Saturday, November 21, 2026

ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਚੇਤਨਾ ਮਾਰਚ ਕੱਢਿਆ

ਨਵ-ਨਿਯੁੱਕਤ ਪਿ੍ਰੰ. ਮੈਡਮ ਰੇਖਾ ਮਹਾਜਨ ਦੀ ਇਲਾਕਾ ਵਾਸੀਆਂ ਕੀਤੀ ਸ਼ਲਾਘਾ

PPN2804201727ਚੌਂਕ ਮਹਿਤਾ, 28 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਜਿਲਾ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ `ਤੇ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਹੁੰਦੇ ਨੁਕਸਾਨ ਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਬਣੇ ਕਨੂੰਨਾਂ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਕਈ ਖੇਤੀਬਾੜੀ ਅਫਸਰ ਕਸ਼ਮੀਰ ਸਿੰਘ ਬੋਹੜੂ ਅਤੇ ਉਹਨਾਂ ਦੀ ਟੀਮ ਵੱਲੋਂ ਸ.ਸ.ਸ ਸਕੂਲ ਮਹਿਤਾ ਨੰਗਲ ਦੇ ਬੱਚਿਆਂ ਨੂੰ ਨਾਲ ਲੈ ਕੇ ਪਿ੍ਰੰ. ਮੈਡਮ ਰੇਖਾ ਮਹਾਜਨ ਦੀ ਯੋਗ ਅਗਵਾਈ ਹੇਠ ਇਕ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ।ਜਿਸ ਵਿੱਚ ਸਕੂਲ ਦੇ ਵਿਦਿਆਰਥੀਆ ਨੇ ਨਾੜ ਨੂੰ ਨਾ ਸਾੜਣ ਅਤੇ ਵਾਤਾਵਰਨ ਨੂੰ ਬਚਾਉਣ ਦੇ ਹੱਕ ਵਿਚ ਨਾਅਰੇ ਲਾਏ।ਇਸ ਮੌਕੇ ਸਕੂਲ ਸਟਾਫ ਮੈਡਮ ਸੁਖਜੀਤ ਕੌਰ, ਲਖਵਿੰਦਰ ਕੌਰ,ਹਰਵਿੰਦਰ ਸਿੰਘ, ਪੀ.ਟੀ ਸਰਬਜੀਤ ਸਿੰਘ, ਨਵਜੋਤ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਭਾਟੀਆ, ਹਰਵੰਤ ਸਿੰਘ ਨੇ ਹਿੱਸਾ ਲਿਆ ਤੇ ਖੇਤੀਬਾੜੀ ਵਿਭਾਗ ਵੱਲੋ ਏ.ਡੀ.ਓ ਗੁਰਜੋਤ ਸਿੰਘ, ਸਰਕਲ ਇੰਚਾਰਜ ਪਰਮਿੰਦਰ ਸਿੰਘ ਬਾਠ, ਰਾਜਵਿੰਦਰ ਸਿੰਘ ਆਦਿ ਮੌਜੂਦ ਸਨ।ਜਿਕਰਯੋਗ ਹੈ ਕਿ ਪੜਾਈ ਦੇ ਨਾਲ-ਨਾਲ ਸਕੂਲ ਵਲੋਂ ਕਰਵਾਈਆਂ ਜਾਂਦੀਆਂ ਸਮਾਜ ਸੇਵੀ ਗਤੀਵਿਧੀਆਂ ਕਾਰਣ ਇਲਾਕਾ ਵਾਸੀਆਂ ਵਲੋਂ ਨਵ-ਨਿਯੁੱਕਤ ਪਿ੍ਰੰ. ਮੈਡਮ ਰੇਖਾ ਮਹਾਜਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply