Wednesday, November 4, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਬਾਲ ਸੁਰੱਖਿਆ ਅਫਸਰ ਨੂੰ ਟੇ੍ਰਨਿੰਗ ਦਿਤੀ ਗਈ

ਪਠਾਨਕੋਟ,28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN2804201731ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਜੀਆਂ ਦੀ ਹਦਾਇਤਾਂ ਮੁਤਾਬਕ ਸ੍ਰੀਮਤੀ ਅਮਨਦੀਪ ਕੋਰ ਚਾਹਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਅੱਜ ਬਾਲ ਸੁਰੱਖਿਆ ਅਫਸਰ ਨੂੰ ਟ੍ਰੇਨ ਕਰਨ ਲਈ ਟ੍ਰੇਨਿੰਗ ਦਿਤੀ ਗਈ।
ਇਹ ਟੇ੍ਰਨਿੰਗ ਪ੍ਰੋਗਰਾਮ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਹਾਜ਼ਰ ਹੋਏ ਵੱਖ-ਵੱਖ ਥਾਣਿਆਂ ਤੋ ਬਾਲ ਸੁਰੱਖਿਆ ਅਫਸਰ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਨਵੀਂ ਦਿੱਲੀ ਵੱਲੋਂ ਚਲਾਈ ਜਾ ਰਹੀ ਸਕੀਮ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਹਾਜ਼ਰ ਹੋਏ ਬਾਲ ਸੁਰੱਖਿਆ ਅਫਸਰ ਨੂੰ ਉਹਨਾਂ ਦੀਆਂ ਡਿਊਟੀਆਂ, ਜੁਵੇਨਾਇਲ ਜ਼ਸਟਿਸ ਐਕਟ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫਤ ਲੀਗਲ ਸਰਵਿਸਜ਼, ਚਾਈਲਡ ਲੇਬਰ ਐਕਟ, ਸੈਕਸ਼ਨ 498-ਏ, ਡੋਮੈਸਟਿਕ ਵਾਇਲੈਂਸ ਐਕਟ, ਸੈਕਸ਼ਨ 13-ਬੀ, ਸੈਕਸ਼ਨ 9, ਸੈਕਸ਼ਨ 125 ਸੀ.ਆਰ.ਪੀ.ਸੀ, ਜੁਵੇਨਾਇਲ ਜ਼ਸਟਿਸ ਐਕਟ, ਐਮ.ਏ.ਸੀ.ਟੀ ਐਕਟ ਬਾਰੇ ਟੇ੍ਰਨਿੰਗ ਦਿੱਤੀ ਗਈ ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply