Saturday, November 21, 2026

ਪਿੰਡ ਬਾਲਿਓਂ ਵਿਖੇ ਘੋੜਿਆਂ ਦੀ ਦੌੜਾਂ 7 ਮਈ ਨੂੰ

ਸਮਰਾਲਾ, 28 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ  ਪਿੰਡ ਬਾਲਿਓਂ ਵਿਖੇ ਹਰ ਸਾਲ ਦੀ ਤਰਾਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ 7 ਮਈ ਦਿਨ ਐਤਵਾਰ ਨੂੰ ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਫੌਜੀ ਗਰਾਮ ਸਭਾ ਆਗੂ ਨੇ ਦੱਸਿਆ ਕਿ ਇਨਾਂ ਘੋੜ ਦੌੜਾਂ ਦਾ ਉਦਘਾਟਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਬਲਜਿੰਦਰ ਸਿੰਘ ਬਿੱਲਾ ਪੂਨੀਆਂ ਕਰਨਗੇ।ਥਰੋ ਘੋੜਿਆਂ ਦੀ ਦੌੜਾਂ ਤੇ ਪੂਰਨ ਤੌਰ `ਤੇ ਪਾਬੰਦੀ ਰਹੇਗੀ।ਇਨਾਂ ਦੌੜਾਂ ਦੌਰਾਨ ਕੁਮੈਂਟਰੀ ਅਤੇ ਟਾਈਮ ਕੀਪਰ ਦੀ ਭੂਮਿਕਾ ਮਾਸਟਰ ਗੁਰਮੇਲ ਸਿੰਘ ਝੱਲੀਆਂ ਕਰਨਗੇ।ਇਸ ਮੌਕੇ ਪਹਿਲੇ 21 ਸਥਾਨਾਂ ਤੇ ਰਹਿਣ ਵਾਲੇ ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ।ਘੋੜ ਦੌੜ ਦੇ ਚਾਲਕਾਂ ਦੀ ਹੌਸਲਾ ਅਫਜਾਈ ਲਈ ਉਨਾਂ ਦੀਆਂ ਪਤਨੀਆਂ ਵਾਸਤੇ ਸੋਨੇ ਕੋਕੇ ਦਿੱਤੇ ਜਾਣਗੇ।ਇਨਾਂ ਘੋੜ ਦੌੜਾਂ ਦੀ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਆਪ ਆਗੂ ਸਰਬੰਸ ਸਿੰਘ ਮਾਣਕੀ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪਰਮਜੀਤ ਸਿੰਘ ਢਿੱਲੋਂ ਯੂਥ ਅਕਾਲੀ ਆਗੂ (ਕੋਰ ਕਮੇਟੀ ਮੈਂਬਰ), ਬਾਬਾ ਜੀਤ ਸਿੰਘ ਦੁਬੁੱਰਜੀ, ਭੁਪਿੰਦਰ ਸਿੰਘ ਢਿੱਲੋਂ ਕਰਨਗੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply