Sunday, August 2, 2026

ਸਰਸਵਤੀ ਕਾਲਜ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਦੀ ਸਲਾਨਾ ਕਨਵੋਕੇਸ਼ਨ ਆਯੋਜਿਤ

ਜੰਡਿਆਲਾ ਗੁਰੂ, 30 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – PPN3004201708ਅੰਮ੍ਰਿਤਸਰ ਦੀ ਪ੍ਰਮੁੱਖ ਸੰਸਥਾ ਸਰਸਵਤੀ ਕਾਲਜ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਦੀ ਸਲਾਨਾ ਕਨਵੋਕੇਸ਼ਨ ਜੰਡਿਆਲਾ ਗੁਰੂ ਵਿੱਚ ਆਯੋਜਿਤ ਕੀਤੀ ਗਈ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਿਧਾਇਕ ਅਤੇ ਐਸ.ਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾਕਟਰ ਰਾਜਕੁਮਾਰ ਸ਼ਾਮਿਲ ਹੋਏ।ਕਨਵੋਕੇਸ਼ਨ ਸਮਾਗਮ ਦੀ ਅਗਵਾਈ ਕਾਲਜ ਦੇ ਚੇਅਰਮੈਨ ਵਿਰਾਟ ਦੇਵਗਨ ਅਤੇ ਮੈਨਜਿੰਗ ਡਾਇਰੈਕਟਰ ਸ਼੍ਰੀਮਤੀ ਕਮਲ ਦੇਵਗਨ ਨੇ ਕੀਤੀ।ਡਾਕਟਰ ਰਾਜਕੁਮਾਰ ਵੇਰਕਾ ਵੱਲੋ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਲੇਸਮੈਂਟ ਮਿਲੇ ਅਤੇ ਹਰੇਕ ਵਿਦਿਆਰਥੀ ਨੂੰ ਅੱਗੇ ਵਧਣ ਦਾ ਮੌਕਾ ਮਿਲੇ।ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਨੂੰ ਡਰੱਗਜ਼ ਮੁਕਤ ਬਣਾਉਣ ਵਿੱਚ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਕਿਹਾ ਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਜਗਜੀਤ ਸਿੰਘ ਵੱਲੋ ਕਾਲਜ ਦੀਆਂ ਉਪਲੱਬਧੀਆਂ ਬਾਰੇ ਸਾਲਾਨਾ ਰਿਪੋਰਟ ਪੜੀ।ਉਨ੍ਹਾਂ ਦੱਸਿਆ ਕਿ ਕਾਲਜ ਦਾ ਉਦੇਸ਼ ਹੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਆਪਣੇ ਪੈਰਾਂ ਤੇ ਖੜੇ ਕਰਨਾ ਹੈ ।ਪਿੱਛਲੇ 16 ਸਾਲਾਂ ਤੋਂ ਕਾਲਜ ਇਸ ਕਰਤਵ ਨੂੰ ਬਾਖੂਬੀ ਨਿਭਾਅ ਰਿਹਾ ਹੈ।ਕਾਲਜ ਵਿੱਚ ਪੜੇ ਹੋਏ ਵਿਦਿਆਰਥੀ ਅੱਜ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ।ਸਮਾਗਮ ਦੇ ਅੰਤ ਵਿੱਚ ਕਾਲਜ ਦੇ ਚੇਅਰਮੈਨ ਵੱਲੋ ਆਏ ਹੋਏ ਮੁੱਖ ਮਹਿਮਾਨ ਤੇ ਬਾਕੀ ਮਹਿਮਾਨਾ ਦਾ ਧੰਨਵਾਦ ਕੀਤਾ ।
ਇਸ ਮੌਕੇ ਪ੍ਰਿੰਸੀਪਲ ਵਿਨੀਤ ਸਰੀਨ, ਐਡਵੋਕੇਟ ਜੇ.ਐਸ ਵਿਰਕ, ਰਾਜਕੁਮਾਰ ਭਾਰਗਵ ਚੇਅਰਮੈਨ ਓ.ਬੀ.ਸੀ ਸੈਲ ਪੰਜਾਬ ਕਾਂਗਰਸ, ਹਰਪ੍ਰੀਤ ਸਿੰਘ ਰਾਜਪੂਤ ਕਨੈਡਾ, ਐਨ.ਕੇ ਪੂਰੀ ਸੋਸ਼ਲ ਵਰਕਰ, ਚੰਦਰ ਦੇਵਗਨ ਜਿਲਾ ਸੈਕਟਰੀ ਇੰਡੀਅਨ ਨੈਸ਼ਨਲ ਕਾਂਗਰਸ, ਡਾਕਟਰ ਹਰਵਿੰਦਰ ਸੰਧੂ, ਐਡਵੋਕੇਟ ਧਨਜੀਤ ਸਿੰਘ, ਰਾਜਾ ਜੰਗ, ਅਸ਼ਵਨੀ ਸ਼ਰਮਾ, ਨਰਿੰਦਰ ਸ਼ਰਮਾ ਸੀਨੀਅਰ ਜਰਨਲਿਸਟ ਅਤੇ ਸਮੂਹ ਸਟਾਫ ਹਾਜਿਰ ਸੀ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply