Friday, September 25, 2026

ਵਿਨੋਦ ਖੰਨਾ ਸਫਲ ਅਭਿਨੇਤਾ ਹੋਣ ਦੇ ਨਾਲ ਸਫਲ ਸੰਸਦ ਮੈਂਬਰ ਸਨ – ਰਾਜੇਸ਼ ਹਨੀ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ)  – PPN2904201719ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ‘ਤੇ ਮੈਬਰ ਰਾਜ ਸਭਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਐਡਵੋਕੇਟ ਰਾਜੇਸ਼ ਹਨੀ ਨੇ ਕਿਹਾ ਕਿ ਵਿਨੋਦ ਖੰਨਾ ਬਾਲੀਵੁੱਡ ਅੇਕਟਰ ਦੇ ਨਾਲ-ਨਾਲ ਇੱਕ ਸਫਲ ਸੰਸਦ ਮੈਂਬਰ ਵੀ ਸਨ ।ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਵਿਨੋਦ ਖੰਨਾ ਚਾਰ ਵਾਰ ਗੁਰਦਾਸਪੁਰ ਤੋਂਂ ਸੰਸਦ ਮੈਂਬਰ ਰਹੇ ਅਤੇ ਜਨਤਾ ਦੇ ਬੇਹੱਦ ਕਰੀਬ ਸਨ।ਉਨ੍ਹਾਂ ਨੇ ਜਿਲ੍ਹੇ ਦਾ ਬਹੁਪੱਖੀ ਵਿਕਾਸ ਕਰਵਾਇਆ ਸੀ ।ਮਲਿਕ ਨੇ ਕਿਹਾ ਕਿ ਵਿਨੋਦ ਖੰਨਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਕਹਿਣ ‘ਤੇ ਰਾਜਨੀਤੀ ਵਿੱਚ ਆਏ ਸਨ ਅਤੇ ਉਹਨਾਂ ਨੇ ਆਪਣਾ ਜੀਵਨ  ਦੇਸ਼ ਦੀ ਸੇਵਾ ਵਿੱਚ ਅਰਪਣ ਕੀਤਾ। ਸੰਸਦ ਮੈਂਬਰ ਵਜੋਂ ਉਨਾਂ ਨੇ ਮੁਕੇਰੀਆਂ ਸਮੇਤ ਪੰਜ ਦਰਿਆਵਾਂ ਉੱਤੇ ਪੁੱਲ ਦੀ ਉਸਾਰੀ ਕਰਵਾਈ ਸੀ ਅਤੇ ਪਠਾਨਕੋਟ ਵਿੱਚ ਏਅਰਪੋਰਟ  ਦੀ ਉਸਾਰੀ ਦਾ ਮਾਣ ਵੀ ਉਨ੍ਹਾਂ ਨੂੰ ਜਾਂਦਾ ਹੈ ।
ਇਸ ਮੌਕੇ ਸੁਰਿੰਦਰ ਸ਼ਰਮਾ, ਰਾਜੇਸ਼ ਕੰਧਾਰੀ, ਮਾਨਵ ਤਨੇਜਾ, ਰਮਨ ਸ਼ਰਮਾਾ, ਸਰਵਣ ਨਈਅਰ, ਜਯੋਤੀ ਬਾਲਾ, ਜਰਨੈਲ ਸਿੰਘ ਢੌਟ, ਸਤਨਾਮ ਕੌਰ, ਸਪਨਾ ਭੱਟੀ, ਬਲਵਿੰਦਰ ਬੋਬੀ, ਸੁਰਿੰਦਰ ਦੁੱਗਲ, ਡਾ. ਰਾਮ ਚਾਵਲਾ, ਸਲਿਲ ਕਪੂਰ, ਜੋਗਿੰਦਰ ਬਾਵਾ, ਸੁਸ਼ੀਲ ਕੁਮਾਰ, ਮੋਨੂ ਮਹਾਜਨ, ਅੰਕੁਸ਼ ਮੇਹਰਾ, ਸੁਮਿਤ ਸੇਠ ਵਿਸ਼ਾਲ ਮਹਿਤਾ, ਮਨਜੀਤ ਮਿੰਟਾ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply