ਫਾਜ਼ਿਲਕਾ, 1 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜ ਸੇਵਾ ਵਿਚ ਅਗਾਂਹਵਧੂ ਸੰਸਥਾ ਸੇਵਾ ਭਾਰਤੀ ਵੱਲੋਂ 25 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬਰਤਨ ਵੰਡੇ ਗਏ।ਜਾਣਕਾਰੀ ਦਿੰਦੇ ਹੋੲੈ ਸੰਸਥਾ ਦੇ ਜਨਰਲ ਸਕੱਤਰ ਅਤੇ ਪ੍ਰੋਜੇਕਟ ਇੰਚਾਰਜ਼ ਭਾਰਤੀ ਸ਼ਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਨੇਕੀ ਦੇ ਹਾਥ ਸਭੀ ਕੇ ਸਾਥ ਤਹਿਤ ਪਿੰਡ ਬਨਵਾਲਾ ਹਨਵੰਤਤਾ ਵਿਚ ਇੱਟ ਭਠਿਆਂ ਤੇ ਰਹਿਣ ਵਾਲੇ 25 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬਰਤਨ ਵੰਡੇ ਗਏ।
ਇਸ ਕੰਮ ਵਿਚ ਅਧਿਆਪਕ ਕ੍ਰਿਸ਼ਨ ਕੁਮਾਰ, ਦਰਸ਼ਨਾ ਰਾਣੀ, ਰਮਨਦੀਪ ਭਾਰਦਵਾਜ਼ ਗੰਗਾਨਗਰ ਤੋਂ, ਸੰਜੀਵ ਸ਼ਰਮਾ ਰਾਜਪੁਰਾ ਤੋਂ, ਬੇਬੀ ਬਾਲਕ੍ਰਿਸ਼ਨ ਕਟਾਰੀਆ ਦੇ ਪਰਿਵਾਰ ਵੱਲੋਂ ਸਹਿਯੋਗ ਕੀਤਾ।ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪੁਰਾਣਾ ਵਰਤੋਂ ਵਿਚ ਨਾ ਆਉਣ ਵਾਲਾ ਸਮਾਨ ਜਿਵੇਂ ਕਪੜੇ, ਜੁਤੇ, ਪਾਣੀ ਦੀਆਂ ਬੋਤਲਾਂ, ਲੰਚ ਬਾਕਸ, ਸਕੂਲ ਬੈਗ, ਖਿਡੋਨੇ ਜਾਂ ਹੋਰ ਕਈ ਵੀ ਵਸਤੂ ਜੋ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕਦੀ ਹੈ ਉਹ ਡਾ. ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ਬਾਦਲ ਕਲੋਨੀ ਵਿਚ ਸ਼ਾਮ 5 ਤੋਂ 6 ਵਜੇ ਤੱਕ ਜਮਾ ਕਰਵਾ ਸਕਦੇ ਹਨ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਦੀਪ ਸਚਦੇਵਾ, ਸਰਪ੍ਰਸਤ ਜਗਦੀਪ ਕਟਾਰੀਆ, ਭਗਤ ਸਿੰਘ ਕਟਾਰੀਆ, ਪ੍ਰੋਜੈਕਟ ਸਹਾਇਕ ਇੰਚਾਰਜ਼ ਰਮੇਸ਼ ਸੁਧਾ ਅਤੇ ਅਮਿਤ ਦਹੁਜਾ ਹਾਜ਼ਰ ਸਨ।
Check Also
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੋਸ਼ਲ ਮੀਡੀਆ `ਤੇ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਸ੍ਰੀ ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਿਵਿਜ਼ਨ)-ਕਮ-ਸੈਕਟਰੀ ਜ਼ਿਲ੍ਹਾ …
Punjab Post Daily Online Newspaper & Print Media