੂਰਨਾਮੈਂਟ ਜਾਰੀ

PPN2804201726ਚੌਂਕ ਮਹਿਤਾ, 28 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਕੱਲ ਰੋਜ ਤੋਂ ਚੱਲ ਰਹੇ ਯਾਦਗਾਰੀ ਹਾਕੀ ਟੂਰਨਾਮੈਂਟ 2017 (ਅੰਡਰ 17 ਵਰਗ) ਦਾ ਦੂਜਾ ਦਿਨ ਸਫਲਤਾਪੂਰਵਕ ਰਿਹਾ, ਜਿਸ ਦਾ ਫਾਈਨਲ 29 ਅਪ੍ਰੈਲ 2017 ਨੂੰ ਕਰਵਾਇਆ ਜਾ ਰਿਹਾ ਹੈ।ਅੱਜ ਵੀ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਵਿਚਾਲੇ ਰੋਮਾਂਚਿਕ ਅਤੇ ਫਸਵੇਂ ਮੁਕਾਬਲੇ ਰਹੇ ਅਤੇ ਟੀਮਾਂ ਫਾਈਨਲ ‘ਚ ਪੁੱਜੀਆਂ।ਇਸ ਖਾਸ ਮੌਕੇ ਤੇ ਸਾਡੇ ਇਲਾਕੇ ਦੇ ਉਲੰਪੀਅਨ ਬਲਬੀਰ ਸਿੰਘ ਰੰਧਾਵਾ ਜੀ ਸਾਡੇ ਦਰਮਿਆਨ ਪਹੁੰਚੇ, ਟੀਮਾਂ ਨੂੰ ਆਸ਼ੀਰਵਾਦ ਦਿੱਤਾ ਤੇ ਆਪਣੀ ਐਂਕਰਿੰਗ ਨਾਲ ਟੀਮਾਂ ਅਤੇ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ।ਇਸ ਮੌਕੇ ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸੁਪਰਡੈਂਟ ਬਾਜ ਸਿੰਘ, ਕਾਲਜ ਸੁਪਰਡੈਂਟ ਮੈਡਮ ਕੁਲਦੀਪ ਕੌਰ, ਹਰਭਜਨ ਸਿੰਘ (ਕੋਚ), ਬਲਜਿੰਦਰ ਸਿੰਘ (ਕੋਚ), ਗੁਰਦੀਪ ਸਿੰਘ (ਡੀ.ਪੀ), ਕੈਪਟਨ ਸਤਨਾਮ ਸਿੰਘ, ਬਸੰਤ ਸਿੰਘ ਆਦਿ ਨੇ ਹਾਕੀ ਦੀਆਂ ਟੀਮਾਂ ਨੂੰ ਆਸ਼ੀਰਵਾਦ ਅਤੇ ਫਾਈਨਲ ਮੈਚ ਲਈ ਸ਼ੁੱਭ ਇਛਾਵਾਂ ਦਿੱਤੀਆਂ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply