ਬੰਦ ਪਏ ਸੀ.ਸੀ.ਟੀ.ਵੀ. ਕੈਮਰੇ ਜ਼ਲਦ ਠੀਕ ਹੋਣਗੇ ਐਸ.ਐਚ.ਓ
ਧੂਰੀ, 1 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –
ਸ਼ਹਿਰ ਦੇ ਨਵੇਂ ਐਸ.ਐਚੋ ਨੇ ਪੱਤਰਕਾਰਾਂ ਨਾਲ ਕੀਤੀ ਮੀਟੰਗ ਦੌਰਾਨ ਦੱਸਿਆ ਕਿ ਸ਼ਹਿਰ ਅੰਦਰ ਅਮਨ ਤੇ ਕਾਨੂੰਨ ਬਹਾਲ ਕਰਨ ਲਈ ਲੋਕਾਂ ਦੇ ਸਹਿਜੋਗ ਦੀ ਲੌੜ ਹੈ ਉਥੇ ਉਨਾਂ ਕਿਹਾ ਕੀ ਸਮਾਜ ਵਿਚ ਵਾਪਰਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਂਗੀ ਅਤੇ ਮਾੜੇ ਅਨਸ਼ਰਾ ਪ੍ਰਤੀ ਕਿਸੇ ਕਿਸਮ ਦੀ ਸਿਫ਼ਾਰਿਸ਼ ਨਹੀਂ ਮਨੀ ਜਾਵੇਗੀ ਉਨ੍ਹਾਂ ਸ਼ਹਿਰ ‘ਚ ਹੋ ਰਹੀਆਂ ਚੋਰੀਆਂ ਅਤੇ ਚੈਨੀ ਝੱਪਟਣ ਦੀਆ ਘਟਨਾਵਾਂ ਪ੍ਰਤੀ ਕਿਹਾ ਕਿ ਪੁਲਿਸ ਵੱਲੋਂ ਦੋ ਸ਼ੱਕੀ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਸੀਸੀਟੀਵੀ ਕੈਮਰੇ ਤੋਂ ਲਈ ਫੁਟੇਜ ਨੂੰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਕਾਬੂ ਕਰਨ ਚ ਮਦਦ ਮਿਲ ਸਕੇ।ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਨਤਕ ਥਾਵਾਂ, ਪਾਰਕ, ਸਕੂਲਾਂ ਅਤੇ ਟਿਊਸ਼ਨ ਕੇਂਦਰਾਂ ਨੇੜੇ ਗਸ਼ਤ ਨੂੰ ਤੇਜ ਕੀਤਾ ਜਾਵੇਂਗਾ ਅਤੇ ਸ਼ਹਿਰ ਵਿਚ ਬੰਦ ਸੀ.ਸੀ.ਟੀ.ਵੀ ਕੈਮਰਿਆ ਨੂੰ ਜਲਦੀ ਹੀ ਠੀਕ ਕਰਵਾਇਆ ਜਾਵੇਗਾ ਅਤੇ ਨਗਰ ਕੌਂਸਿਲ ਦੀ ਮੱਦਦ ਨਾਲ ਬਾਜ਼ਾਰ `ਚ ਨਾਜਾਇਜ ਕਬਜਿਆਂ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਆਸ਼ਿਕ ਮਜ਼ਾਜ ਮੁੰਡੇ ਜੋ ਮੋਟਰਸਾਈਕਲਾਂ ‘ਤੇ ਪਟਾਕੇ ਵਜਾਉਂਦੇ ਹਨ ਉਨ੍ਹਾਂ ‘ਤੇ ਵੀ ਨੱਥ ਪਾਈ ਜਾਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media