Saturday, April 18, 2026

ਬੀ.ਬੀ.ਕੇ ਡੀ.ਏ.ਵੀ. ਕਾਲਜ ਵਿਖੇ ਫੇਅਰਵੈਲ ‘ਖੁਸ਼ਰੰਗ 2017’ ਦਾ ਆਯੋਜਨ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – PPN2904201720ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਉਰਵੀ ਆਡੀਟੋਰੀਅਮ ਵਿਖੇ ਵਿਦਾਇਗੀ ਸਮਾਰੋਹ ਮੌਕੇ ‘ਖੁਸ਼ਰੰਗ…ਕਲਰ ਆਫ ਜੁਆਏ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਇਸ ਵਿਦਾਇਗੀ ਸਮਾਰੋਹ ਮੌਕੇ ਬੇਦੀ ਗਰੁੱਪ ਆਫ਼ ਇੰਡਸਟਰੀਜ਼ ਤੋਂ ਮਿਸਜ਼ ਇਕਬਾਲ ਬੇਦੀ ਬਤੌਰ ਮੁੱਖ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ।
ਮੁੱਖ ਮਹਿਮਾਨ ਸ਼੍ਰੀਮਤੀ ਬੇਦੀ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਜੀਵਨ ਵਿਚ ਸਖ਼ਤ ਮਿਹਨਤ, ਨਿਮਰਤਾ ਅਤੇ ਮਨੁੱਖਤਾ ਦੀ ਸੇਵਾ ਵਰਗੇ ਗੁਣ ਪੇਦਾ ਕਰਨੇ ਚਾਹੀਦੇ ਹਨ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆਂ ਨੇ ਮੁੱਖ ਮਹਿਮਾਨ ਸ੍ਰੀਮਤੀ ਬੇਦੀ ਦਾ ਨਿੱਘੇ ਸੁਆਗਤ ਉਪਰੰਤ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਜੀਵਨ ਦੇ ਹਰੇਕ ਖੇਤਰ ਵਿਚ ਚੁਣੋਤੀਆਂ ਦਾ ਹਿੰਮਤ ਦਾ ਸਾਹਮਣਾ ਕਰਨਾ ਚਾਹੀਦਾ ਹੈ।ਉਨਾਂ ਨੂੰ ਅਜਿਹੇ ਉੱਚ ਕਰਮ ਕਰਨੇ ਚਾਹੀਦੇ ਹਨ, ਜਿਸ ਉਤੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਮਾਣ ਹੋਵੇ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਲੜਕੀਆਂ ਵਿੱਚ ਬਾਹਰੀ ਸੁੰਦਰਤਾ ਦੇ ਨਾਲ-ਨਾਲ ਮਨ ਦੀ ਸੁੰਦਰਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਉਹ ਆਪਣੇ ਨੈਤਿਕ ਮੁੱਲਾਂ ਨੂੰ ਧਾਰਨ ਕਰਨ, ਆਤਮ ਵਿਸ਼ਵਾਸ਼ ਬਣਾਏ ਰੱਖਣ ਅਤੇ ਰਿਸ਼ਤਿਆਂ ਨੂੰ ਆਦਰ ਸਤਿਕਾਰ ਦੇਣ। ਉਨਾਂ ਨੇ ਵਿਦਿਆਰਥਣਾਂ ਨੂੰ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਵਿਦਿਆਰਥਣਾਂ ਨੇ ਗੀਤ-ਸੰਗੀਤ, ਡਾਂਸ, ਮਿਮਕਰੀ ਅਤੇ ਹੋਰ ਕਈ ਹਾਸ-ਰਸੀ ਵੰਨਗੀਆਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ਅਤੇ ਮਾਡਲਿੰਗ ਦੇ ਤਿੰਨ ਪੜਾਵਾਂ ਤਹਿਤ ਆਪਣੀ ਸੁੰਦਰਤਾ, ਕਲਾ ਤੇ ਪ੍ਰਤਿਭਾ ਦਾ ਸੁਚੱਜਾ ਪ੍ਰਦਰਸ਼ਨ ਕੀਤਾ।ਸਮਾਰੋਹ ਵਿੱਚ ਜੱਜਾਂ ਦੀ ਭੂਮਿਕਾ ਡਾ. ਜੀਵਨ ਸੋਢੀ, ਡਾ. ਰਸ਼ਮੀ ਕਾਲੀਆ ਅਤੇ ਪ੍ਰੋ. ਕਮਾਇਨੀ ਨੇ ਬਾਖੂਬੀ ਨਿਭਾਈ।
ਮਾਡਲਿੰਗ ਵਿੱਚ ਬੀ.ਕਾਮ ਦੀ ਮਿਸ. ਅਕਾਂਕਸ਼ਾ ਸ਼ਰਮਾ ਨੇ ਨੂੂਰ-ਏ-ਜਹਾਨ, ਬੀ.ਏ ਦੀ ਮਿਸ. ਸ਼ਗੁਨ ਨੇ ਨੂਰ-ਏ-ਮਹਿਫਲ ਅਤੇ ਬੀ.ਕਾਮ ਦੀ ਮਿਸ. ਸ਼੍ਰਿਸਟੀ ਗਰੋਵਰ ਨੇ ਨੂਰ-ਏ-ਨਜ਼ਰ ਦਾ ਖਿਤਾਬ ਜਿੱਤਿਆ।ਪ੍ਰਿੰਸੀਪਲ ਡਾ. ਵਾਲੀਆ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਬੇਦੀ ਨੇ ਜੇਤੂਆਂ ਨੂੰ ਖਿਤਾਬ ਦੇ ਕੇ ਸਨਮਾਨਿਤ ਕੀਤਾ।ਵਿਦਾਇਗੀ ਦੀ ਇਸ ਘੜੀ ‘ਤੇ ਵਿਦਿਆਰਥਣਾਂ ਦੇ ਚਿਹਰਿਆਂ ‘ਤੇ ਖੁਸ਼ੀ ਹੋਣ ਦੇ ਨਾਲ-ਨਾਲ ਅੱਖਾਂ ਵਿਚ ਨਮੀ ਵੀ ਵੇਖਣ ਨੂੰ ਮਿਲੀ।ਇਸ ਮੌਕੇ ਡੀਨ, ਯੂਥ ਫੈਸਟੀਵਲ ਪ੍ਰੋ. ਡਾ. ਰਿਤੂ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਸਮੇਤ ਕਾਲਜ ਦਾ ਟਿਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੀ ਮੌਜੂਦ ਸੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply