ਬਠਿੰਡਾ, 1 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਵੱਲੋਂ ਇਕ ਮਾਹਿਰ ਭਾਸ਼ਨ ਕਰਕੇ ਵਿਸ਼ਵ ਪਸ਼ੂ ਧਨ ਦਿਵਸ ਮਨਾਇਆ ਗਿਆ।ਇਸ ਮਾਹਿਰ ਭਾਸ਼ਨ ਦਾ ਵਿਸ਼ਾ ਪਸ਼ੂਆਂ ਦੀਆਂ ਬਿਮਾਰੀਆਂ ਉਹਨਾਂ ਦੀ ਦੇਖਭਾਲ ਅਤੇ ਬਚਾਅ ਦੇ ਤਰੀਕੇ ਸੀ।ਪਿੰਡ ਬਾਦਲ ਪੋਲੀਕਲੀਨਿਕ ਦੇ ਇੰਚਾਰਜ ਡਾ. ਦਵਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਮੁੱਖ ਵਕਤੇ ਦੀ ਭੂਮਿਕਾ ਨਿਭਾਉਂਦੇ ਹੋਇਆ ਪਸ਼ੂਆਂ ਦੀਆਂ ਭਿਆਨਕ ਬਿਮਾਰੀਆਂ ਜਿਵੇਂ ਹਲਕਾਅ, ਟੀ.ਵੀ, ਵਰਲਡਫਿਊ, ਬਰੂਸੈਲੋਸਿਸ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।ਉਹਨਾਂ ਇਸ ਮੌਕੇ ਇਨਾਂ ਭਿਆਨਕ ਬਿਮਾਰੀਆਂ ਦੇ ਬਚਾਅ ਅਤੇ ਪਸ਼ੂ ਧਨ ਦੀ ਸਹੀ ਸੇਹਤ ਸੰਭਾਲ ਸਬੰਧੀ ਨੁਸਖੇ ਸਭ ਨਾਲ ਸਾਂਝੇ ਕੀਤੇ।ਇਸ ਤੋਂ ਛੁੱਟ ਖੋਜ਼ ਖੇਤਰ ਦੇ ਲੋੜੀਂਦੇ ਵਿਸ਼ੇ ਵੀ ਡਾ. ਸਿੱਧੂ ਹੋਰਾਂ ਨੇ ਸਟਾਫ ਅਤੇ ਵਿਦਿਆਰਥੀਆਂ ਦੇ ਸਨਮੁੱਖ ਕੀਤੇ।ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਬੁਲਾਰਿਆਂ ਵਲੋਂ ਭਵਿੱਖ ਵਿਚ ਵੀ ਨਿੱਘਰ ਭਾਈਚਾਰਕ ਸਾਂਝ ਦੀ ਉਮੀਦ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਕਾਲਜ ਦੇ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ। ਡਾ. ਅਜਮੇਰ ਸਿੰਘ ਵਲੋਂ ਸਭ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸੰਚਾਲਕਤਾ ਅਤੇ ਸ਼ੇਸ਼ਨ ਗਤੀਵਿਧੀਆਂ ਡਾ. ਦਰਸ਼ਨ ਸਿੰਘ ਸਿੱਧੂ ਵਲੋਂ ਨਿਭਾਈਆਂ ਗਈਆਂ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਜਿਥੇ ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਸਿੱਧੂ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਭਾਸ਼ਨ ਆਯੋਜਨ ਸਬੰਧੀ ਸ਼ਲਾਘਾ ਕੀਤੀ ਉਥੇ ਉਹਨਾਂ ਮਾਹਰ ਬੁਲਾਰੇ ਡਾ. ਦਵਿੰਦਰ ਸਿੰਘ ਸਿੱਧੂ ਦਾ ਇਸ ਭਾਸ਼ਨ ਸਬੰਧੀ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media