ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਗਰੇਟ ਸਪੋਰਟਸ ਐਂਡ ਕਲੱਚਰ ਕਲੱਬ ਵੱਲੋਂ ਤੀਸਰਾ ਦੋ ਦਿਨਾ ਸਬ ਜੂਨੀਅਰ ਅੰਡਰ-13 ਇੰਟਰ ਸਕੂਲ ਕ੍ਰਿਕਟ ਕੱਪ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਦਾ ਉਦਘਾਟਨ ਮਾਨਵ ਅਧਿਕਾਰ ਵਿਭਾਗ ਕਾਂਗਰਸ ਆਈ ਦੇ ਜਿਲਾ ਚੇਅਰਮੈਨ ਤਾਹਿਰ ਸ਼ਾਹ ਤੇ ਬਾਬਾ ਸਲੀਮ ਸ਼ਾਹ ਅਤੇ ਜਿਲ੍ਹਾ ਜਨਰਲ ਸੈਕਟਰੀ ਵਿੱਕੀ ਧੂੰਨਾ ਨੇ ਕੀਤਾ।ਨਵਦੀਪ ਸਿੰਘ ਸਹੋਤਾ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਟੂਰਨਾਮੇਂਟ ਵਿਚ ਵੱਖ-ਵੱਖ ਸਕੂਲਾਂ ਦੀਆਂ 9 ਟੀਮਾਂ ਨੇ ਭਾਗ ਲਿਆ।ਟੂਰਨਾਮੈਂਟ ਦੀ ਸਲਾਘਾ ਕਰਦਿਆਂ ਤਾਹਿਰ ਸ਼ਾਹ ਨੇ ਕਿਹਾ ਕਿ ਨਸ਼ਿਆਂ ਤੇ ਕੌਹੜ ਵਿਚ ਫਸਦੀ ਜਾ ਰਹੀ ਨੋਜਵਾਨ ਪੀੜੀ ਨੂੰ ਖੇਡਾਂ ਵੱਲ ਜਾਗਰੂਕ ਕਰਨਾ ਬਹੁਤ ਹੀ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਨੋਜਵਾਨ ਪਹਿਲਵਾਨੀ, ਖੇਡਾ ਅਤੇ ਕੂਸ਼ਤੀ ਮੁਕਾਬਲਿਆ ਵਿਚ ਪੰਜਾਬ ਵਿਚ ਸਭ ਤੋਂ ਅੱਗੇ ਸੀ, ਪਰ ਨਸ਼ਿਆਂ ਦੇ ਕੌਹੜ ਨੇ ਪੰਜਾਬ ਦੇ ਭਵਿੱਖ ਨੂੰ ਕਲੰਕ ਲਗਾ ਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਹਰ ਇਕ ਸੰਸਥਾਂ ਨੂੰ ਅੱਗੇ ਆ ਕੇ ਨੋਜਵਾਨ ਪੀੜੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਦੇ ਹੋਏ ਖੇਡਾ ਵੱਲ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਨੌਜਵਾਨ ਨਸ਼ਿਆਂ ਦੇ ਕੌਹੜ ਤੋਂ ਦੂਰ ਰਹਿ ਕੇ ਦੇਸ਼ ਦੇ ਭਵਿੱਖ ਨੂੰ ਅੱਗੇ ਵਧਾਉਣ।ਇਸ ਮੌਕੇ ਕੋਚ ਰਜਿੰਦਰ ਕੁਮਾਰ, ਟੈਕਨੀਕਲ ਕੋਚ ਹਰਮੀਤ ਸਿੰਘ, ਬਲਜੀਤ ਸਿੰਘ ਗਿੱਲ, ਮੋਂਟੂ, ਰਿਸ਼ਬ ਪ੍ਰਧਾਨ ਵਾਰਡ 57, ਮੋਹਿਤ, ਰੋਹਿਤ ਰੰਧਾਵਾ, ਭੀਮ, ਵਰੂਣ, ਸੋਮਾ, ਗੋਤਮ, ਪ੍ਰਿੰਸ, ਵਿਜੇ, ਸਾਹਿਲ, ਰੋਹਿਤ, ਕਰਣ, ਸ਼ਾਮੂ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media