Saturday, October 10, 2026

ਟੀ.ਐਸ.ਯੂ ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ 1 ਮਈ ਦੇ ਸ਼ਹੀਦਾਂ ਨੂੰ ਸਰਧਾਂਜ਼ਲੀ ਭੇਂਟ

PPN0105201724ਸਮਰਾਲਾ, 1 ਮਈ (ਪੰਜਾਬ ਪੋਸਟ-ਕੰਗ) – ਸਥਾਨਕ ਪੰਜਾਬ ਰਾਜ ਪਾਵਰ ਕਾਮ (ਰਜਿ.) ਸ਼ਹਿਰੀ ਸਮਰਾਲਾ ਦੇ ਕੰਪਲੇਂਟ ਸੈਂਟਰ ਵਿਖੇ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਪਹਿਲੀ ਮਈ ਦੇ ਸ਼ਹੀਦਾਂ ਦੇ ਸੰਬੰਧ ਚ’ ਸਮਾਗਮ ਅਯੋਜਿਤ ਕੀਤਾ ਗਿਆ।ਜਸਵੰਤ ਸਿੰਘ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ।ਸਮੂਚੇ ਸਾਥੀਆਂ ਸਮੇਤ ਪਹਿਲੀ ਮਈ ਦੇ ਸਹੀਦਾ ਨੂੰ ਜੋਸ਼ ਭਰਭੂਰ ਨਾਰਿਆਂ ਨਾਲ ਸਰਧਾਂਜ਼ਲੀ ਭੇਂਟ ਕਰਦਿਆਂ ਪਟਿਆਲਾ ਟੀ.ਐੱਸ.ਯੂ. ਦੇ ਮੁੱਅਤਲ ਕੀਤੇ ਸਬਾਈ ਆਗੂਆਂ ਨੂੰ ਬਹਾਲ ਕਰਨ ਦੀ ਮੰਗ ਕਰਦਿਆਂ ਵਿਭਾਗ ਦੇ ਨਿੱਜੀਕਰਨ ਦਾ ਵਿਰੋਧ ਕੀਤਾ ਗਿਆ ।ਆਗੂਆ ਵੱਲੋਂ ਆਉਟ ਸੋਰਸਿੰਗ ਕਾਮਿਆ ਨੂੰ ਰੇਗੂਲਰ ਕਰਨ ਅਤੇ ਠੇਕਾ ਭਰਤੀ ਬੰਦ ਕਰਕੇ ਪੂਰੀਆਂ ਸਹੂਲਤਾਂ ਤੇ ਪੱਕੀ ਭਰਤੀ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਗਈ ।
ਸਮਾਗਮ ਚ’ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿੰਕਦਰ ਸਿੰਘ, ਟੀ.ਐਸ.ਯੂ ਆਗੂ ਸੰਗਤ ਸਿੰਘ ਸੇਖੋਂ, ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ, ਦਰਸ਼ਨ ਸਿੰਘ ਢੰਡੇ, ਅਮਰਜੀਤ ਸਿੰਘ, ਅਮਰੀਕ ਸਿੰਘ ਸਾਬਕਾ ਆਗੂ ਟੀ.ਐਸ.ਯੂ, ਦਲੀਪ ਸਿੰਘ, ਸਰੂਪ ਸਿੰਘ ਗੜੀ, ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਆਗੂ ਸਾਧੂ ਸਿੰਘ ਪੰਜੇਟਾ, ਐੱਸ.ਐਸ.ਏ ਰਮਸਾ ਦੇ ਆਗੂ ਰਾਜਵੀਰ ਸਮਰਾਲਾ, ਖੜਕ ਸਿੰਘ, ਜੀਵਨਨਾਥ, ਸੁਰਜੀਤ ਕੁਮਾਰ ਨੇ ਸਮਾਗਮ ਚ’ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਠ ਘੰਟੇ ਦੀ ਡਿਉਟੀ ਦੀ ਮੰਗ ਨੂੰ ਲੈ ਕੇ ਸਿਕਾਗੋ ਦੇ ਸ਼ਹੀਦਾਂ ਵੱਲੋਂ ਸੱਮੂਚੇ ਲੁਟੇਰੇ ਨਿਜ਼ਾਮ ਨੂੰ ਬਦਲਣ ਲਈ ਕੌਮਾਂਤਰੀ ਪੱਧਰ ਤੇ ਹਰ ਵਰਗ ਦੇ ਲੋਕਾਂ ਦੀ ਮੁਕਤੀ ਲਈ ਮਹਾਨ ਕੁਰਬਾਨੀਆਂ ਕੀਤੀਆ ਗਈਆ ਹਨ।ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਲੁਟੇਰੀਆਂ ਹਾਕਮ ਜਮਾਤਾ ਖਿਲਾਫ ਪਹਿਲੀ ਮਈ ਦੇ ਸਹੀਦਾਂ ਤੋਂ ਪ੍ਰੇਰਨਾ ਲੈ ਕੇ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਦੀ ਮੁਕਤੀ ਹੋ ਸਕਦੀ ਹੈ ਇਸ ਲਈ ਅੱਜ ਲੋਕਾਂ ਨੂੰ ਆਪਣੀ ਫਿਰਕੂ ਇਕਸੂਰਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਲੋਕ ਵਿਰੋਧੀ ਤਾਕਤਾ ਖਿਲਾਫ ਇੱਕਠੇ ਹੋ ਕੇ ਸ਼ੰਘਰਸ ਕਰਨ ਦੀ ਲੋੜ ਹੈ।ਸਮਾਗਮ ਚ’ ਵਿਸੇਸ ਤੌਰ ਤੇ ਸਟੇਜ ਸੱਕਤਰ ਦੀ ਭੂਮਿਕਾ ਸਰੂਪ ਸਿੰਘ ਗੜੀ ਨੇ ਬਾਖੁਬੀ ਨਿਭਾਈ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply